ਪੰਜਾਬੀ ਯੂਨੀਵਰਸਿਟੀ ਵਿਖੇ ਬਣੇ ਸਕੂਲ ਵਿਚ ਪ੍ਰਿੰਸੀਪਲ ਬਨਣ ਦੇ ਬਾਵਜੂਦ ਵੀ ਪੜਾਈ ਕਰਨ ਦਾ ਜਨੂਨ ਰੱਖਣ ਵਾਲੀ ਮਿਸਿਜ਼ ਨਿਰਮਲ ਗੋਇਲ ਦੇ ਜੀਵਨ ਤੇ ਨਿੱਕੀ ਜਿਹੀ ਝਾਤ
ਸੰਨ 2008 ਵਿਚ ਰੈੱਡ ਕਰਾਸ ਸੋਸਾਇਟੀ ਵਲ਼ੋਂ ਐਵਾਰਡ, ਫਰਵਰੀ 2011 ਵਿਚ ਪਰਿਆਵਰਨ ਦਰੋਣਾਚਾਰੀਆ ਐਵਾਰਡ,
ਸੰਨ 2012 ਵਿਚ ਵਰਲਡ ਟੀਚਰ ਡੇ ਮੌਕੇ ਨਹਿਰੂ ਯੁਵਾ ਕੇਂਦਰ ਸੰਗਠਨ,ਮਨਿਸਟਰੀ ਆਫ ਯੂਥ ਅਫੇਅਰਜ਼ ਅਤੇ ਸਪੋਰਟਸ ਵਲ਼ੋਂ ਐਵਾਰਡ ਅਤੇ ਅਧਿਆਪਕਾ ਦੇ ਕਿੱਤੇ ਨੂੰ ਪਾਕੀਜ਼ਗੀ ਨਾਲ ਨਿਭਾਉਣ ਬਦਲੇ ਕਈ ਹੋਰ ਐਵਾਰਡ ਮਿਲ ਚੁੱਕੇ ਹਨ
ਸਵਾਲ – ਤੁਹਾਡਾ ਬਚਪਨ ਕਿੱਥੇ ਹੋਇਆ।
ਜਵਾਬ- ਮੇਰਾ ਜਨਮ 19ਨਵੰਬਰ 1961 ਨੂੰ ਹੋਇਆ ਪਰ ਬਚਪਨ ਦੇ ਢਾਈ ਕੁ ਸਾਲ ਮਾਪਿਆ ਕੋਲ ਗੁਜ਼ਾਰਨ ਤੋਂ ਬਾਅਦ ਤੇ ਨਾਨਕਿਆਂ ਨਾਲ ਜ਼ਿਆਦਾ ਲਗਾਵ ਹੋਣ ਨਾਲ ਮੈ ਆਪਣੇ ਨਾਨਕੇ ਮੁੰਬਈ ਵਿਚ ਹੀ ਰਹੀ ਤੇ ਦਸਵੀਂ ਕਲਾਸ ਤੱਕ ਪੜਾਈ ਕੀਤੀ ਤੇ ਪੜ੍ਹਨ ਦਾ ਸ਼ੋਕ ਇਨ੍ਹਾਂ ਸੀ ਕਿ ਦੇਰ ਰਾਤ ਤੱਕ ਪੜ੍ਹਨ ਵੇਲੇ ਘੜੀ ਵਲ ਕਦੇ ਨਹੀਂ ਸੀ ਦੇਖਦੀ।
ਸਵਾਲ- ਕੀ ਤਹਾਨੂੰ ਸਕੂਲ ਜਾਣ ਦਾ ਪਹਿਲਾ ਦਿਨ ਕਿਤੇ ਅੱਜ ਵੀ ਯਾਦ ਹੈ।
ਜਵਾਬ- (ਹੱਸ ਕੇ) ਹਾਂ ਬੜਾ ਰੋਈ ਸੀ ਜਿਸ ਦਿਨ ਸਕੂਲ ਦਾ ਪਹਿਲਾ ਦਿਨ ਸੀ ਮਾਮਾ ਜੀ ਤੇ ਮਾਸੀ ਜੀ ਮੈਨੂੰ ਸਕੂਲ ਛੱਡਣ ਗਏ ਸੀ। ਜੋ ਮੇਰੇ ਕੋਲ ਰੋਟੀ ਖਾਣ ਲਈ ਸੀ ਟਿਫ਼ਨ ਸੀ ਉਸ ਉੱਤੇ ਰਾਧਾ ਕ੍ਰਿਸ਼ਨ ਜੀ ਦੀ ਫ਼ੋਟੋ ਛਪੀ ਹੋਈ ਸੀ ਤੇ ਇੰਝ ਲੱਗਦਾ ਹੈ ਕਿ ਵਿਦਿਆਰਥੀ ਤੋ ਲੈ ਕੇ ਪ੍ਰਿਸੀਪਲ ਬਨਣ ਤੱਕ ਦੇ ਸਫ਼ਰ ਵਿਚ ਪ੍ਰਮਾਤਮਾ ਹਰ ਦਮ ਨਾਲ ਰਿਹਾ ਹੈ।
