ਖੂਨਦਾਨੀਆਂ ਨੂੰ ਵੀ ਬੀਮਾ ਯੋਜਨਾ ਵਿਚ ਸ਼ਾਮਲ ਕਰੇ ਸਰਕਾਰ: ਹਰਦੀਪ ਸਨੌਰ

ਪਟਿਆਲਾ ( ਅਰਵਿੰਦਰ ਸਿੰਘ ) ਲਾਕਡਾਊਨ ਦੇ ਚੱਲਦਿਆਂ ਲੋੜਵੰਦ ਮਰੀਜਾਂ ਦੀ ਮਦਦ ਲਈ ਖੂਨਦਾਨ ਸੇਵਾ ਵਿਚ ਮੋਹਰੀ ਸੰਸਥਾ ਯੂਨੀਵਰਸਲ ਵੈਲਫੇਅਰ ਕਲੱਬ ਵੱਲੋਂ ਮਿਸ਼ਨ ਲਾਲੀ ਤੇ ਹਰਿਆਲੀ ਤਹਿਤ ਸਰਕਾਰੀ ਰਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਵਿਚ ਸੁਰੇਸ਼ ਅਣਖੀ ਪੜਾਓ ਦੀ ਅਗਵਾਈ ਹੇਠ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿਚ ਡਾਕਟਰ ਜਸਪ੍ਰੀਤ ਕੌਰ ਵੱਲੋ ਗੌਰਵ ਬਾਂਸਲ ਭਾਦਸੋਂ, ਗੁਰਜੀਤ ਸਿਉਣਾ, ਰਵਿੰਦਰ ਭਾਂਖਰ, ਤਰਸੇਮ ਲਾਲ, ਚਰਨਜੀਤ ਸਿੰਘ, ਰਾਹੁਲ ਸ਼ਰਮਾ, ਮਨਜੀਤ ਸਿੰਘ, ਅਵਤਾਰ ਸਿੰਘ, ਗੁਰਪ੍ਰੀਤ ਕਰਨਪੁਰ, ਪੁਨੀਤ ਕਮਲ, ਭੋਲਾ ਸਿੰਘ ਸਿਰਕੱਪੜਾ, ਹਰਮੇਸ਼ ਭਾਰਤੀ, ਵਿਕਟਰ ਮਸੀਹ, ਹੈਪੀ ਪੜਾਓ, ਸਤਨਾਮ ਡਕਾਲਾ, ਜਾਦਵਿੰਦਰ ਜੋਗੀਪੁਰ ਸਮੇਤ 31 ਵਲੰਟੀਅਰਾਂ ਦਾ ਖੂਨ ਇਕੱਤਰ ਕੀਤਾ।

