ਟਿੱਡੀ ਦਲ ਤੋਂ ਕਿਸਾਨਾਂ ਨੂੰ ਘਬਰਾਉਣ ਦੀ ਨਹੀਂ, ਸੁਚੇਤ ਰਹਿਣ ਦੀ ਲੋੜ : ਡਾ ਸਨਦੀਪ ਸਿੰਘ

ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਡਾ. ਸੰਦੀਪ ਸਿੰਘ।  ਫੋਟੋ : ਧੀਮਾਨ

ਖੰਨਾ, (ਪਰਮਜੀਤ ਸਿੰਘ ਧੀਮਾਨ) : ਅੱਜ ਇੱਥੋਂ ਨੇੜਲੇ ਪਿੰਡ ਸੇਹ ਵਿਖੇ ਮੁੱਖ ਖੇਤੀਬਾੜੀ ਅਫ਼ਸਰ ਡਾ. ਨਰਿੰਦਰ ਸਿੰਘ ਬੈਨੀਪਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਖੇਤੀਬਾੜੀ ਅਫਸਰ ਡਾ. ਰੰਗੀਲ ਸਿੰਘ ਦੀ ਅਗਵਾਈ ਹੇਠਾਂ ਵਿਸ਼ੇਸ਼ ਕਿਸਾਨ ਜਾਗਰੂਕਤਾ ਕੈਂਪ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ਵਿਕਾਸ ਅਫਸਰ ਡਾ. ਸੰਦੀਪ ਸਿੰਘ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਦੀਆ ਰਿਪੋਰਟਾਂ ਮੁਤਾਬਿਕ ਇਸ ਸਾਲ ਗਰਮੀ ਦੇ ਸੀਜ਼ਨ ਦੌਰਾਨ ਪੰਜਾਬ ਵਿੱਚ ਕਈ ਥਾਵਾਂ ‘ਤੇ ਟਿੱਡੀ ਦਲ ਦਾ ਹਮਲਾ ਹੋ ਸਕਦਾ ਹੈ।

ਪਰ ਕਿਸਾਨ ਵੀਰਾਂ ਨੂੰ ਇਸ ਤੋਂ ਘਬਰਾਉਣ ਦੀ ਲੋੜ ਨਹੀਂ, ਪਰ ਸੁਚੇਤ ਰਹਿਣ ਦੀ ਲੋੜ ਹੈ, ਟਿੱਡੀ ਦਲ ਦੇ ਦਿੱਸਣ ‘ਤੇ ਤੁਰੰਤ ਖੇਤੀਬਾੜੀ ਵਿਭਾਗ ਨੂੰ ਜਾਣਕਾਰੀ ਦਿੱਤੀ ਜਾਵੇ, ਇਸ ਦੀ ਰੋਕਥਾਮ ਵਿਚ ਅਸੀਂ ਤਾਂ ਹੀ ਕਾਮਯਾਬ ਹੋਵਾਂਗੇ, ਜੇਕਰ ਕਿਸਾਨ ਖੇਤੀਬਾੜੀ ਵਿਭਾਗ ਦਾ ਸਹਿਯੋਗ ਕਰਨਗੇ। ਟਿੱਡੀ ਦਲ ਦੀ ਰੋਕਥਾਮ ਮੁਹਿੰਮ ਸਰਕਾਰ ਦੇ ਨਾਲ-ਨਾਲ ਕਿਸਾਨਾਂ ਦੀ ਸ਼ਮੂਲੀਅਤ ਬਹੁਤ ਅਹਿਮ ਹੈ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਟਰੈਕਟਰ ਨਾਲ ਚੱਲਣ ਵਾਲੇ ਪੰਪ ਅਤੇ ਪਿੱਠੂ ਪੰਪ ਚਾਲੂ ਹਾਲਤ ਵਿੱਚ ਤਿਆਰ ਰੱਖਣ ਅਤੇ ਆਪੋਂ-ਆਪਣੀ ਮੋਟਰ ‘ਤੇ ਲੋੜੀਂਦੇ ਪਾਣੀ ਦਾ ਪ੍ਰਬੰਧ ਕਰਕੇ ਰੱਖਣ। ਉਨ੍ਹਾਂ ਕਿਹਾ ਕਿ ਜੇਕਰ ਟਿੱਡੀ ਦਲ ਕਿਸੇ ਵੀ ਦਿਖਦਾ ਹੈ ਤਾਂ ਸ਼ਾਮ ਵੇਲੇ ਬੈਠਦਾ ਹੈ ਤਾਂ ਉਪਰੰਤ ਇਕ ਦਮ ਛਿੜਕਾਅ ਕਰਕੇ ਮੁਹਿੰਮ ਚਲਾਈ ਜਾਵੇਗੀ।

Share This :

Leave a Reply