ਕੋਵਿਡ 19 ਵਿਰੁੱਧ ਮੈਦਾਨ ਵਿਚ ਡਟੇ ਕਰਮਚਾਰੀਆਂ ਨੂੰ ਸਲਾਮ ਕਰੇਗਾ ਫ਼ਿਕੀ ਫਲੋਅ ਦਾ ਬੈਂਡ

ਫ਼ਿਕੀ ਫਲੋਅ ਵੱਲੋਂ ਸ਼ੁਰੂ ਕੀਤਾ ਗਏ ਬੈਂਡ ਮੌਕੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਅਤੇ ਡਾ. ਹਿਮਾਂਸ਼ੂ ਅਗਰਵਾਲ

ਅੰਮ੍ਰਿਤਸਰ, 24 ਅਪ੍ਰੈਲ ((ਮੀਡੀਆ ਬਿਊਰੋ ) )-ਕੋਵਿਡ 19 ਮਹਾਂਮਾਰੀ ਦੌਰਾਨ ਜ਼ਰੂਰੀ ਸੇਵਾਵਾਂ ਦੇਣ ਵਾਲੇ ਹਰੇਕ ਵਿਭਾਗ, ਜਿਸ ਵਿਚ ਪੁਲਿਸ, ਪ੍ਰਸ਼ਾਸ਼ਨ, ਡਾਕਟਰ, ਸਫਾਈ ਕਰਮਚਾਰੀ, ਪੈਰਾ ਮੈਡੀਕਲ ਸਟਾਫ, ਬਿਜਲੀ, ਟੈਲੀਫੋਨ ਸੇਵਾਵਾਂ ਦੇਣ ਦੇ ਨਾਲ-ਨਾਲ ਕਰਿਆਨਾ, ਸਬਜੀ, ਫਲ ਤੇ ਹੋਰ ਜ਼ਰੂਰੀ ਸੇਵਾਵਾਂ ਘਰ-ਘਰ ਪਹੁੰਚਾਉਣ ਵਾਲੇ ਲੋਕਾਂ ਦੀ ਹੌਸਲਾ ਅਫਜ਼ਾਈ ਲਈ ਅੱਜ ‘ਫਿਕੀ ਫਲੋਅ’ ਅਤੇ ਮਾਲੀ ਰਾਮ ਜਿਊਲਰ ਨੇ ਬੈਂਡ ਦੇ ਰੂਪ ਵਿਚ ‘ਵੀਲ ਆਫ ਹੋਪ’ ਨਾਮ ਦੀ ਯਾਤਰਾ ਜਿਲੇ ਵਿਚ ਸ਼ੁਰੂ ਕੀਤੀ ਹੈ। ਅੱਜ ਰੈਡ ਕਰਾਸ ਭਵਨ ਜਿੱਥੇ ਕੋਰੋਨਾ ਵਿਰੁੱਧ ਮੁੱਖ ਕੰਟਰੋਲ ਰੂਮ ਕੰਮ ਕਰ ਰਿਹਾ ਹੈ ਅਤੇ ਇਥੋਂ ਹੀ ਸਾਰੇ ਲੋੜਵੰਦ ਲੋਕਾਂ ਤੱਕ ਰਾਹਤ ਦੇਣ ਦੀ ਯੋਜਨਾਬੰਦੀ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਚੱਲਦੀ ਹੈ, ਵਿਖੇ ਇਹ ਬੈਂਡ ਕੰਮ ਵਿਚ ਲੱਗੇ ਅਧਿਕਾਰੀ ਤੇ ਕਰਮਚਾਰੀਆਂ ਨੂੰ ਸਲਾਮ ਕਰਨ ਲਈ ਪੁੱਜਾ।

ਇਸ ਮੌਕੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਕਮਿਸ਼ਨਰ ਕਾਰਪੋਰੇਸ਼ਨ ਸ੍ਰੀਮਤੀ ਕੋਮਲ ਮਿਤਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਲਵੀ ਚੌਧਰੀ, ਸਹਾਇਕ ਕਮਿਸ਼ਨਰ ਸ. ਅੰਕੁਰਜੀਤ ਸਿੰਘ, ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਸ. ਢਿੱਲੋਂ ਨੇ ਫ਼ਿਕੀ ਫਲੋਅ ਵੱਲੋਂ ਸ਼ੁਰੂ ਕੀਤੇ ਇਸ ਮੋਬਾਈਲ ਬੈਂਡ ਲਈ ਧੰਨਵਾਦ ਕਰਦੇ ਕਿਹਾ ਕਿ ਇਹ ਜੰਗ ਵਿਚ ਡਟੇ ਹਰੇਕ ਕਰਮਚਾਰੀ ਦਾ ਹੌਸਲਾ ਵਧਾਏਗਾ ਅਤੇ ਉਸ ਨੂੰ ਇਹ ਮਹਿਸੂਸ ਹੋਵੇਗਾ ਉਸਦੇ ਜਿਲਾ ਵਾਸੀ ਉਸ ਨਾਲ ਹੀ ਖੜੇ ਹਨ। ਉਨਾਂ ਦੱਸਿਆ ਕਿ ਇਹ ਬੈਂਡ ਜਿਲੇ ਭਰ ਵਿਚ ਆਪਣੀ ਯਾਤਰਾ ਜਾਰੀ ਰੱਖਕੇ ਮੁਹਾਜ਼ ਉਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਸਲਾਮ ਕਰੇਗਾ, ਜੋ ਕਿ ਇਕ ਸਲਾਹੁਣਯੋਗ ਉਦਮ ਹੈ।

Share This :

Leave a Reply