ਗਰੀਨ ਐਸ ਵੈੱਲਫੇਅਰ ਫੋਰਸ ਵਿੰਗ, ਡੇਰਾ ਸੱਚਾ ਸੌਦਾ ਸਿਰਸਾ ਵੱਲੋਂ 60 ਯੂਨਿਟ ਖੂਨਦਾਨ ਕੀਤਾ

ਖੂਨਦਾਨੀਆਂ  ਨੂੰ ਸਰਟੀਫਿਕੇਟ ਦੇ ਕੇ ਧੰਨਵਾਦ ਕਰਦੇ ਹੋਏ ਐੱਸ ਐਮ ਓ ਡਾ ਕੁਲਦੀਪ ਸਿੰਘ

ਫ਼ਤਹਿਗੜ੍ਹ ਸਾਹਿਬ (ਸੂਦ) ਜਿਲ੍ਹਾ ਹਸਪਤਾਲ ਫਤਿਹਗਡ਼੍ਹ ਸਾਹਿਬ ਵਿਖੇ ਥੈਲਾਸੀਮੀਆ ਦਿਵਸ ਦੇ ਮੌਕੇ ਤੇ ਖੂਨ ਦਾਨ ਕੈਂਪ ਲਗਾਇਆ ਗਿਆ।ਇਸ ਕੈਂਪ ਦਾ ਉਦਘਾਟਨ ਐੱਸ ਐਮ ਓ ਡਾ ਕੁਲਦੀਪ ਸਿੰਘ ਨੇ ਕੀਤਾ।ਇਸ ਕੈਂਪ ਵਿੱਚ ਸ਼ਾਹ ਸਤਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਡੇਰਾ ਸੱਚਾ ਸੌਦਾ ਸਿਰਸਾ ਵੱਲੋਂ 60 ਯੂਨਿਟ ਖੂਨਦਾਨ ਕੀਤਾ ਗਿਆ।

ਇਸ ਮੌਕੇ ਤੇ ਐਸ ਐਮ ਓ ਡਾ ਕੁਲਦੀਪ ਸਿੰਘ ਨੇ ਥੈਲਾਸੀਮੀਆ ਦਿਵਸ ਮੌਕੇ ਦਿੱਤੇ ਗਏ ਖੂਨਦਾਨ ਲਈ ਸ਼ਾਹ ਸਤਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦਾ ਧੰਨਵਾਦ ਕੀਤਾ ਅਤੇ ਸਾਰੇ ਖੂਨਦਾਨੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ।ਇਸ ਮੌਕੇ ਤੇ ਬਲੱਡ ਬੈਂਕ ਸਿਵਲ ਹਸਪਤਾਲ ਫਤਿਹਗਡ਼੍ਹ ਸਾਹਿਬ ਦੀ ਇੰਚਾਰਜ ਡਾ ਰਵਨੀਤ ਕੌਰ,ਭਲਿੰਦਰ ਕੌਰ, ਪੁਸ਼ਪਿੰਦਰ ਪਾਲ ਸਿੰਘ ਇੰਸਾਂ ਤੇ ਹੋਰ ਮੈਂਬਰ ਸਾਹਿਬਾਨ ਹਾਜਰ ਸਨ।

Share This :

Leave a Reply