ਖੰਨਾ ਪੁਲਸ ਨੇ ਮਹਿਲਾ ਸਮੇਤ ਤਿੰਨ ਵਿਅਕਤੀਆਂ ਨੂੰ 280 ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ

ਸੀਆਈਏ ਸਟਾਫ ਵਿਖੇ ਡੀਐਸਪੀ ਮਨਮੋਹਨ ਸਰਨਾ ਤੇ ਪੁਲਸ ਪਾਰਟੀ ਹੈਰੋਇਨ ਤਸਕਰਾਂ ਨਾਲ। ਫੋਟੋ : ਧੀਮਾਨ

ਖੰਨਾ (ਪਰਮਜੀਤ ਸਿੰਘ ਧੀਮਾਨ) ਨਸ਼ੀਲੇ ਪਦਾਰਥਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਖੰਨਾ ਪੁਲਸ ਨੇ ਵਿਸ਼ੇਸ਼ ਨਾਕਾਬੰਦੀ ਦੌਰਾਨ ਕਾਰ ਸਵਾਰ ਦੋ ਵਿਅਕਤੀਆਂ ਤੇ ਇਕ ਮਹਿਲਾ ਨੂੰ ਗ੍ਰਿਫਤਾਰ ਕਰਕੇ 280 ਗ੍ਰ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

ਅੱਜ ਪੁਲਸ ਜਿਲ੍ਹਾ ਖੰਨਾ ਦੇ ਐਸ. ਐਸ. ਪੀ. ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੰਨਾ ਪੁਲਸ ਵਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਅਧੀਨ ਐਸ. ਪੀ. (ਆਈ) ਜਗਵਿੰਦਰ ਸਿੰਘ ਚੀਮਾ ਅਤੇ ਡੀ. ਐਸ. ਪੀ. (ਆਈ) ਖੰਨਾ ਮਨਮੋਹਨ ਸਰਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ. ਆਈ. ਏ. ਸਟਾਫ ਖੰਨਾ ਦੇ ਇੰਚਾਰਜ ਇੰਸਪੈਕਟਰ ਗੁਰਮੇਲ ਸਿੰਘ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਤਰਵਿੰਦਰ ਕੁਮਾਰ ਸਮੇਤ ਪੁਲਸ ਪਾਰਟੀ ਵੱਲੋਂ ਜੀ. ਟੀ. ਰੋਡ ‘ਤੇ ਪ੍ਰਿਸਟਾਈਨ ਮਾਲ ਦੇ ਸਾਹਮਣੇ ਕੋਵਿਡ-19 ਦੇ ਚੱਲਦਿਆਂ ਸਪੈਸ਼ਲ ਨਾਕਾਬੰਦੀ ‘ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਮੰਡੀ ਗੋਬਿੰਦਗੜ ਤੋਂ ਆਉਣ ਵਾਲੀ ਟ੍ਰੈਫਿਕ ਵਹੀਕਲਾਂ ਦੀ ਚੈਕਿੰਗ ਸੰਬੰਧੀ ਹਾਜ਼ਰ ਸਨ ਕਿ ਇਸ ਦੌਰਾਨ ਗੋਬਿੰਦਗੜ ਸਾਇਡ ਵਲੋਂ ਇਕ ਕਾਰ ਮਾਰਕਾ ਸਵਿਫਟ ਡਿਜਾਇਰ ਰੰਗ ਚਿੱਟਾ ਨੰਬਰ ਐਚ. ਆਰ. 55-ਏ ਬੀ 3118 ਨੂੰ ਰੋਕਿਆ ਜਿਸ ਨੂੰ ਇਕ ਮੋਨਾ ਵਿਅਕਤੀ ਵਿਜੇਂਦਰ ਵਾਸੀ ਪਿੰਡ ਕਾਠਾ (ਯੂ. ਪੀ.) ਚਲਾ ਰਿਹਾ ਸੀ ਅਤੇ ਕਾਰ ਦੀ ਪਿਛਲੀ ਸੀਟ ‘ਤੇ ਇਕ ਵਿਅਕਤੀ ਸਚਿਨ ਕਸ਼ਅਪ ਵਾਸੀ ਭਗਵਤ ਯੂ. ਪੀ ਅਤੇ ਇਕ ਔਰਤ ਨਿੰਦਰ ਵਾਸੀ ਧੱਕਾ ਕਲੋਨੀ (ਜਲੰਧਰ) ਬੈਠੇ ਸਨ ਉਨ੍ਹਾਂ ਦੱਸਿਆ ਕਿ ਉਕਤ ਕਾਰ ਸਵਾਰਾਂ ਦੀ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 280 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸ ‘ਤੇ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਉਪਰੰਤ ਥਾਣਾ ਸਿਟੀ-02 ਪੁਲਸ ਵੱਲੋਂ ਐਨ. ਡੀ. ਪੀ. ਐਸ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਹੈਰੋਇਨ ਤਸਕਰਾਂ ਕੋਲੋਂ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Share This :

Leave a Reply