
1. ਗੰਨਾ ਭੁੰਨ ਕੇ ਚੂਪਣ ਨਾਲ ਬੈਠਿਆਂ ਗਲਾ ਖੁੱਲ੍ਹ ਜਾਂਦਾ ਹੈ।
2. ਮੁਲੱਠੀ ਦੇ ਕੁਝ ਟੁਕੜੇ ਮੂੰਹ ਚ 10 ਮਿੰਟ ਲਈ ਰੱਖੋ। ਬੈਠਿਆ ਗਲਾ ਖੁੱਲ੍ਹ ਜਾਂਦਾ ਹੈ।
3. ਗਲੇ ਚ ਦਰਦ ਜਾਂ ਜਲਨ ਨੂੰ ਦੂਰ ਕਰਨ ਲਈ, ਮੁਲੱਠੀ ਮੂੰਹ ਚ ਪਾ ਕੇ ਚੂਸ ਲਓ।
4. ਜੇ ਗਲੇ ਚ ਖਾਰਿਸ਼, ਦਰਦ ਹੋਵੇ ਤਾਂ ਕੋਸੇ ਪਾਣੀ ਚ ਸਿਰਕਾ ਪਾ ਕੇ ਚੂਸ ਲਉ। ਅਰਾਮ ਮਿਲੇਗਾ।
5. ਗਲੇ ਦੇ ਰੋਗਾਂ ਨੂੰ ਠੀਕ ਕਰਨ ਲਈ ਜਾਮੁਨ ਦੇ ਛਿੱਲੜ ਨੂੰ ਪਾਣੀ ਚ ਘੋਲ ਕੇ ਮੂੰਹ ਚ’ ਪਾਉ ਅਤੇ ਕੁਰਲੀ ਕਰੋ।

6. ਗਲੇ ਦੀ ਸੜਨ ਜਾਂ ਸੋਜ਼ਨ ਨੂੰ ਦੂਰ ਕਰਨ ਲਈ ਪਾਲਕ ਦੇ ਪੱਤਿਆ ਨੂੰ ਗਰਮ ਕਰਕੇ ਗਲੇ ਤੇ ਬੰਨ੍ਹ ਲਉ।ਅਰਾਮ ਮਿਲੇਗਾ।
7. ਗਲੇ ਦੀ ਖਾਰਿਸ਼ ਮਿਟਾਉਣ ਲਈ ਅਨਾਰ ਦੇ ਛਿੱਲੜ ਅਤੇ ਪੀਸੇ ਹੋਏ ਲੌਗ ਪਾਣੀ ਚ ਉਬਾਲ ਲਉ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਥੋੜ੍ਹੀ ਜਿਹੀ ਫ਼ਟਕੜੀ ਪਾ ਲਉ ਅਤੇ ਇਸ ਪਾਣੀ ਦੀਆਂ ਕੁਰਲੀਆਂ ਕਰੋ।
8. ਗਲੇ ਤੇ ਸੋਜ਼ ਹੋ ਜਾਣ ਤੇ ਹਰੇ ਧਨੀਏ ਨੂੰ ਪੀਸ ਲਉ ਅਤੇ ਉਸ ਵਿੱਚ ਗੁਲਾਬ ਜਲ ਜਾਂ ਵੇਸਣ ਮਿਲਾ ਕੇ ਗਲੇ ਤੇ ਲੇਪ ਕਰੋ।
9. ਗਲੇ ਚ ਕਾਂ ਵੱਧ ਜਾਣ ਤੇ ਦਾਲ-ਚੀਨੀ ਬੀਰਕ ਪੀਹ ਕੇ ਅੰਗੂਠੇ ਨਾਲ ਸਵੇਰੇ ਸ਼ਾਮ ਕਾਂ(ਕਾਕੂ) ਤੇ ਲਾਵੋ, ਲਾਰ ਵਗਦੀ ਰਹਿਣ ਦਿਉ। ਕਾਂ ਦਾ ਵੱਧਣਾ ਰੁਕ ਜਾਉ।
10. ਔਲੇ ਦਾ ਚੂਰਨ ਗਾਂ ਦੇ ਤੁਰੰਤ ਚੋਏ ਦੁੱਧ ਨਾਲ ਵਰਤੋ, ਬੈਠਿਆਂ ਗਲਾ ਠੀਕ ਹੋ ਜਾਵੇਗਾ।
