
ਨਾਭਾ (ਤਰੁਣ ਮਹਿਤਾ) ਦੇਸ਼ ਭਰ ਵਿੱਚ ਕਰਫਿਊ ਲਾਗੂ ਹੈ। ਤੇ ਪੁਲਿਸ ਵਲੋਂ ਕੀਤੀ ਜਾ ਰਹੀ ਗਸ਼ਤ ਦੇ ਬਾਵਜੂਦ ਵੀ ਚੋਰਾਂ ਦੇ ਹੌਸਲੇ ਬੁਲੰਦ ਹਨ। ਤਾਜਾ ਮਾਮਲੇ ਮੁਤਾਬਿਕ ਨਾਭਾ ਦੀ ਫਰੈਂਡਸ ਕਾਲੋਨੀ ਵਿੱਖੇ ਸਥਿੱਤ ਸ਼ਨੀ ਮੰਦਿਰ ਦੀ ਬੇਸਮੇਂਟ ਦੇ ਪਿੱਛਲੇ ਹਿੱਸੇ ਤੋਂ ਦੇਰ ਰਾਤ ਰੋਸ਼ਨਦਾਨ ਦੇ ਨਾਲ ਪਾੜ ਲਗਾ ਕੇ ਦਾਖਿਲ ਹੋਏ ਚੋਰਾਂ ਨੇ ਅੰਦਰ ਅਲਮਾਰੀ ਵਿੱਚ ਤਾਲੇ ਅੰਦਰ ਬੰਦ ਪਏ ਸੋਨੇ ਚਾਂਦੀ ਦੇ ਮੁਕਟ ਤੇ ਪੰਦਰਾਂ ਹਜਾਰ ਰੁਪਏ ਦੀ ਨਕਦੀ ਸਮੇਤ ਕੁੱਲ ਦੋ ਲੱਖ ਰੁਪਏ ਦੇ ਸਮਾਨ ਤੇ ਹੱਥ ਸਾਫ ਕਰ ਫਰਾਰ ਹੋ ਗਏ। ਤੇ ਕਿਸੇ ਨੂੰ ਵੀ ਕੋਈ ਭਿਣਕ ਨਹੀਂ ਲਗੀ।

ਫਿਲਹਾਲ ਮੰਦਿਰ ਕਮੇਟੀ ਪਰ੍ਧਾਨ ਠੇਕੇਦਾਰ ਓਮ ਪ੍ਰ੍ਕਾਸ਼ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਵੇਰ ਸਮੇਂ ਚੋਰੀ ਦੀ ਘਟਨਾ ਦਾ ਪਤਾ ਲੱਗਿਆ ਜਿਸ ਬਾਰੇ ਪੁਲਿਸ ਕੰਟਰੋਲ ਰੂਮ ਦੇ ਨੰਬਰ ਤੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਕਰੀਬ ਦੋ ਲੱਖ ਰੁਪਏ ਦੀ ਕੀਮਤ ਦੇ ਸਮਾਨ ਦਾ ਨਕਦੀ ਸਮੇਤ ਨੁਕਸਾਨ ਹੋਇਆ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਜੈ ਪ੍ਰ੍ਕਾਸ਼ ਨੇ ਦੱਸਿਆ ਕਿ ਕੰਟਰੋਲ ਰੂਮ ਤੋਂ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚ ਜਾਂਚ ਕੀਤੀ ਜਾ ਰਹੀ ਹੈ। ਅਤੇ ਜਲਦੀ ਹੀ ਚੋਰਾਂ ਦਾ ਪਤਾ ਲਗਾਂ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।




















