ਖੂਨਦਾਨ ਸੇਵਾ ਵਿਚ ਮਿਸ਼ਨ ਲਾਲੀ ਤੇ ਹਰਿਆਲੀ ਦਾ ਅਹਿਮ ਯੋਗਦਾਨ- ਔਲਖ

ਆਈ. ਜੀ. ਜੇ. ਐਸ. ਔਲਖ ਨੂੰ ਗਰੁੱਪ ਗਤੀਵਿਧੀਆਂ ਸੰਬੰਧੀ ਜਾਣਕਾਰੀ ਰਿਪੋਰਟ ਸੌਂਪਦੇ ਹੋਏ ਹਰਦੀਪ ਸਿੰਘ ਸਨੌਰ ਤੇ ਸਾਥੀ

ਪਟਿਆਲਾ (ਅਰਵਿੰਦਰ ਜੋਸ਼ਨ) ਮਨੁੱਖਤਾ ਦੇ ਭਲੇ ਲਈ ਖੂਨਦਾਨ ਸੇਵਾ ਦੇ ਖੇਤਰ ਵਿਚ ਅਨੇਕਾਂ ਸੰਸਥਾਵਾਂ ਆਪਣੀ ਭੂਮਿਕਾ ਦਰਜ ਕਰਵਾ ਰਹੀਆਂ ਹਨ, ਜਿਨ੍ਹਾਂ ਵਿਚੋਂ ਮੋਹਰੀ ਗਰੁੱਪ ਮਿਸ਼ਨ ਲਾਲੀ ਤੇ ਹਰਿਆਲੀ ਪਿਛਲੇ 14 ਸਾਲਾਂ ਤੋਂ ਖੂਨਦਾਨ ਸੇਵਾ ਕਰਕੇ ਸ਼ਹਿਰ ਦਾ ਨਾਮੀ ਗਰੁੱਪ ਬਣ ਗਿਆ ਹੈ।

ਮਿਸ਼ਨ ਦੇ ਮੋਢੀ ਹਰਦੀਪ ਸਿੰਘ ਸਨੌਰ ਨੇ ਗਰੁੱਪ ਦੀਆਂ ਗਤੀਵਿਧੀਆਂ ਸੰਬੰਧੀ ਪਟਿਆਲਾ ਜੋਨ ਦੇ ਆਈ. ਜੀ. ਜਤਿੰਦਰ ਸਿੰਘ ਔਲਖ ਨੂੰ ਮਿਲ ਕੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਗਰੁੱਪ ਵੱਲੋ ਪਿਛਲੇ 8 ਸਾਲਾਂ ਤੋਂ ਲਗਾਤਾਰ ਹਰ ਮਹੀਨੇ ਦੀ 5 ਅਤੇ 20 ਤਰੀਕ ਨੂੰ ਬਲੱਡ ਬੈਂਕ ਵਿਖੇ ਖੂਨਦਾਨ ਕੈਂਪ ਲਗਾ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਸੇਵੀ ਕਾਰਜਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਆ ਜਾ ਰਿਹਾ ਹੈ। ਗਰੁੱਪ ਵੱਲੋਂ ਹੁਣ ਤੱਕ 675 ਖੂਨਦਾਨ ਕੈਂਪ ਲਗਾ ਕੇ 26,000 ਦੇ ਕਰੀਬ ਖੂਨ ਯੂਨਿਟ ਵੱਖ ਵੱਖ ਬਲੱਡ ਬੈਂਕਾਂ ਵਿਚ ਜਮਾਂ ਕਰਵਾਏ ਜਾ ਚੁੱਕੇ ਹਨ। ਆਈ. ਜੀ. ਔਲਖ ਨੇ ਗਰੁੱਪ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਉਹ ਖੁਦ ਵੀ ਖੂਨਦਾਨੀ ਹਨ ਅਤੇ ਮਨੁੱਖਤਾ ਬਚਾਉਣ ਦੀ ਇਸ ਮਹਾਨ ਸੇਵਾ ਵਿਚ ਉਹ ਮਿਸ਼ਨ ਲਾਲੀ ਤੇ ਹਰਿਆਲੀ ਦੇ ਕੈਂਪ ਵਿਚ ਸ਼ਮੂਲੀਅਤ ਕਰਕੇ ਨੌਜਵਾਨਾਂ ਦੀ ਹੌਂਸਲਾ ਅਫਜਾਈ ਕਰਨਗੇ। ਇਸ ਮੌਕੇ ਮਿਸ਼ਨਰੀ ਕਾਰਕੁੰਨ ਠੇਕੇਦਾਰ ਗੁਰਬਚਨ ਸਿੰਘ ਤੇ ਗੋਰਵ ਬਾਂਸਲ ਵੀ ਮੌਜੂਦ ਸਨ।

Share This :

Leave a Reply