ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਕੋਵਿਡ-19 ਆਈਸੋਲੇਸ਼ਨ ਵਾਰਡ ’ਚੋਂ 8 ਹੋਰ ਮਰੀਜ਼ਾਂ ਨੂੰ ਛੁੱਟੀ ਦਿੱਤੀ

ਆਈਸੋਲੇਸ਼ਨ ਵਾਰਡ ’ਚੋਂ ਐਤਵਾਰ ਨੂੰ ਡਿਸਚਾਰਜ ਹੋਏ ਮਰੀਜ਼

ਬੰਗਾ (ਏ-ਆਰ. ਆਰ. ਐੱਸ. ਸੰਧੂ) ਸਿਹਤ ਵਿਭਾਗ ਪੰਜਾਬ ਵੱਲੋਂ ਕੋਵਿਡ-19 ਮਰੀਜ਼ਾਂ ਦੀ ਸਿਹਤਯਾਬੀ ਨੂੰ ਲੈ ਕੇ ਜਾਰੀ ਨਵੇਂ ਦਿਸ਼ਾ-ਨਿਰਦੇਸ਼ਾਂ ਦੀ ਰੌਸ਼ਨੀ ’ਚ ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ’ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਪਿਤ ਕੋਵਿਡ-19 ਆਈਸੋਲੇਸ਼ਨ ਵਾਰਡ ’ਚੋਂ 8 ਹੋਰ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ । ਡਾ. ਕਵਿਤਾ ਭਾਟੀਆ ਐਸ ਐਮ ਓ ਬੰਗਾ ਅਨੁਸਾਰ ਇਨ੍ਹਾਂ 8 ਹੋਰ ਮਰੀਜ਼ਾਂ ਦੇ ਜਾਣ ਨਾਲ ਢਾਹਾਂ ਕਲੇਰਾਂ ਆਈਸੋਲੇਸ਼ਨ ਵਾਰਡ ਤੋਂ ‘ਹੋਮ ਆਈਸੋਲੇਸ਼ਨ’ ਵਿਚ ਭੇਜੇ ਮਰੀਜ਼ਾਂ ਦੀ ਗਿਣਤੀ 15 ਹੋ ਗਈ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਮਰੀਜ਼ਾਂ ਨੂੰ 7 ਦਿਨ ਦੀ ‘ਹੋਮ ਆਈਸੋਲੇਸ਼ਨ’ ਲਾਜ਼ਮੀ ਤੌਰ ’ਤੇ ਪੂਰੀ ਕਰਨ ਦੀ ਹਦਾਇਤ ਕੀਤੀ ਗਈ ਹੈ। ਜਿਨ੍ਹਾਂ ਵਿਅਕਤੀਆਂ ਨੂੰ ਅੱਜ ਛੁੱਟੀ ਦਿੱਤੀ ਗਈ, ਉਨ੍ਹਾਂ ’ਚ ਇੱਕ-ਇੱਕ ਮਰੀਜ਼ ਮਹਿਰਮਪੁਰ, ਆਦੋਆਣਾ, ਚੰਦਿਆਣੀ ਖੁਰਦ, ਸਹਿਬਾਜ਼ਪੁਰ ਅਤੇ ਦੋ-ਦੋ ਨਵਾਂ ਪਿੰਡ ਟੱਪਰੀਆਂ ਤੇ ਰੱਤੇਵਾਲ ਨਾਲ ਸਬੰਧਤ ਹਨ। ਇਨ੍ਹਾਂ ਸਾਰੇ ਮਰੀਜ਼ਾਂ ਨੇ ਐਸ ਐਮ ਓ ਡਾ. ਕਵਿਤਾ ਭਾਟੀਆ, ਡਾ. ਕੁਲਵਿੰਦਰ ਮਾਨ ਅਤੇ ਸਟਾਫ਼ ਵੱਲੋਂ ਉਨ੍ਹਾਂ ਨੂੰ ਦਿੱਤੀਆਂ ਇਲਾਜ, ਕਾਊਂਸਲਿੰਗ ਤੇ ਖਾਣ-ਪੀਣ ਦੀਆਂ ਸੁਵਿਧਾਵਾਂ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਅਨੁਸਾਰ ਅੱਜ ਢਾਹਾਂ ਕਲੇਰਾਂ ਤੋਂ 8 ਹੋਰ ਮਰੀਜ਼ਾਂ ਨੂੰ ਛੁੱਟੀ ਦੇਣ ਨਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਕਲ੍ਹ ਅਤੇ ਅੱਜ ਡਿਸਚਾਰਜ ਹੋਏ ਮਰੀਜ਼ਾਂ ਦੀ ਗਿਣਤੀ 83 ’ਤੇ ਪਹੁੰਚ ਗਈ ਹੈ ।

Share This :

Leave a Reply