ਫ਼ਤਹਿਗੜ੍ਹ ਸਾਹਿਬ (ਸੂਦ) -ਜਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਲਗਾਏ ਕਰਫਿਊ ਦੌਰਾਨ ਫ਼ਤਹਿਗੜ੍ਹ ਸਾਹਿਬ ਜਿ.ਲ੍ਹੇ ਦੀ ਹਦੂਦ ਅੰਦਰ ਨੈਸ਼ਨਲ ਹਾਈ ਵੇਅ ਤੇ ਸਟੇਟ ਹਾਈ ਵੇਅ ਤੇ ਸਥਿਤ ਪੈਟਰੋਲ ਅਤੇ ਡੀਜ਼ਲ ਪੰਪ 24 ਘੰਟੇ ਖੁਲ੍ਹੇ ਰੱਖਣ ਦੇ ਹੁਕਮ ਜਾਰੀ ਕੀਤੇ ਹਨ
ਜਦੋਂ ਕਿ ਜਿਲ੍ਹੇ ਅੰਦਰ ਬਾਕੀ ਪੈਟਰੋਲ ਪੰਪ ਸਵੇਰੇ 7:00 ਵਜੇ ਤੋਂ ਸ਼ਾਮ 5:00 ਵਜੇ ਤੱਕ ਖੁਲ੍ਹੇ ਰਹਿਣਗੇ ਇਸ ਤੋਂ ਇਲਾਵਾ ਇਹ ਪੈਟਰੋਲ ਪੰਪ ਕੋਵਿਡ-19 ਸਬੰਧੀ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨਗੇਪਹਿਲਾਂ ਕਰਫਿਊ ਦੌਰਾਨ ਜਿ.ਲ੍ਹੇ ਅੰਦਰ ਅਤੇ ਹਾਈਵੇਅ ਤੇ ਸਥਿਤ ਪੈਟਰੋਲ ਪੰਪਾਂ ਨੂੰ ਖੋਲਣ ਦਾ ਸਮਾਂ ਤੈਅ ਕੀਤਾ ਗਿਆ ਸੀ , ਜਿਸ ਵਿੱਚ ਸੋਧ ਕਰਦੇ ਹੋਏ ਪੈਟਰੋਲ ਤੇ ਡੀਜ਼ਲ ਪੰਪ ੨੪ ਘੰਟੇ ਖੁਲ੍ਹੇ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