11. ਜੇ ਸਰਦੀ ਜਾਂ ਜ਼ੁਕਾਮ ਕਾਰਨ ਗਲਾ ਬੈਠ ਜਾਵੇ ਤਾਂ ਇਕ ਗਲਾਸ ਪਾਣੀ ਵਿੱਚ ਚੂੰਡੀ ਕੁ ਹਲਦੀ ਪਾ ਕੇ ਉਬਾਲੋ ਅਤੇ ਕੋਸੇ-ਕੋਸ ਪਾਣੀ ਦੀਆਂ ਕੁਰਲੀਆਂ ਕਰੋ। ਲਾਭ ਹੋਵੇਗਾ।
12.ਗਲੇ ਦੀ ਸ਼ੋਜ ਅਤੇ ਦਰਦ ਦੂਰ ਕਰਨ ਲਈ ਅਨਾਰ ਦੀ ਕਲੀ, ਸੁੱਕਾ ਧਨੀਆਂ, ਪੋਸਤ ਅਤੇ ਤੂਤ ਦੇ ਹਰੇ ਪੱਤੇ, ਮਸਰਾਂ ਦੀ ਦਾਲ ਥੋੜੀ-ਥੌੜੀ ਲੈ ਕੇ ਪਾਣੀ ਚ ਉਬਾਲ ਕੇ ਕਾੜ੍ਹਾ ਬਣਾਉ ਲਉ। ਇਸ ਦੀਆਂ ਕੁਰਲੀਆਂ ਕਰੋ।
13. ਗਲੇ ਦੀ ਸੋਜ਼ ਅਤੇ ਦਰਦ ਲਈ ਇੱਕ ਗਿਲਾਸ ਪਾਣੀ ਚ ਇਕ ਚਮਚ ਅਜਵਾਇਣ ਪਾ ਕੇ ਉਬਾਲੋ ਜਦੋ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨਾਲ ਕੁਰਲੀਆਂ ਕਰੋ।
14. ਇੱਕ ਗਿਲਾਸ ਕੋਸੇ ਪਾਣੀ ਚ ਨਿੰਬੂ ਨਿਚੋੜ ਕੇ ਲੂਣ ਮਿਲਾਉ। ਪਾਣੀ ਨਾਲ ਗਲੇ ਦੇ ਅੰਦਰ ਤੱਕ ਸਵੇਰੇ ਥੋੜ੍ਹ-੨ ਚਿਰ ਪਿੱਛੋਂ 3-4 ਵਾਰ ਕੁਲੀਆਂ ਕਰੋ।ਗਲੇ ਦੀ ਸੋਜ਼ ਅਤੇ ਦਰਦ ਠੀਕ ਹੋਵੇਗੀ।
15. ਇਕ ਗਲਾਸ ਪਾਣੀ ਚ ਦੋ ਚਮਚੇ ਸ਼ਹਿਦ ਘੋਲੋ, ਘੁੱਟ-ਘੁੱਟ ਕਰਕੇ ਹੌਲੀ-ਹੌਲੀ ਪੀਓ ਸਵੇਰੇ 1-1 ਘੰਟੇ ਦੇ ਫਰਕ ਨਾਲ ਇਹ ਪਾਣੀ ਪੀਉ। ਇਸ ਨਾਲ ਗਲੇ ਦੀ ਸ਼ੋਜਿਸ਼ ਅਤੇ ਦਰਦ ਦੂਰ ਹੋਵੇਗੀ।
16. ਗਲੇ ਦੀ ਸੋਜ਼ ਨੂੰ ਦੂਰ ਕਰਨ ਲਈ ਦਹੀਂ ਵਿੱਚ ਪਿਆਜ਼ ਦੇ ਟੁਕੜੇ ਅਤੇ ਮਿਸਰੀ ਖਾਉ, ਗਲੇ ਦੀ ਸੋਜ਼ ਅਤੇ ਕੰਡਿਆਂ ਵਰਗੀ ਚੋਭ ਦੂਰ ਹੋਵੇਗੀ।
ਜੀਵਨਜੋਤ ਆਯੂਵੈਦਿਕ ਸਮਾਜ ਸੇਵੀ ਡਾ ਜਗਜੀਵਨ ਸਿੰਘ ਮੰਡੇਰ ਕਲਾਲਮਾਜਰਾ ਬਰਨਾਲਾ 9914092435




















