ਗਾਇਕ ਕਲਾਕਾਰ ਤੇ ਸੰਗੀਤਕਾਰ ਗਾਇਕ ਬਾਵਾ ਦੇ ਨਾਲ ਚਟਾਨ ਵਾਂਗ ਨਾਲ ਖੜੇ ਹਨ : ਭੀਤਾ, ਸਿਹੋੜਾ

ਬਲਜੀਤ ਸਿੰਘ ਸੰਧੂ ਭੀਤਾ, ਹਰਜੀਤ ਸਿੰਘ ਸਿਹੋੜਾ

ਗਾਇਕ ਬਾਵਾ ਬਾਰੇ ਇਨਾਮ ਰੱਖਣ ਵਾਲੇ ਆਗੂ ‘ਤੇ ਹੋਵੇ ਮਾਮਲਾ ਦਰਜ਼

ਖੰਨਾ (ਪਰਮਜੀਤ ਸਿੰਘ ਧੀਮਾਨ) : ਕੁੱਝ ਦਿਨ ਪਹਿਲਾਂ ਲੋਕ ਗਾਇਕ ਰਣਜੀਤ ਬਾਵਾ ਵੱਲੋਂ ਗਾਏ ਇਕ ਗੀਤ ਤੋਂ ਬਾਅਦ ਉਸ ਖਿਲਾਫ਼ ਦਰਜ ਮਾਮਲੇ ਤੋਂ ਬਾਅਦ ਇਕ ਆਗੂ ਵੱਲੋਂ ਬਾਵਾ ਦੀ ਬੇਇੱਜਤੀ ਕਰਨ ਵਾਲੇ ਨੂੰ ਇਨਾਮ ਦੇਣ ਦਾ ਐਲਾਣ ਕੀਤਾ ਗਿਆ ਸੀ, ਦੇ ਬਾਰੇ ਪੰਜਾਬ ਦੇ ਗਾਇਕ ਕਲਾਕਾਰਾਂ ਅਤੇ ਸੰਗੀਤਕਾਰਾਂ ਨੂੰ ਇਕ ਪਲੇਟ ਫਾਰਮ ‘ਤੇ ਇਕੱਠੇ ਹੋ ਜਾਣ ਦੀ ਮੰਗ ਕਰਦਿਆਂ ਗਾਇਕ ਬਲਜੀਤ ਸਿੰਘ ਸੰਧੂ (ਭੀਤਾ ਅਲੀਪੁਰੀਆ) ਅਤੇ ਹਰਜੀਤ ਸਿੰਘ ਸਿਹੋੜਾ ਨੇ ਕਿਹਾ ਹੈ ਕਿ ਰਣਜੀਤ ਬਾਵਾ ਵੱਲੋਂ ਲੋਕਾਈ ਨੂੰ ਜਾਗਰੂਕ ਕਰਦੀ ਰਚਨਾ ਤੋਂ ਬਾਅਦ ਕੁੱਝ ਲੋਕਾਂ ਵੱਲੋਂ ਦਰਜ ਕਰਵਾਏ ਮਾਮਲੇ ਦੀ ਉਹ ਨਿੰਦਾ ਕਰਦੇ ਹਨ

ਅਤੇ ਉਨਾਂ ਕਿਹਾ ਕਿ ਇਸ ਤੋਂ ਬਾਅਦ ਇਕ ਵਿਅਕਤੀ ਗਾਇਕ ਕਲਾਕਾਰ ਦੀ ਬੇਇੱਜਤੀ ਕਰਨ ਵਾਲੇ ਨੂੰ ਇਨਾਮ ਦੇਣ ਦਾ ਐਲਾਣ ਕਰਦਾ ਹੈ, ਜਿਸਦੀ ਉਹ ਸਖਤ ਸ਼ਬਦਾਂ ‘ਚ ਨਿਖੇਧੀ ਕਰਦੇ ਹਨ ਅਤੇ ਅਜਿਹੇ ਆਗੂ ਖਿਲਾਫ਼ ਪੁਲਸ ਪ੍ਰਸ਼ਾਸ਼ਨ ਨੂੰ ਤੁਰੰਤ ਮਾਮਲਾ ਦਰਜ ਕਰਨਾ ਚਾਹੀਦਾ ਹੈ, ਜਿਹੜਾ ਅਪਰਾਧ ਦੀਆਂ ਘਟਨਾਵਾਂ ਨੂੰ ਉਤਸ਼ਾਹਿਤ ਕਰਦਾ ਹੈ। ਭੀਤਾ ਅਤੇ ਸਿਹੌੜਾ ਨੇ ਕਿਹਾ ਕਿ ਪੰਜਾਬ ਦੇ ਸਮੂਹ ਕਲਾਕਾਰ ਗਾਇਕ ਬਾਵਾ ਨਾਲ ਚੱਟਾਨ ਵਾਂਗ ਖੜੇ ਹਨ। ਉਨਾਂ ਕਿਹਾ ਕਿ ਕੱਟੜਵਾਦੀ ਲੋਕ ਜਿਹੜੇ ਪੰਜਾਬ ਦੀ ਆਪਸੀ ਹਿੰਦੂ-ਸਿੱਖ ਭਾਈਚਾਰਕ ਸਾਂਝ ਨੂੰ ਢਾਹ ਲਾ ਰਹੇ ਹਨ ਖਿਲਾਫ਼ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸ਼ਨ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਪੰਜਾਬੀ ਕਲਾਕਾਰ ਜਿਹੜੇ ਹਮੇਸ਼ਾਂ ਹੀ ਪੰਜਾਬੀ ਸੱਭਿਆਚਾਰ ਦੇ ਮੁਦਈ ਰਹੇ ਹਨ, ਅਜ਼ਾਦੀ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਕਰਦੇ ਰਹਿਣ

Share This :

Leave a Reply