ਫ਼ਤਹਿਗੜ੍ਹ ਸਾਹਿਬ (ਸੂਦ)-ਜਿਲਾ ਪੱਤਰਕਾਰ ਯੂਨੀਅਨ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਰਣਬੀਰ ਕੁਮਾਰ ਜੱਜੀ ਦੀ ਅਗਵਾਈ ਵਿਚ ਪੱਤਰਕਾਰਾਂ ਨੇ ਥਾਣਾ ਸਰਹਿੰਦ ਪੁਲਸ, ਨਾਰਕੋਟਿਕ ਸੈੱਲ ਅਤੇ ਟ੍ਰੈਫਿਕ ਪੁਲਸ ਦੇ ਜਵਾਨਾਂ ਦਾ ਸਿਰੋਪੇ ਪਾ ਕੇ ਸਨਮਾਨ ਕੀਤਾ। ਰਣਬੀਰ ਕੁਮਾਰ ਜੱਜੀ ਨੇ ਦੱਸਿਆ ਕਿ ਪੁਰੀ ਦੁਨੀਆ ਕੋਰੋਨਾ ਦੀ ਬੀਮਾਰੀ ਨਾਲ ਲੜ ਰਹੀ ਹੈ। ਕੇਂਦਰ ਅਤੇ ਪੰਜਾਬ ਸਰਕਾਰ ਵੀ ਕੋਰੋਨਾ ਤੋਂ ਬਚਾਅ ਲਈ ਲੋਕਾ ਨੂੰ ਜਾਗਰੂਕ ਕਰ ਰਹੀ ਹੈ ਅਤੇ ਘਰਾ ਵਿਚ ਰਹਿਣ ਬਾਰੇ ਕਹਿ ਰਹੀ ਹੈ, ਜਿਸ ਕਰਕੇ ਲਾਕਡਾਉਨ ਅਤੇ ਕਰਫਿਉ ਵੀ ਲਗਾਇਆ ਗਿਆ ਹੈ। ਇਸ ਕਰਫਿਉ ਵਿਚ ਪੁਲਸ, ਡਾਕਟਰ, ਸਫਾਈ ਸੇਵਕ ਅਤੇ ਪੱਤਰਕਾਰ ਵੀ ਆਪਣੀ-ਆਪਣੀ ਡਿਉਟੀ ਨਿਭਾ ਰਹੇ ਹਨ। ਪੁਲਸ ਦੇ ਜਵਾਨ ਜੋ ਇਸ ਖਤਰੇ ਵਿਚ 24 ਘੰਟੇ ਸੜਕਾ ਤੇ ਡਿਉਟੀ ਕਰ ਰਹੇ ਹਨ।
ਪੱਤਰਕਾਰ ਯੂਨੀਅਨ ਪੁਲਸ ਦੀ ਇਸ ਡਿਉਟੀ ਦੀ ਪਸ਼ੰਸ਼ਾ ਕਰਦੀ ਹੈ। ਇਸ ਲਈ ਅੱਜ ਜੀ. ਟੀ. ਰੋੜ ਬੱਸ ਸਟੈਂਡ ਚੌਕ ਵਿਚ ਥਾਣਾ ਸਰਹਿੰਦ ਦੇ ਐਸ. ਐੱਚ. ਓ. ਰਜਨੀਸ਼ ਸੂਦ ਸਮੇਤ ਥਾਣਾ ਸਰਹਿੰਦ ਪੁਲਸ ਦੇ ਜਵਾਨਾ, ਜਿਲਾ ਟ੍ਰੈਫਿਕ ਪੁਲਸ ਦੇ ਇੰਚਾਰਜ ਸੁਖਪਾਲ ਸਿੰਘ ਸਮੇਤ ਪੁਲਸ ਜਵਾਨਾ ਅਤੇ ਭੱਟੀ ਚੌਕ ਵਿਚ ਡਿਉਟੀ ਕਰ ਰਹੇ ਨਾਰਕੋਟਿਕ ਸੈੱਲ ਦੇ ਇੰਚਾਰਜ ਗੁਰਮੀਤ ਕੁਮਾਰ ਸਮੇਤ ਪੁਲਸ ਜਵਾਨਾ ਨੂੰ ਜਿਲਾ ਪੱਤਰਕਾਰ ਯੂਨੀਅਨ ਵੱਲੋਂ ਸਿਰੋਪੇ ਦਿੱਤੇ ਗਏ। ਉਨ੍ਹਾ ਲੋਕਾ ਨੂੰ ਅਪੀਲ ਕੀਤੀ ਜਿ ਸਰਕਾਰ ਅਤੇ ਜਿਲਾ ਪ੍ਰਸਾਸ਼ਨ ਵੱਲੋਂ ਜਾਰੀ ਹੁਕਮਾ ਦੀ ਪਾਲਣਾ ਕੀਤੀ ਜਾਵੇ, ਤਾਂਜੋ ਕੋਰੋਨਾ ਮਹਾਮਾਰੀ ਤੇ ਜਿੱਤ ਪ੍ਰਾਪਤ ਕੀਤੀ ਜਾ ਸਕੇ।
