ਖਾਲਸਾ ਇੰਟਰਨੈਸ਼ਨਲ ਸਪੋਰਟਸ ਐਂਡ ਐਜ਼ੂਕੇਸ਼ਨਲ ਟਰੱਸਟ ਵੱਲੋਂ ਪਿੰਡ ਸੋਤਰਾਂ ਵਿਚ 45 ਰਾਸ਼ਨ ਦੀਆਂ ਕਿੱਟਾਂ ਪ੍ਰਦਾਨ

ਲੋੜਵੰਦਾਂ ਨੂੰ ਰਸ਼ਾਨ ਦੀਆਂ ਕਿੱਟਾਂ ਪ੍ਰਦਾਨ ਕਰਦੇ ਹੋਏ ਡਾ. ਦਲਜੀਤ ਕੌਰ ਪ੍ਰਧਾਨ ਨਾਲ ਹਨ ਸ.ਹਰਪਾਲ ਸਿੰਘ ਟਰੱਸਟ ਮੈਂਬਰ ਤੇ ਪਤਵੰਤੇ ਸੱਜਣ

ਨਵਾਂਸ਼ਹਿਰ/ਬੰਗਾ ( ਏ-ਆਰ. ਆਰ. ਐੱਸ. ਸੰਧੂ ) ਕੋਵਿਡ 19 (ਕਰੌਨਾ ਵਾਇਰਸ) ਦੀ ਮਹਾਂਮਾਰੀ ਕਰਕੇ ਪੰਜਾਬ ਵਿੱਚ ਲੱਗੇ ਕਰਫਿਊ ਦੌਰਾਨ ਖਾਲਸਾ ਇੰਟਰਨੈਸ਼ਨਲ ਸਪੋਰਟਸ ਐਂਡ ਐਜ਼ੂਕੇਸ਼ਨਲ ਟਰੱਸਟ ਦੀ ਪੰਜਾਬ ਇਕਾਈ ਵੱਲੋਂ ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਸੋਤਰਾਂ ਵਿਖੇ ਡਾ. ਦਲਜੀਤ ਕੌਰ ਪ੍ਰਧਾਨ, ਟਰੱਸਟ ਦੇ ਸੀਨੀਅਰ ਮੈਂਬਰ ਅਤੇ ਪਿੰਡ ਦੇ ਸਾਬਕਾ ਸਰਪੰਚ ਸ. ਹਰਪਾਲ ਸਿੰਘ ਵੱਲੋਂ ਪਿੰਡ ਦੇ 45 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਪ੍ਰਦਾਨ ਕੀਤੀਆਂ।

ਡਾ. ਦਲਜੀਤ ਕੌਰ ਪ੍ਰਧਾਨ ਨੇ ਦੱਸਿਆ ਕਿ ਖਾਲਸਾ ਇੰਟਰਨੈਸ਼ਨਲ ਸਪੋਰਟਸ ਐਂਡ ਐਜ਼ੂਕੇਸ਼ਨਲ ਟਰੱਸਟ ਦੇ ਇੰਟਨੈਸ਼ਨਲ ਚੇਅਰਮੈਨ ਜਤਿੰਦਰਪਾਲ ਸਿੰਘ ਰੰਧਾਵਾ ਤੇ ਇੰਟਰਨੈਸ਼ਨਲ ਪ੍ਰਧਾਨ ਨਿਰਵੈਰ ਸਿੰਘ ਸੋਤਰਾਂ ਦੀ ਅਗਵਾਈ ਵਿੱਚ ਟਰੱਸਟ ਵੱਲੋਂ ਇਸ ਔਖੇ ਵੇਲੇ ਲੋੜਵੰਦਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਰਹੀ ਹੈ। ਹੁਣ ਤੱਕ ਟਰੱਸਟ ਵੱਲੋ 200 ਤੋਂ ਵੱਧ ਰਾਸ਼ਨ ਦੀਆਂ ਕਿੱਟਾਂ ਬੰਗਾ ਅਤੇ ਗੜ੍ਹਸ਼ੰਕਰ ਇਲਾਕੇ ਵਿਚ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ ਅਤੇ ਗੜ੍ਹਸ਼ੰਕਰ ਇਲਾਕੇ ਵਿਚ ਲੰਗਰ ਸੇਵਾ ਵੀ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ । ਇਸ ਮੌਕੇ ਡਾ ਦਲਜੀਤ ਕੌਰ ਨੇ ਪਿੰਡ ਵਾਸੀਆਂ ਨੂੰ ਕੋਰਨਾ ਵਾਇਰਸ ਦੀ ਬਿਮਾਰੀ ਤੋਂ ਬਚਾਅ ਕਰਨ ਲਈ ਜ਼ਰੂਰੀ ਨਿਯਮਾਂ ਪ੍ਰਤੀ ਵੀ ਜਾਣਕਾਰੀ ਪ੍ਰਦਾਨ ਕੀਤੀ ਗਈ। ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਕੀਤੇ ਲਾਕਡਾਊਨ ਸਮੇਂ ਵਿਚ ਸਰਕਾਰੀ ਨਿਯਮਾਂ ਦੀ ਪੂਰੀ ਪਾਲਣਾ ਜਾਵੇ ਤਾਂ ਅਸੀਂ ਕੋਰਨਾ ਜਿਹੀ ਭਿਆਨਕ ਬਿਮਾਰੀ ਤੋਂ ਆਪਣਾ ਬਚਾਅ ਕਰ ਸਕਦੇ ਹਾਂ। ਇਸ ਮੌਕੇ ਸ. ਤਜਿੰਦਰ ਸਿੰਘ ਰਾਜੂ, ਸ੍ਰੀ ਸੋਢੀ ਸਾਬਕਾ ਸਰਪੰਚ, ਸ. ਮਨਜੀਤ ਸਿੰਘ ਪੰਚ, ਸ. ਹਰਦੀਪ ਸਿੰਘ ਪੰਚ, ਰਾਜਵਿੰਦਰ ਕੌਰ ਸਾਬਕਾ ਪੰਚ, ਲਖਵਿੰਦਰ ਸਿੰਘ, ਸ੍ਰੀ ਸੁਖਦੇਵ ਕੈਂਥ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।

Share This :

Leave a Reply