ਗੁਰੂ ਨਾਨਕ ਸਿੱਖ ਟੈਂਪਲ ਸਨਵਾਕੀਨ ਨੂੰ ਇਤਿਹਾਸਕਤਾ ਦਾ ਦਰਜਾ ਦਿਵਾਉਣ ਲਈ ਉਪਰਾਲੇ

ਗੁਰੂ ਨਾਨਕ ਸਿੱਖ ਟੈਂਪਲ ਸਨਵਾਕੀਨ

ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਗੁਰੂ ਨਾਨਕ ਸਿੱਖ ਟੈਂਪਲ ਸੈਂਟਰਲ ਵੈਲੀ ਕੈਲੀਫੋਰਨੀਆਂ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਹੈ। ਜੇ ਇਤਿਹਾਸਕਤਾ ਦੀ ਗੱਲ ਕਰੀਏ ਤਾਂ ਕੈਲੀਫੋਰਨੀਆਂ ਵਿੱਚ ਪਹਿਲਾ ਸਟਾਕਟਨ ਸ਼ਹਿਰ ਵਿਖੇ ਗਦਰੀ ਬਾਬਿਆਂ ਨੇ ਗੁਰਦੁਆਰਾ ਸਥਾਪਿਤ ਕੀਤਾ। ਇਸ ਉਪਰੰਤ ਯੂਬਾ ਸਿਟੀ ਸ਼ਹਿਰ ਵਿਖੇ ਗੁਰਦੁਆਰਾ ਬਣਾਇਆ ਗਿਆ। ਇਸ ਬਾਅਦ ਜਦੋਂ ਪੰਜਾਬੀ ਭਾਈਚਾਰਾ ਆਪਣੇ ਖੇਤੀ-ਬਾੜੀ ਵਾਲੇ ਕੰਮਾਂ ਦੀ ਭਾਲ ਵਿੱਚ ਫਰਿਜ਼ਨੋ ਨਜ਼ਦੀਕੀ ਕਸਬੇ ਸਨਵਾਕੀਨ ਵਿੱਚ ਆ ਵਸਿਆ। ਇੱਥੋ ਦੀਆ ਸੰਗਤਾਂ ਵਿੱਚ ਹਰ ਹਫ਼ਤੇ ਲਗਭਗ ਤਿੰਨ ਤੋਂ ਚਾਰ ਘੰਟੇ ਗੱਡੀ ਚਲਾ ਐਤਵਾਰ ਦੀ ਛੁੱਟੀ ਦੇ ਦਿਨ ਸਟਾਕਟਨ ਜਾਂ ਯੂਬਾ ਸਿਟੀ ਦੇ ਗੁਰੂਘਰ ਜਾਣਾ ਬਹੁਤ ਔਖਾ ਹੁੰਦਾ ਸੀ। ਇਸੇ ਕਰਕੇ ਇਲਾਕੇ ਅੰਦਰ ਆ ਵਸੀ ਸੰਗਤ ਨੇ ਰਲ ਕੇ 1970 ਦੇ ਦਹਾਕੇ ਵਿੱਚ ਗੁਰੂਘਰ ਦੀ ਸਥਾਪਨਾ ਇਕ ਸਟੋਰ ਦੀ ਬਹੁਤ ਵੱਡੀ ਦੋ-ਮੰਜਲਾ ਇਮਾਰਤ ਲੈ ਕੇ ਕੀਤੀ। ਗੁਰਦੁਆਰਾ ਸਾਹਿਬ ਅੱਜ ਤੱਕ ਸੰਗਤਾਂ ਨੂੰ ਸੇਵਾਵਾ ਦੇ ਰਿਹਾ ਹੈ। ਪ੍ਰਬੰਧਕਾਂ ਅਨੁਸਾਰ ਇਸ ਇਮਾਰਤ ਨੂੰ ਬਣਿਆਂ 100 ਸਾਲ ਤੋਂ ਵਧੀਕ ਸਮਾਂ ਹੋ ਗਿਆ ਹੈ। ਜਦ ਕਿ ਗੁਰੂਘਰ ਸਥਾਪਿਤ ਕੀਤੇ ਨੂੰ 70 ਸਾਲ ਦੇ ਲੱਗਭਗ ਹੋ ਗਏ ਹਨ। ਇਲਾਕੇ ਦੀ ਇਹ ਸਭ ਤੋਂ ਪੁਰਾਣੀ ਇਮਾਰਤ ਹੈ। ਜਿਸ ਦੀ ਆਸਥਾ ਸਿੱਖ ਧਰਮ ਨਾਲ ਜੁੜ ਚੁੱਕੀ ਹੈ। ਇਲਾਕੇ ਦੀ ਸੰਗਤ ਅਤੇ ਸਿੱਖ ਸੰਸਥਾਵਾਂ ਦੁਆਰਾ ਇਸ ਗੁਰੂਘਰ ਨੂੰ ਇਤਿਹਾਸਕਤਾ ਦਾ ਦਰਜਾ ਦਿਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਸੰਬੰਧੀ ਆਉਣ ਵਾਲੇ ਦਿਨਾਂ ਵਿੱਚ ਸਥਾਨਿਕ ਫਰਿਜ਼ਨੋ ਕਾਉਟੀ ਦੇ ਸੁਪਰਵਾਈਜ਼ਰ ਅਤੇ ਹੋਰ ਅਧਿਕਾਰੀਆਂ ਦੀ ਮੰਨਜੂਰੀ ਲਈ ਕਾਰਵਾਈ ਹੋਵੇਗੀ। ਉਮੀਦ ਹੈ ਕਿ ਬਹੁਤ ਜਲਦ ਇਸ ਗੁਰੂਘਰ ਨੂੰ ਇਤਿਹਾਸਕਤਾ ਦੇ ਦਰਜੇ ਦਾ ਮਾਣ ਪ੍ਰਾਪਤ ਹੋਵੇਗਾ।

Share This :

Leave a Reply