ਖੰਨਾ (ਪਰਮਜੀਤ ਸਿੰਘ ਧੀਮਾਨ) : ਅੱਜ ਇੱਥੇ ਸਾਬਕਾ ਸੈਨਿਕ ਵੈਲਫੇਅਰ ਐਸੋਸ਼ੀਏਸ਼ਨ ਖੰਨਾ ਦੇ ਸੀਨੀਅਰ ਆਗੂ ਕੈਪਟਨ ਨੰਦ ਲਾਲ ਮਾਜਰੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸੰਸਥਾਂ ਦੀ ਹਰੇਕ ਮਹੀਨੇ ਗੁਰਦੁਆਰਾ ਕਲਗੀਧਰ ਸਾਹਿਬ ਨਜ਼ਦੀਕ ਪ੍ਰਧਾਨ ਕੈਪਟਨ ਜਰਨੈਲ ਸਿੰਘ ਜਲਾਜਣ ਦੀ ਅਗਵਾਈ ‘ਚ ਹੋਣ ਵਾਲੀ ਮਾਸਿਕ ਮੀਟਿੰਗ ਜਿਹੜੀ ਕਿ 10 ਮਈ ਨੂੰ ਹੋਣੀ ਸੀ, ਲਾਕ ਡਾਊਨ ਹੋਣ ਕਾਰਨ ਰੱਦ ਕਰ ਦਿੱਤੀ ਗਈ ਹੈ।
ਕੈਪਟਨ ਮਾਜਰੀ ਨੇ ਕਿਹਾ ਕਿ ਲਾਕਡਾਊਨ ਦੌਰਾਨ ਸਾਬਕਾ ਸੈਨਿਕਾਂ ਨੂੰ ਮਾਰਚ ਮਹੀਨੇ ਤੋਂ ਕੰਨਟੀਨ ਦੀਆਂ ਮਿਲ ਰਹੀਆਂ ਸਹੂਲਤ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਜਿਸ ਨੂੰ ਜਲਦ ਖੋਲਿਆ ਜਾਵੇ। ਇਸੇ ਤਰਾਂ ਕੇਂਦਰੀ ਕਰਮਚਾਰੀਆਂ ਦੀਆਂ ਡੀ. ਏ. ਦੀ ਕਿਸ਼ਤ ‘ਤੇ ਜਨਵਰੀ 2020 ਤੋਂ ਲੈ ਕੇ ਜੁਲਾਈ 2021 ਤੱਕ ਲਗਾਈ ਰੋਕ ਦੀ ਨਿੰਦਾ ਕੀਤੀ। ਉਨਾਂ ਕਿਹਾ ਕਿ ਸਰਕਾਰ ਕੇਂਦਰੀ ਕਰਮਚਾਰੀਆਂ ਦੀ ਡੀ. ਏ.ਦੀ ਕਿਸ਼ਤ ਦਾ ਮਸਲਾ ਹੱਲ ਕਰਕੇ ਤੁਰੰਤ ਜਾਰੀ ਕਰਨ ਵੱਲੋਂ ਕਦਮ ਚੁੱਕੇ।