ਸਵਾਲ- ਪੜਾਈ ਵਿਚ ਇੰਨਾ ਜਨੂਨ ਕਿ ਪ੍ਰਿੰਸੀਪਲ ਬਨਣ ਤੋ ਬਾਅਦ ਵੀ ਹੁਣ ਤੱਕ ਪੜਾਈ ਕਰ ਰਹੇ ਹੋ।
ਜਵਾਬ – ਮੇਰੀ ਮਾਤਾ ਜੀ ਦਾ ਸੁਪਨਾ ਸੀ ਕਿ ਮੇਰੇ ਨਾਮ ਤੋ ਪਹਿਲਾ ਡਾ.ਲੱਗੇ, ਉਨ੍ਹਾਂ ਦੀ ਇਸ ਖੁਆਇਸ਼ ਅਤੇ ਦਿੱਤੇ ਹੌਸਲੇ ਨੇ ਮੈਨੂੰ ਪ੍ਰਿੰਸੀਪਲ ਬਨਣ ਤੋ ਬਾਅਦ ਵੀ ਪੀ.ਐਚ.ਡੀ ਕਰਨ ਦੀ ਤਾਕਤ ਦਿੱਤੀ ਹੈ।
ਸਵਾਲ – ਪੜਾਈ ਦੌਰਾਨ ਮੁੰਬਈ ਤੋ ਬਾਅਦ ਪੰਜਾਬ ਦਾ ਸਫ਼ਰ ਕਿੱਦਾ ਦਾ ਰਿਹਾ।
ਜਵਾਬ – ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿਚ ਮੇਰੇ ਦਾਦਕੇ ਸਨ ਜਿੱਥੇ ਮੈ ਰਣਬੀਰ ਕਾਲਜ ਤੋ ਪੜਾਈ ਦਾ ਸਫ਼ਰ ਸ਼ੁਰੂ ਕੀਤਾ ਹਾਲੇ ਕਿ ਉਸ ਵਕਤ ਮਾਪਿਆ ਦੀ ਸੋਚ ਮੇਰੀ ਪੜਾਈ ਦੀ ਬਦਲੇ ਮੇਰੇ ਵਿਆਹ ਬਾਰੇ ਸੀ ਪਰ ਮੇਰੀ ਪੜਾਈ ਪ੍ਰਤੀ ਲਗਨ ਦੇਖ ਮਾਪਿਆ ਨੇ ਮੈਨੂੰ ਪੜ੍ਹਨ ਦੀ ਇਜਾਜ਼ਤ ਦੇ ਦਿੱਤੀ ਅਤੇ ਗਿਆਰਵੀ ਤੋ ਲੈ ਕੇ ਐਮ.ਫਿੱਲ ਕਰਨ ਤੱਕ ਦਾ ਸਫ਼ਰ ਬਹੁਤ ਹੀ ਚੰਗਾ ਰਿਹਾ ਖ਼ਾਸ ਕਰ ਕੇ ਜਦੋ ਮੈ ਬੀ.ਐਸ.ਸੀ ਕਰ ਰਹੀ ਸੀ ਤਾਂ ਪੋ੍ਰਫੈਸਰ ਏ.ਐਸ. ਨਿਆਜ਼ੀ, ਮੈਡਮ ਜੀ.ਕੇ ਭੱਠਲ ਤੇ ਪ੍ਰੋਫੈਸਰ ਸਤੀਸ਼ ਗੋਇਲ ਜਿਨਾ ਦੀਆ ਆਖੀਆਂ ਗੱਲਾ ਅੱਜ ਵੀ ਮੇਰਾ ਮਾਰਗ ਦਰਸ਼ਨ ਕਰਦੀਆਂ ਹਨ।
ਸਵਾਲ – ਨੌਕਰੀ ਕਿੱਦਾਂ ਮਿਲ਼ੀ ਅਤੇ ਵਿਆਹ ਕਰਨ ਤੋ ਬਾਦਨੌਕਰੀ ਕਰਨ ਵਿਚ ਕੋਈ ਦਿੱਕਤ ਆਈ।
