ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ

ਮਿਸ਼ਨ ਲਾਲੀ ਤੇ ਹਰਿਆਲੀ ਖੂਨਦਾਨ ਕੈਂਪ ਦੌਰਾਨ ਵਲੰਟੀਅਰਾਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਡਾਕਟਰ ਰਜਨੀ ਬਸੀ ਤੇ ਮਿਸ਼ਨਰੀ ਆਹੁਦੇਦਾਰ।

ਪਟਿਆਲਾ ( ਅਰਵਿੰਦਰ ਸਿੰਘ )ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਾਕਡਾਊਨ ਦੇ ਚੱਲਦਿਆਂ ਲੋੜਵੰਦ ਮਰੀਜਾਂ ਦੀ ਮਦਦ ਲਈ ਖੂਨਦਾਨ ਸੇਵਾ ਵਿਚ ਮੋਹਰੀ ਸੰਸਥਾ ਯੂਨੀਵਰਸਲ ਵੈਲਫੇਅਰ ਕਲੱਬ ਵੱਲੋਂ ਮਿਸ਼ਨ ਲਾਲੀ ਤੇ ਹਰਿਆਲੀ ਤਹਿਤ ਸਰਕਾਰੀ ਰਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਵਿਚ ਡਾਕਟਰ ਰਜਨੀ ਬਸੀ ਦੀ ਅਗਵਾਈ ਹੇਠ ਖੂਨਦਾਨ ਕੈਂਪ ਲਗਾਇਆ ਗਿਆ।

ਕੈਂਪ ਦਾ ਰਸਮੀ ਉਦਘਾਟਨ ਡਾਕਟਰ ਨੀਰਜ ਭਾਰਦਵਾਜ ਪ੍ਰਿੰਸੀਪਲ ਭਾਈ ਘਨੱਈਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਨੇ ਖੁਦ ਖੂਨਦਾਨ ਕਰਕੇ ਕੀਤਾ, ਜਦੋਂ ਕਿ ਅਮਰਜੀਤ ਸਿੰਘ ਸਨੌਰ ਤੇ ਜਗਦੀਪ ਸਿੰਘ (ਪਿਤਾਪੁੱਤਰ), ਕਰਨਵੀਰ ਬਘੌਰਾ, ਜਸਵਿੰਦਰ ਸਿੰਘ ਘੁੰਮਣ, ਠਾਕਰ ਦਾਸ, ਤਰਨਜੀਤ ਸਿੰਘ, ਹਰਦੀਪ ਸਿੰਘ, ਮਨਵੰਤ ਸਿੰਘ, ਸਾਰੰਗ ਨਰੂਲਾ, ਰਣਵੀਰ ਸਿੰਘ ਕੋਹਲੇਮਾਜਰਾ, ਟਿੰਕੂ ਪੜਾਓ, ਜਗਤਾਰ ਮਸੀਂਗਣ, ਗੁਰਵਿੰਦਰ ਬਰਕਤਪੁਰ, ਮਨਪ੍ਰੀਤ ਮਿਹੋਣ, ਵਿਜੇ ਕੁਮਾਰ ਖਨੌਰੀ ਤੇ ਗੁਰਪ੍ਰੀਤ ਸਿੰਘ ਮੰਡੌਲੀ ਸਮੇਤ 34 ਵਲੰਟੀਅਰਾਂ ਨੇ ਖੂਨ ਦਾਨ ਕੀਤਾ। ਵਲੰਟੀਅਰਾਂ ਦੀ ਹੌਂਸਲਾ ਅਫਜਾਈ ਕਰਨ ਲਈ ਹਰਦੀਪ ਸਿੰਘ ਸਨੌਰ, ਜਸਪਾਲ ਬਰਕਤਪੁਰ ਪ੍ਰਧਾਨ ਨੂਨਗਰ ਸਮਾਜ ਪੰਜਾਬ, ਸੁਰੇਸ਼ ਅਣਖੀ ਪੜਾਓ, ਠੇਕੇਦਾਰ ਗੁਰਬਚਨ ਸਿੰਘ, ਕਿਰਪਾਲ ਸਿੰਘ ਪੰਜੌਲਾ, ਅਮਨ ਧਮੌਲੀ, ਗੌਰਵ ਬਾਂਸਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਸੁਰੇਸ਼ ਅਣਖੀ ਨੇ ਦੱਸਿਆ ਕਿ 20 ਅਪ੍ਰੈਲ ਨੂੰ ਮੁੜ ਬਲੱਡ ਬੈਂਕ ਵਿਖੇ ਸਵੇਰੇ 9 ਤੋਂ 1 ਵਜੇ ਤੱਕ ਖੂਨਦਾਨ ਕੈਂਪ ਲਗਾਇਆ ਜਾਵੇਗਾ। ਕੈਂਪ ਤੋਂ ਪਹਿਲਾਂ ਬਲੱਡ ਬੈਂਕ ਨੂੰ ਪੂਰੀ ਤਰ੍ਹਾਂ ਸੈਨੀਟਾਈਜ਼ ਕੀਤਾ, ਫਿਰ ਕੈਂਪ ਚੱਲਦਿਆਂ ਵੀ ਹਰ ਦੋ ਘੰਟੇ ਬਾਅਦ ਸੈਨੀਟਾਈਜ਼ ਕੀਤਾ ਅਤੇ ਨਾਲ ਹੀ ਸੋਸ਼ਲ ਡਿਸਟੈਸਿੰਗ ਵਾਲੀ ਹਦਾਇਤ ਦੀ ਪਾਲਣਾ ਵੀ ਕੀਤੀ ਗਈ।

Share This :

Leave a Reply