ਘਰੇਲੂ ਹਿੰਸਾ ਤੇ ਮਾਨਸਿਕ ਤਣਾਅ ਤੋਂ ਪੀੜਤ ਔਰਤਾਂ ਲਈ ਹੈਲਪ ਲਾਈਨ 1800-180-4104 ‘ਤੇ ਕਰ ਸਕਦੀਆਂ ਹਨ ਸੰਪਰਕ

ਫ਼ਤਹਿਗੜ੍ਹ ਸਾਹਿਬ (ਸੂਦ )ਕੋਰੋਨਾ ਵਾਇਰਸ ਕਾਰਨ ਪੈਦਾ ਹਾਲਾਤ ਕਾਰਨ ਦੌਰਾਨ ਘਰੇਲੂ ਹਿੰਸਾ ਤੇ ਮਾਨਸਿਕ ਤਣਾਅ ਤੋਂ ਪੀੜਤ ਔਰਤਾਂ, ਫ਼ਤਹਿਗੜ੍ਹ ਸਾਹਿਬ ਵਿਖੇ ਸਥਾਪਤ ਕੀਤੇ ਵਨ ਸਟਾਪ ਸੈਂਟਰ ਵਿਖੇ ਸੰਪਰਕ ਕਰ ਸਕਦੀਆਂ ਹਨ

ਇਹ ਜਾਣਕਾਰੀ ਦਿੰਦਿਆਂ ਸੈਂਟਰ ਦੀ ਪ੍ਰਬੰਧਕ ਰਜਨੀ ਬਾਲਾ ਨੇ ਦੱਸਿਆ ਕਿ ਔਰਤਾਂ ਲਈ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਟੈਲੀ ਕਾਊਂਸਲਿੰਗ ਸੇਵਾ ਹੈਲਪ ਲਾਈਨ ਨੰਬਰ 1800-180-4104 ਵੀ ਜਾਰੀ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੀੜਤ ਔਰਤਾਂ ਟੈਲੀਫੋਨ ਨੰ: 01763-233994 ਜਾਂ ਮੋਬਾਇਲ ਨੰ: 99881-00415 ‘ਤੇ ਵੀ ਸੰਪਰਕ ਕਰ ਸਕਦੀਆਂ ਹਨ ਉਨ੍ਹਾਂ ਹੋਰ ਦੱਸਿਆ ਕਿ ਪੀੜਤ ਔਰਤਾਂ ਆਪਣੀ ਸ਼ਿਕਾਇਤ ਵਨ ਸਟਾਪ ਸੈਂਟਰ ਦੀ ਈ ਮੇਲ oscfgsahib0gmail.com ‘ਤੇ ਵੀ ਕਰ ਸਕਦੀਆਂ ਹਨ ਉਨ੍ਹਾਂ ਕਿਹਾ ਕਿ ਪੀੜਤ ਔਰਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ

Share This :

Leave a Reply