ਜਵਾਬ – ਮੈਨੂੰ ਖੁਸ਼ੀ ਹੈ ਕਿ ਮੇਰੀ ਲਗਨ ਅਤੇ ਕੀਤੀ ਮਿਹਨਤ ਸਦਕਾ ਮੈਨੂੰ ਨੌਕਰੀ ਮਿਲੀ।ਸ਼ਾਇਦ ਇਹ ਮੇਰੀ ਪੜਾਈ ਪ੍ਰਤੀ ਵਰਤੀ ਇਮਾਨਦਾਰੀ ਦੇ ਸਦਕੇ ਹੀ ਸੀ। ਵਿਆਹ ਤੋ ਬਾਅਦ ਜ਼ਿੰਮੇਵਾਰੀਆਂ ਤਾਂ ਵਧਦੀਆਂ ਹਨ ਪਰ ਜੇਕਰ ਸਾਥ ਸਹੀ ਸਾਥ ਹੋਵੇ ਤਾਂ ਔਖੇ ਰਾਹ ਵੀ ਸੁਖਾਲੇ ਹੋ ਜਾਂਦੇ ਹਨ। ਪਰਿਵਾਰ ਦੇ ਸਹਿਯੋਗ ਸਦਕਾ ਹੀ ਮੈ ਨੌਕਰੀ ਕਰ ਰਹੀ ਹਾਂ ਕਿਉਂਕਿ ਇਸ ਦੌੜ ਭੱਜ ਭਰੀ ਜ਼ਿੰਦਗੀ ਵਿਚ ਨੌਕਰੀ ਕਰਦੇ ਹੋਏ ਘਰ ਦੀ ਸੰਭਾਲ, ਬਚਿਆ ਦਾ ਧਿਆਨ, ਅਤੇ ਹੋਰ ਸੋਸ਼ਲਲਾਇਜ ਕੰਮਾਂ ਵਿਚ ਨਿਸ਼ਕਾਮ ਸੇਵਾ ਬਿਨਾ ਪਰਿਵਾਰ ਦੇ ਸਹਿਯੋਗ ਤੋ ਨਹੀਂ ਕੀਤੇ ਜਾ ਸਕਦੇ।
ਸਵਾਲ – ਬਚਪਨ ਵਿਚ ਛੁੱਟੀ ਵਾਲਾ ਦਿਨ ਕਿੱਦਾਂ ਬਤੀਤ ਕਰਦੇ ਸੀ ਤੇ ਹੁਣ ਕਿੱਦਾਂ ਬਤੀਤ ਕਰਦੇ ਹੋ।
ਜਵਾਬ – ਬਚਪਨ ਵੇਲੇ ਮੈਨੂੰ ਵੈਸੇ ਤਾਂ ਪੜ੍ਹਨ ਦਾ ਬੜਾ ਸ਼ੋਕ ਸੀ ਪਰ ਮੈਨੂੰ ਯਾਦ ਹੈ ਕਿ ਅਸੀਂ ਕੁਛ ਟਾਈਮ ਲਈ (ਹੱਸ ਕੇ) ਪੀਚੋ ਖੇਡਦੇ ਹੁੰਦੇ ਸੀ ਜੇਕਰ ਅੱਜ ਦੀ ਗੱਲ ਕਰੀਏ ਤਾਂ ਅਸੀਂ ਛੁੱਟੀ ਵਾਲੇ ਦਿਨ ਆਪਣੇ ਘਰ ਰਹਿਣਾ ਪਸੰਦ ਕਰਦੇ ਅਤੇ ਪੜ੍ਹਨ ਦੇ ਜਜ਼ਬੇ ਨੂੰ ਬਰਕਰਾਰ ਰੱਖਦੇ ਹਾਂ ਪੜਾਈ ਪ੍ਰਤੀ ਵਰਤੀ ਇਮਾਨਦਾਰੀ ਤੇ ਕੀਤੀ ਸਖ਼ਤ ਮਿਹਨਤ ਕਦੇ ਬੇਕਾਰ ਨਹੀਂ ਜਾਂਦੀ ਅਤੇ ਮੈ ਕਹਿਣ ਚਾਹਾਂਗੀ ਕਿ ਬੱਚਿਆ ਨੂੰ ਪੜਾਈ ਨੂੰ ਬੋਝ ਨਹੀਂ ਸਮਝਣਾ ਚਾਹੀਦਾ ਬਲਕਿ ਬੋਝ ਲੱਗਣ ਤੋ ਪਹਿਲਾ ਹੀ ਪੜਾਈ ਨੂੰ ਸ਼ੋਂਕ ਬਣਾ ਲੈਣ ਚਾਹੀਦਾ ਹੈ ਤਾਂ ਜੋ ਨੌਕਰੀ ਲਈ ਕਿਸੇ ਅੱਗੇ ਸਿਫ਼ਾਰਸ਼ ਲਈ ਝੋਲੀ ਨਾ ਅੱਡਣੀ ਪਵੇ।
ਪੇਸ਼ਕਰਤਾ- ਅਰਵਿੰਦਰ ਸਿੰਘ (9814826256)