ਗਰੀਬ ਕਲਿਆਣ ਯੋਜਨਾ ਤਹਿਤ ਰਾਸ਼ਟਰੀ ਸਮਾਜਿਕ ਸਹਾਇਤਾ ਲਈ 17.80 ਲੱਖ ਰੁਪਏ ਦੇ ਫ਼ੰਡ ਜਾਰੀ

ਚੇਅਰਮੈਨ ਸਤਬੀਰ ਸਿੰਘ ਪੱਲੀ ਝਿੱਕੀ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਪ੍ਰਧਾਨ ਮੰਤਰੀ ਗਰੀਬ ਕਲਿਆਣਾ ਯੋਜਨਾ ਤਹਿਤ ਜ਼ਿਲ੍ਹੇ ਦੇ 3564 ਲਾਭਪਾਤਰੀਆਂ ਨੂੰ ਅਪਰੈਲ ਮਹੀਨੇ ਦੀ ਰਾਸ਼ਟਰੀ ਸਮਾਜਿਕ ਸਹਾਇਤਾ ਮੁੱਹਈਆ ਕਰਵਾਉਣ ਲਈ ਜ਼ਿਲ੍ਹਾ ਯੋਜਨਾ ਕਮੇਟੀ ਵੱਲੋਂ 17.80 ਲੱਖ ਰੁਪਏ ਦੇ ਫ਼ੰਡਾਂ ਨੂੰ ਮਨਜੂਰੀ ਦਿੱਤੀ ਗਈ ਹੈ।

ਇਹ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਬੀਰ ਸਿੰਘ ਪੱਲੀ ਝਿੱਕੀ ਨੇ ਦੱਸਿਆ ਕਿ ਉਕਤ ਯੋਜਨਾ ਤਹਿਤ 60 ਤੋਂ 79 ਸਾਲ ਦੇ 2412 ਬਜ਼ੁਰਗਾਂ ਨੂੰ 12.06 ਲੱਖ, 80 ਸਾਲ ਜਾਂ ਉੱਪਰ ਦੇ 832 ਬਜ਼ੁਰਗਾਂ ਨੂੰ 4.16 ਲੱਖ, 40 ਤੋਂ 79 ਸਾਲ ਦੀਆਂ 215 ਵਿਧਵਾ ਮਹਿਲਾਵਾਂ ਨੂੰ 1.075 ਲੱਖ ਅਤੇ 18 ਤੋਂ 79 ਸਾਲ ਦੇ 135 ਦਿਵਿਆਂਗ ਲਾਭਪਾਤਰੀਆਂ ਨੂੰ 52500 ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਪਰੈਲ ਮਹੀਨੇ ਦੀ ਉਕਤ ਰਾਸ਼ੀ 500 ਰੁਪਏ ਪ੍ਰਤੀ ਲਾਭਪਾਤਰੀ ਨੂੰ ਉਨ੍ਹਾਂ ਦੇ ਖਾਤਿਆਂ ’ਚ ਪਾਉਣ ਲਈ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੂੰ ਭੇਜੀ ਜਾ ਰਹੀ ਹੈ।

Share This :

Leave a Reply