ਥਾਣਾ ਸਰਹਿੰਦ ਦੇ ਐਸ. ਐੱਚ. ਓ. ਰਜਨੀਸ਼ ਸੂਦ, ਜਿਲਾ ਟ੍ਰੈਫਿਕ ਪੁਲਸ ਦੇ ਇੰਚਾਰਜ ਸੁਖਪਾਲ ਸਿੰਘ ਅਤੇ ਨਾਰਕੋਟਿਕ ਸੈੱਲ ਦੇ ਇੰਚਾਰਜ ਗੁਰਮੀਤ ਕੁਮਾਰ ਨੇ ਜਿਲਾ ਪੱਤਰਕਾਰ ਯੂਨੀਅਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਰਫਿਉ ਲਗਾਇਆ ਗਿਆ ਹੈ ਅਤੇ ਲੋਕਾ ਨੂੰ ਮੁਸ਼ਕਿਲ ਨਾ ਹੋਵੇ ਇਸ ਲਈ ਸਰਕਾਰ ਨੇ ਜਰੂਰੀ ਕੰਮ ਲਈ ਬਾਹਰ ਜਾਣ ਦੀ ਕੁਝ ਲੋਕਾ ਨੂੰ ਛੋਟ ਦਿੱਤੀ ਹੋਈ ਹੈ, ਪਰ ਲੋਕ ਇਸ ਗੱਲ ਨੂੰ ਨਹੀ ਸਮਝਦੇ। ਉਨ੍ਹਾ ਦੱਸਿਆ ਕਿ ਲੋਕ ਸ਼ਹਿਰ ਦੀਆਂ ਗਲੀਆਂ ਵਿਚ ਬਿਨਾ ਗੱਲ ਤੋਂ ਘੁੰਮਦੇ ਹਨ ਅਤੇ ਜਦੋਂ ਪੁਲਸ ਨੂੰ ਦੇਖਦੇ ਹਨ ਤਾਂ ਭੱਜਕੇ ਘਰਾਂ ਵਿਚ ਵੜ ਜਾਂਦੇ ਹਨ। ਉਨ੍ਹਾ ਕਿਹਾ ਕਿ ਘਰਾਂ ਤੋਂ ਬਾਹਰ ਨਿਕਲਣ ਨਾਲ ਆਪਣੀ ਹੀ ਜਾਨ ਨੂੰ ਖਤਰਾ ਹੈ, ਇਸ ਨਾਲ ਕੋਰੋਨਾ ਵਾਇਰਸ ਫੈਲਣ ਦਾ ਖਤਰਾ ਹੈ। ਉਨ੍ਹਾ ਦੁਕਾਨਦਾਰਾਂ ਨੂੰ ਵੀ ਚਿਤਵਾਨੀ ਦਿੱਤੀ ਕਿ ਜੋ ਸਮਾਂ ਸਰਕਾਰ ਤੇ ਪ੍ਰਸ਼ਾਸ਼ਨ ਨੇ ਨਿਰਧਾਰਤ ਕੀਤਾ ਹੈ ਉਸ ਸਮੇਂ ਦੌਰਾਨ ਹੀ ਜਰੂਰੀ ਵਸਤੂਆ ਦੀ ਸਪਲਾਈ ਕਰਨ, ਜੋ ਦੁਕਾਨਦਾਰ ਦਿਨ ਵੇਲੇ ਦੁਕਾਨਾ ਦੇ ਪਿਛਲੇ ਪਾਸੇ ਗਲੀ ਵਿਚ ਵਾਲਾ ਦਰਵਾਜਾ ਖੋਲ ਕੇ ਸਮਾਨ ਵੇਚਦੇ ਹਨ ਉਨ੍ਹਾ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆ ਨੂੰ ਬਖਸ਼ਿਆ ਨਹੀ ਜਾਵੇਗਾ।
ਇਸ ਮੌਕੇ ਜਿਲਾ ਪੱਤਰਕਾਰ ਯੂਨੀਅਨ ਦੇ ਜਨਰਲ ਸਕੱਤਰ ਬਿਕਰਮਜੀਤ ਸਹੋਤਾ, ਸਰਹਿੰਦ ਬਲਾਕ ਦੇ ਪ੍ਰਧਾਨ ਰੁਪਿੰਦਰ ਸ਼ਰਮਾ, ਸੀਨੀਅਰ ਪੱਤਰਕਾਰ ਮਨਪ੍ਰੀਤ ਸਿੰਘ, ਕਪਿਲ ਕੁਮਾਰ ਬਿੱਟੂ, ਅਕਾਸ਼ ਨਾਗਪਾਲ, ਸਹਾਇਕ ਥਾਣੇਦਾਰ ਪਰਮਿੰਦਰ ਸਿੰਘ, ਸਹਾਇਕ ਥਾਣੇਦਾਰ ਰਾਜਿੰਦਰ ਸਿੰਘ, ਸਹਾਇਕ ਥਾਣੇਦਾਰ ਹਰਵਿੰਦਰ ਸਿੰਘ, ਸਹਾਇਕ ਥਾਣੇਦਾਰ ਗੁਲਜਾਰ ਸਿੰਘ ਅਤੇ ਹੋਰ ਹਾਜਰ ਸਨ।