ਜਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਘਬਰਾਉਣ ਨਾ ਅਤੇ ਪ੍ਰਸਾਸਨ ਦਾ ਸਾਥ ਦੇਣ

ਸ੍ਰੀ ਐਮ ਕੇ ਅਰਾਵਿੰਦ ਕੁਮਾਰ ਡਿਪਟੀ ਕਮਿਸਨਰ

ਸ੍ਰੀ ਮੁਕਤਸਰ ਸਾਹਿਬ ( ਰਣਜੀਤ ਗਿੱਲ ) ਡਿਪਟੀ ਕਮਿਸਨਰ ਸ੍ਰੀ ਐਮ ਕੇ ਅਰਾਵਿੰਦ ਕੁਮਾਰ ਨੇ ਅੱਜ ਦੇਰ ਸ਼ਾਮ ਮੁਕਤਸਰ ਵਿੱਖੇ ਇੱਕ ਕਰੋਨਾ ਸੱਕੀ ਮਰੀਜ. ਦੀ ਹਾਂ ਪੱਖੀ ਰਿਪੋਰਟ ਆਉਣ ਦੀ ਪੁਸਟੀ ਕਰਦਿਆਂ ਕਿਹਾ ਕਿ ਜਿਲੇ ਵਿੱਚ ਪਾਏ ਗਏ ਪਹਿਲੇ ਮਰੀਜ ਨੂੰ ਜਿਲ੍ਹਾ ਪ੍ਰਸਾਸਨ ਵੱਲੋਂ ਪਿਛਲੇ ਇੱਕ ਹਫਤੇ ਤੋਂ ਹੀ ਇਕਾਂਤਵਾਸ ਵਿੱਚ ਰੱਖਿਆ ਜਾ ਰਿਹਾ ਸੀ | ਉਨ੍ਹਾਂ ਦੱਸਿਆ ਕਿ ਪ੍ਰਸ.ਾਸਨ ਵੱਲੋਂ ਇਸ ਮਰੀਜ ਨੂੰ ਕਿਸੇ ਵੀ ਬਾਹਰੀ ਵਿਅਕਤੀ ਦੇ ਸੰਪਰਕ ਵਿੱਚ ਨਹੀਂ ਆਉਣ ਦਿੱਤਾ ਗਿਆ ਹੈ |


ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਦੀ ਸਿਨਾਖਤ 18 ਸਾਲਾ ਮੇਰਠ ਵਾਸੀ ਮੁਹੰਮਦ ਸਮਸਾ ਵੱਜੋਂ ਹੋਈ ਹੈ | ਇਹ ਵਿਅਕਤੀ 14 ਹੋਰ ਵਿਅਕਤੀਆਂ ਨਾਲ ਮੁਕਤਸਰ ਵਿਖੇ ਕਰਫਿਉ ਕਾਰਨ ਰੁਕ ਰਿਹਾ ਸੀ ਜਦ ਕਿ ਇਸਦੇ ਦੱਸਣ ਮੁਤਾਬਿਕ ਇਸ ਵਿਅਕਤੀ ਨੇ ਅੱਗੇ ਕਿਤੇ ਹੋਰ ਜਾਣਾ ਸੀ |
ਉਨ੍ਹਾਂ ਦੱਸਿਆ ਕਿ 15 ਵਿੱਚੋਂ 14 ਮਰੀਜਾਂ ਦੇ ਸੈਂਪਲਾਂ ਦੀ ਨਾਂ ਪੱਖੀ ਰਿਪੋਰਟ ਆਈ ਹੈ | ਇੱਨ੍ਹਾਂ ਵਿੱਚੋਂ ਤਿੰਨ ਸੈਂਪਲ ਦੁਬਾਰਾ ਭੇਜੇ ਗਏ ਸਨ ਜਿਸ ਵਿੱਚੋਂ ਕੇਵਲ ਇੱਕ ਦੀ ਰਿਪੋਰਟ ਹੀ ਹਾਂ ਪੱਖੀ ਆਈ ਹੈ |
ਡਿਪਟੀ ਕਮਿਸਨਰ ਨੇ ਦੱਸਿਆ ਕਿ ਇਸ ਮਰੀਜ ਦਾ ਇਲਾਜ ਕਰੋਨਾ ਹਸਪਤਾਲ ਦੇ ਇਕਾਂਤਵਾਸ ਵਾਰਡ ਵਿੱਚ ਡਾਕਟਰਾਂ ਵੱਲੋਂ ਸੁਰੂ ਕਰ ਦਿੱਤਾ ਗਿਆ ਹੈ ਅਤੇ ਉਮੀਦ ਹੈ ਕਿ ਇਸ ਨੂੰ ਜਲਦ ਹੀ ਠੀਕ ਕਰ ਲਿਆ ਜਾਵੇਗਾ |
ਉਨ੍ਹਾਂ ਜਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਘਬਰਾਉਣ ਨਾ ਅਤੇ ਪ੍ਰਸਾਸਨ ਦਾ ਸਾਥ ਦੇਣ ਅਤੇ ਸਥਿਤੀ ਪ੍ਰਸਾਸਨ ਦੇ ਪੂਰਨ ਰੂਪ ਵਿੱਚ ਨਿਯੰਤਰਨ ਵਿੱਚ ਹੈ |

Share This :

Leave a Reply