ਨਾਭਾ (ਤਰੁਣ ਮਹਿਤਾ) ਅਨਾਜ ਮੰਡੀਆਂ ਵਿੱਚ ਫਸਲ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਇਸ ਖਰੀਦ ਸੀਜਨ ਦੌਰਾਨ ਸੋਸ਼ਲ ਡਿਸਟੇਨਸਿੰਗ ਦੀ ਪਾਲਣਾ ਕਰਦੇ ਹੋਏ ਕਿਸਾਨਾਂ ਨੂੰ ਸੀਮਿਤ ਟੋਕਨ ਜਾਰੀ ਕੀਤੇ ਜਾ ਰਹੇ ਹਨ। ਸੂਬੇ ਦੀਆਂ ਮੰਡੀਆਂ ਵਿੱਚ ਸੁਚਾਰੂ ਖਰੀਦ ਪ੍ਰਬੰਧਾਂ ਤੇ ਸੋਸ਼ਲ ਡਿਸਟੇਨਸਿੰਗ ਮੁਹਿੰਮ ਤਹਿਤ ਫ਼ੂਡ ਅਤੇ ਸਿਵਿਲ ਸਪਲਾਈ ਵਿਭਾਗ ਪੰਜਾਬ ਦੇ ਜੋਆਇੰਟ ਡਾਇਰੈਕਟਰ ਅਜੇਵੀਰ ਸਿੰਘ ਸਰਾਓ ਨੂੰ ਨਿਯੁਕਤ ਕੀਤਾ ਗਿਆ ਹੈ। ਜੋ ਸੂਬੇ ਦੀਆਂ ਮੰਡੀਆਂ ਦਾ ਦੌਰਾ ਕਰ ਖਰੀਦ ਸੀਜਨ ਪ੍ਰਬੰਧਾਂ ਦਾ ਜਾਇਜਾ ਲੈ ਰਹੇ ਹਨ। ਜੋ ਅੱਜ ਨਾਭਾ ਅਨਾਜ ਮੰਡੀ ਪਹੁੰਚੇ ਤੇ ਮਾਰਕੀਟ ਕਮੇਟੀ ਦੇ ਦਫਤਰ ਵਿੱਖੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਫੇਰ ਮੰਡੀ ਵਿੱਖੇ ਖਰੀਦ ਦਾ ਜਾਇਜਾ ਲੈਂਦੇ ਕਿਸਾਨਾਂ ਨਾਲ ਮੁਲਾਕਾਤ ਕਰ ਸਥਿਤੀ ਜਾਣੀ।
ਇਸ ਦੌਰਾਨ ਗੱਲ ਕਰਦੇ ਜੋਆਇੰਟ ਡਾਇਰੈਕਟਰ ਅਜੇਵੀਰ ਸਿੰਘ ਸਰਾਓ ਨੇ ਕਿਹਾ ਕਿ ਖਰੀਦ ਸੀਜਨ ਨੂੰ ਲੈਕੇ ਮੁਕੱਮਲ ਪ੍ਰਬੰਧ ਕੀਤੇ ਗਏ ਹਨ ਤੇ ਕਿਸਾਨ ਆਪਣੀ ਵਾਰੀ ਅਨੁਸਾਰ ਜਾਰੀ ਟੋਕਨ ਤੇ ਪਾਸ ਦੇ ਅਧਾਰ ਤੇ ਮਿਥੇ ਸਮੇਂ ਤੇ ਹੀ ਫਸਲ ਲੈ ਕੇ ਆਉਣ ਤੇ ਭਿਆਨਕ ਮਹਾਮਾਰੀ ਕੋਰੋਨਾਂ ਵਾਇਰਸ ਨੂੰ ਵੇਖਦੇ ਹੋਏ ਸੋਸ਼ਲ ਡਿਸਟੇਨਸਿੰਗ ਦਾ ਵਿਸ਼ੇਸ਼ ਧਿਆਨ ਰੱਖਣ ਵਿੱਚ ਸਾਰੇ ਸਹਿਯੋਗ ਕਰਨ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਮੰਡੀ ਵਿੱਖੇ ਫਸਲ ਲੈਕੇ ਪਹੁੰਚੇ ਕਿਸਾਨਾਂ ਕਿਹਾ ਕਿ ਮੰਡੀ ਵਿੱਚ ਸਰਕਾਰ ਵਲੋਂ ਲੋੜ ਅਨੁਸਾਰ ਪ੍ਰਬੰਧ ਕੀਤੇ ਹਨ। ਫਿਲਹਾਲ ਸਾਨੂੰ ਕੋਈ ਦਿੱਕਤ ਨਹੀਂ ਹੋ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਜੀਤ ਸਿੰਘ ਦੁਲਦੀ ਚੇਅਰਮੈਨ ਮਾਰਕੀਟ ਕਮੇਟੀ, ਜਗਦੀਸ ਮੱਗੋ ਵਾਈਸ ਚੇਅਰਮੈਨ ਮਾਰਕੀਟ ਕਮੇਟੀ, ਜੀਵਨ ਲਾਲ ਗੁਪਤਾ ਪ੍ਰਧਾਨ ਮੰਡੀ ਆੜਤੀਆਂ ਐਸੋਸੀਏਸ਼ਨ ਨਾਭਾ, ਬਰਿੰਦਰ ਸਿੰਘ ਇੰਸਪੈਕਟਰ ਹਾਜ਼ਰ ਸਨ।