ਵਲੰਟੀਅਰਾਂ ਦੀ ਹੌਂਸਲਾ ਅਫਜਾਈ ਕਰਦਿਆਂ ਮਿਸ਼ਨ ਦੇ ਮੋਢੀ ਹਰਦੀਪ ਸਿੰਘ ਸਨੌਰ ਨੇ ਸਰਕਾਰ ਪਾਸੋਂ ਮੰਗ ਕਰਦਿਆਂ ਕਿਹਾ ਕਿ ਜਿਸ ਪ੍ਰਕਾਰ ਦੇਸ਼ ਵਿਚ ਐਮਰਜੈਂਸੀ ਦੇ ਹਾਲਾਤਾਂ ਵਿਚ ਕੋਰੋਨਾ ਵਰਗੀ ਮਹਾਂਮਾਰੀ ਨਾਲ ਜੂਝਦਿਆਂ ਮਨੁੱਖੀ ਜਾਨਾਂ ਬਚਾਉਣ ਵਿਚ ਲੱਗੇ ਮੈਡੀਕਲ, ਪੈਰ੍ਹਾ ਮੈਡੀਕਲ ਸਟਾਫ਼, ਪੁਲਸ ਤੇ ਸਫ਼ਾਈ ਕਰਮੀਆਂ ਲਈ ਸਰਕਾਰ ਵੱਲੋਂ ਬੀਮਾ ਯੋਜਨਾ ਦੀ ਸਹੂਲਤ ਦਿੱਤੀ ਗਈ ਹੈ, ਉਸ ਪ੍ਰਕਾਰ ਲੋੜਵੰਦ ਮਰੀਜਾਂ ਦੀ ਜਾਨ ਬਚਾਉਣ ਲਈ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਵੀ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਾਵੇਂ ਕੋਰੋਨਾ ਨਾਲ ਨਜਿੱਠਣ ਲਈ ਖੂਨ ਦੀ ਜ਼ਰੂਰਤ ਨਹੀਂ ਪੈਂਦੀ ਪਰ ਕੋਰੋਨਾ ਅਤੇ ਕਰਫ਼ਿਊ ਕਰ ਕੇ ਬਾਕੀ ਬਿਮਾਰੀਆਂ ਦੇ ਮਰੀਜਾਂ ਦੇ ਇਲਾਜ ਲਈ ਖੂਨ ਦੀ ਘਾਟ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਂਪ ਵਿਚ ਸੰਦੀਪ ਪਾਹੂਜਾ ਮੁਖੀ ਲਿਵ ਫ਼ਾਰ ਹਿਊਮੈਨਿਟੀ ਰਾਜਪੁਰਾ, ਗੁਰਮੁੱਖ ਗੁਰੂ ਤੇ ਹਰਮੀਤ ਸਿੰਘ ਸਚਦੇਵਾ ਸੇਵਾਦਾਰ ਵੰਦੇ ਮਾਤਰਮ ਦਲ, ਜਸਪਾਲ ਸਿੰਘ ਜੋਸ਼ਨ ਮੁਖੀ ਸਹਿਯੋਗ ਵੈਲਫੇਅਰ ਆਰਗੇਨਾਈਜ਼ੇਸ਼ਨ, ਸੁਭਾਸ਼ ਗਰਗ ਸਨੌਰੀ ਤੇ ਸਤਪਾਲ ਬੈਰਾਗੀ ਚੱਪੜ ਵਿਸ਼ੇਸ਼ ਤੌਰ ਤੇ ਪਹੁੰਚੇ।ਕੈਂਪ ਪ੍ਰਬੰਧਕ ਸੁਰੇਸ਼ ਅਣਖੀ ਨੇ ਦੱਸਿਆ ਕਿ ਐਮਰਜੈਂਸੀ ਨੂੰ ਦੇਖਦੇ ਹੋਏ 12 ਅਪ੍ਰੈਲ ਨੂੰ ਮੁੜ ਬਲੱਡ ਬੈਂਕ ਵਿਖੇ ਸਵੇਰੇ 9 ਤੋਂ 1 ਵਜੇ ਤੱਕ ਖੂਨਦਾਨ ਕੈਂਪ ਲਗਾਇਆ ਜਾਵੇਗਾ।ਕੈਂਪ ਦੌਰਾਨ ਸੋਸ਼ਲ ਡਿਸਟੈਸਿੰਗ ਵਾਲੀ ਹਦਾਇਤ ਦੀ ਪਾਲਣਾ ਦੇਖਣ ਨੂੰ ਮਿਲੀ। ਕੈਂਪ ਵਿਚ ਯੂਥ ਆਗੂ ਗੁਰਪ੍ਰੀਤ ਸਿੰਘ ਮੰਨਣ, ਠੇਕੇਦਾਰ ਗੁਰਬਚਨ ਸਿੰਘ, ਕਿਰਪਾਲ ਸਿੰਘ ਪੰਜੋਲਾ, ਲਖਵਿੰਦਰ ਸਿੰਘ ਬਡਲਾ, ਸੁਖਦੀਪ ਸਿੰਘ ਰਣਜੀਤ ਨਗਰ, ਸੁਰੇਸ਼ ਮੁਖੀਜਾ, ਅਮਨ ਧਮੌਲੀ, ਬਲਦੇਵ ਪ੍ਰਕਾਸ਼ ਨੇ ਵਧ ਚੜ੍ਹ ਕੇ ਸੇਵਾ ਕੀਤੀ।

Share This :

Leave a Reply