ਨਵਾਂਸ਼ਹਿਰ ( ਏ-ਆਰ. ਆਰ. ਐੱਸ. ਸੰਧੂ ) ਜ਼ਿਲ੍ਹਾ ਮੈਜਿਸਟ੍ਰੇਟ ਵਿਨੈ ਬਬਲਾਨੀ ਨੇ ਕੋਵਿਡ-19 ਦੀ ਰੋਕਥਾਮ ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ’ਚ ਐਲਾਨੇ ਕਰਫ਼ਿਊ ਦੌਰਾਨ ਕਣਕ ਦੀ ਕਟਾਈ ਦਾ ਸੀਜ਼ਨ ਨੇੜੇ ਆਉਣ ਕਾਰਨ ਹਾਰਵੈਸਟਿੰਗ ਕੰਬਾਈਨਾਂ, ਸਟ੍ਰਾਅ ਰੀਪਰਾਂ ਤੇ ਦੂਸਰੀ ਖੇਤੀ ਮਸ਼ੀਨਰੀ ਦੀ ਮੁਰੰਮਤ ਅਤੇ ਪੁਰਜ਼ਿਆਂ ਨਾਲ ਸਬੰਧਤ ਦੁਕਾਨਾਂ ਨੂੰ ਸਵੇਰੇ 8 ਤੋਂ 11 ਵਜੇ ਤੱਕ ਖੋਲ੍ਹਣ ਦੀ ਮਨਜੂਰੀ ਦੇ ਦਿੱਤੀ ਹੈ।
ਇਸ ਛੋਟ ਦੌਰਾਨ ਕੋਵਿਡ-19 ਪ੍ਰੋਟੋਕਾਲ ਦੀ ਪਾਲਣਾ ਕਰਨੀ ਦੁਕਾਨਦਾਰ ਦੀ ਜ਼ਿੰਮੇਂਵਾਰੀ ਹੋਵੇਗੀ, ਜਿਸ ’ਚ ਦੁਕਾਨ ’ਤੇ ਸੈਨੇਟਾਈਜ਼ਰ ਦੀ ਸੁਵਿਧਾ, 2 ਮੀਟਰ ਦੀ ਦੂਰੀ ਅਤੇ ਮੂੰਹ ਢਕਣਾ ਜ਼ਰੂਰੀ ਹੋਵੇਗਾ।