ਗਿਆਨ ਦਾ ਚਾਨਣਾ ਮੁਨਾਰਾ ਬਣੀ ਅਕਾਲੀ ਕੌਰ ਸਿੰਘ ਲਾਇਬ੍ਰੇਰੀ

ਪਟਿਆਲਾ ( ਅਰਵਿੰਦਰ ਸਿੰਘ ) ਅਜੌਕੇ ਦੌਰ ਦੇ ਤਕਨੀਕੀ ਯੁੱਗ ਕਾਰਨ ਅੱਜ ਦੇ ਨੌਜਵਾਨ, ਵਿਦਿਆਰਥੀ, ਬਜ਼ੁਰਗ, ਮਹਿਲਾਵਾਂ, ਬੱਚੇ ਅਤੇ ਸਮਾਜ ਦਾ ਹਰ ਵਿਅਕਤੀ ਪਿੰਡਾਂ ਤੇ ਸ਼ਹਿਰਾਂ ‘ਚ ਸਥਾਪਿਤ ਲਾਇਬ੍ਰੇਰੀਆਂ ਅਤੇ ਪਾਠਸ਼ਾਲਾਵਾਂ ‘ਚ ਨਾ ਜਾਣ ਕਾਰਨ ਗਿਆਨ ਤੋਂ ਦੂਰ ਹੁੰਦਾ ਜਾ ਰਿਹਾ ਹੈ, ਉਥੇ ਹੀ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਬਣਾਈ ਗਈ ਅਕਾਲੀ ਕੌਰ ਸਿੰਘ ਲਾਇਬ੍ਰੇਰੀ ਗੁਰਦੁਆਰਾ ਸਾਹਿਬ ਨਤਮਤਸਕ ਹੋਣ ਪੁੱਜਦੀ ਸੰਗਤ ਲਈ ਗਿਆਨ ਦਾ ਚਾਨਣ ਮੁਨਾਰਾ ਬਣਦੀ ਵਿਖਾਈ ਦੇ ਰਹੀ। ਗੁਰਦੁਆਰਾ ਸਾਹਿਬ ਵਿਖੇ ਪੁੱਜਦੀ ਸੰਗਤ ‘ਚ ਪਾਠਕ ਬਣਕੇ ਵਿਖਾਈ ਜਾ ਰਹੀ ਰੌਚਿਕਤਾ, ਡੈਸਕ ‘ਤੇ ਪਈਆਂ ਵੱਖ-ਵੱਖ ਭਾਸ਼ਾਈ ਅਖ਼ਬਾਰ, ਧਾਰਮਕ ਅਤੇ ਸਾਹਿਤਕ ਪੁਸਤਕਾਂ ਨਾਲ ਜੁੜਨ ਦਾ ਰੁਝਾਨ ਪਹਿਲਾਂ ਨਾਲੋਂ ਵਧਿਆ ਹੈ। ਅਕਾਲੀ ਕੌਰ ਸਿੰਘ ਲਾਇਬ੍ਰੇਰੀ 23 ਮਾਰਚ 2017 ‘ਚ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਸਮੇਂ ਹੋਂਦ ‘ਚ ਆਈ। ਅੱਜ ਲਾਇਬ੍ਰੇਰੀ ਪੁਰਾਣੇ ਇਤਿਹਾਸਕ ਖਰੜੇ, ਸੰਥਿਆ ਸੈਂਚੀਆਂ, ਵਿਦਵਾਨਾਂ ਵੱਲੋਂ ਕੀਤੇ ਗਏ ਟੀਕੇ, ਗੁਰੂ ਸਾਹਿਬਾਨ ਨਾਲ ਸਬੰਧਤ ਇਤਿਹਾਸ, ਤੋਂ ਇਲਾਵਾ ਸਾਹਿਤ ਭਰਪੂਰ ਪੁਸਤਕਾਂ ਸੰਗਤਾਂ ਲਈ ਧਾਰਮਕ ਅਤੇ ਸਮਾਜਕ ਜਾਣਕਾਰੀ ‘ਚ ਵਾਧਾ ਕਰਨ ‘ਚ ਸਹਾਈ ਹਨ। ਗੁਰਦੁਆਰਾ ਪ੍ਰਬੰਧਕਾਂ ਵੱਲੋਂ ਸੰਗਤਾਂ ਲਈ ਅਕਾਲੀ ਕੌਰ ਸਿੰਘ ਲਾਇਬ੍ਰੇਰੀ ਆਧੁਨਿਕ ਢੰਗ ਨਾਲ ਤਿਆਰ ਕਰਵਾਈ ਗਈ, ਜਿਸ ਅੰਦਰ ਲਾਕਰ ਸਿਸਟਮ ਵੀ ਉਪਲਬਧ ਕਰਵਾਇਆ ਗਿਆ ਤਾਂ ਜੋ ਪਾਠਕ ਆਪਣਾ ਸਮਾਨ ਆਸਾਨੀ ਨਾਲ ਰੱਖਣ ਸਕਣ। ਅੱਜ ਜਿਥੇ ਸਾਬਕਾ ਪ੍ਰਧਾਨ ਪ੍ਰੋ.ਕਿਰਪਾਲ ਸਿੰਘ ਬਡੂੰਗਰ ਵੱਲੋਂ ਗੁਰਦੁਆਰਾ ਪ੍ਰਬੰਧਕਾਂ ਨੂੰ 1000 ਤੋਂ ਵੱਧ ਦੀਆਂ ਸੌਂਪੀਆਂ ਪੁਸਤਕਾਂ ਵੀ ਲਾਇਬ੍ਰੇਰੀ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ, ਉਥੇ ਹੀ ਲਾਇਬ੍ਰੇਰੀ ‘ਚ ਪਈਆਂ 3000 ਹਜ਼ਾਰ ਦੇ ਕਰੀਬ ਪੁਸਤਕਾਂ ਅਤੇ ਸਮੁੱਚੀਆਂ ਲਿਖਤਾਂ ਸਾਰਿਆਂ ਲਈ ਪ੍ਰੇਰਨਾ ਸਰੋਤ ਹਨ।

Share This :

Leave a Reply