ਪਟਿਆਲਾ (ਅਰਵਿੰਦਰ ਸਿੰਘ)
ਵਾਇਰਸ ਤੋਂ ਬਚਣ ਦੇ ਤਰੀਕੇ – ਸੀਨੀਅਰ ਡਾਕਟਰਾਂ ਅਤੇ ਮੁਤਾਬਿਕ ਮੁਤਾਬਕ ਉਹਨਾਂ ਨੇ ਕਿਹਾ ਕਿ ਇਸ ਬੀਮਾਰੀ ਤੋਂ ਬਚਣ ਦਾ ਇਕ ਹੀ ਤਰੀਕਾ ਹੈ ਕਿ ਮਾਸਕ ਲਗਾਓ, ਹੱਥ ਸਾਬਣ ਜਾਂ ਸੈਨੇਟਾਈਜ਼ਰ ਨਾਲ ਸਾਫ ਕਰਦੇ ਰਹੋ, ਜਨਤਕ ਥਾਵਾਂ ‘ਤੇ ਭੀੜ ਅਤੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ। ਉਨ੍ਹਾਂ ਕਿਹਾ ਕਿ ਫਿਲਹਾਲ ਹਾਲੇ ਅਸੀਂ ਸਿਰਫ ਹਾਈਜ਼ੀਨ ਅਤੇ ਸਾਫ-ਸਫਾਈ ਜ਼ਰੀਏ ਵਾਇਰਸ ਦੇ ਫੈਲਣ ਨੂੰ ਰੋਕ ਸਕਦੇ ਹਾਂ। ਇਸ ਨਾਲ ਵਿਗਿਆਨੀਆਂ ਨੂੰ ਰਿਸਰਚ ਕਰ ਕੇ ਵੈਕਸੀਨ ਬਣਾਉਣ ਦਾ ਸਮਾਂ ਮਿਲੇਗਾ। ਘੱਟੋ ਘੱਟ ਹਰ 15 ਮਿੰਟ ਵਿਚ ਕੁਝ ਘੁੱਟ ਪਾਣੀ ਲਓ। ਭਾਵੇਂ ਵਾਇਰਸ ਤੁਹਾਡੇ ਮੂੰਹ ਵਿੱਚ ਆ ਜਾਂਦਾ ਹੈ ਪਰ ਪਾਣੀ ਜਾਂ ਹੋਰ ਤਰਲ ਪੀਣ ਨਾਲ ਉਹ ਤੁਹਾਡੇ ਗਲ਼ੇ ਅਤੇ ਪੇਟ ਵਿੱਚ ਧੋ ਜਾਂਦੇ ਹਨ। ਇੱਕ ਵਾਰ ਉਥੇ ਪਹੁੰਚਣ ਤੇ, ਤੁਹਾਡਾ ਪੇਟ ਐਸਿਡ ਸਾਰੇ ਵਾਇਰਸ ਨੂੰ ਖਤਮ ਕਰ ਦੇਵੇਗਾ। ਜੇ ਤੁਸੀਂ ਜ਼ਿਆਦਾ ਨਿਯਮਿਤ ਤੌਰ ‘ਤੇ ਜ਼ਿਆਦਾ ਪਾਣੀ ਨਹੀਂ ਪੀਂਦੇ, ਤਾਂ ਵਾਇਰਸ ਤੁਹਾਡੇ ਵਿੰਡ ਪਾਈਪ ਅਤੇ ਫੇਫੜਿਆਂ ਵਿਚ ਦਾਖਲ ਹੋ ਸਕਦੇ ਹਨ।
ਇਸ ਤਰ੍ਹਾਂ ਪਛਾਣੋ ਫ਼ਰਕ ਅਤੇ ਕਰੋ ਚੈੱਕ
ਇੱਕ ਤਰੀਕੇ ਅਨੁਸਾਰ ਤੁਸੀਂ ਸਵੇਰੇ ਉਠ ਕੇ ਲੰਮਾਂ ਸਾਹ ਅੰਦਰ ਖਿੱਚ ਕੇ 10 ਤੋਂ 15 ਸਕਿੰਟ ਤੱਕ ਰੁਕੋ। ਜੇ ਕਿਸੇ ਤਰ੍ਹਾਂ ਦੀ ਖੰਘ ਜਾ ਤਕਲੀਫ ਨਹੀਂ ਹੁੰਦੀ ਤਾਂ ਤੁਸੀਂ ਤੰਦਰੁਸਤ ਹੋ। ਇਸ ਤੋਂ ਇਲਾਵਾ ਮੌਸਮ ਵਿੱਚ ਲਗਾਤਾਰ ਹੋ ਰਹੇ ਉਤਾਰ ਚੜ੍ਹਾਅ ਨਾਲ ਵੀ ਮੌਸਮੀ ਬਿਮਾਰੀਆਂ ਦਾ ਖ਼ਤਰਾ ਵੱਧ ਗਿਆ ਹੈ ਅਤੇ ਇਸ ਨਾਲ ਆਮ ਬੁਖ਼ਾਰ ਜਾਂ ਖਾਂਸੀ ਹੋਣ ਨਾਲ ਵੀ ਲੋਕਾਂ ਵਿੱਚ ਡਰ ਵਧਦਾ ਜਾ ਰਿਹਾ ਹੈ। ਲੋਕ ਕੋਰੋਨਾਂ ਵਾਇਰਸ ਦੇ ਲੱਛਣ ਸਪਸ਼ਟ ਸਮਝ ਨਾ ਆਉਣ ਕਾਰਨ ਕਾਫ਼ੀ ਪਰੇਸ਼ਾਨ ਹਨ। ਕੁੱਝ ਸੀਨੀਅਰ ਡਾਕਟਰਾਂ ਅਨੁਸਾਰ ਆਮ ਬੁਖ਼ਾਰ ਅਤੇ ਕੋਰੋਨਾਂ ਵਾਇਰਸ ਵਿੱਚ ਫ਼ਰਕ ਹੈ। ਉਨ੍ਹਾਂ ਕੋਰੋਨਾਂ ਵਾਇਰਸ ਨਾਲ ਪੀੜਤ ਵਿਅਕਤੀ ਦੇ ਦੋ ਲੱਛਣ ਦੱਸੇ ਹਨ। ਪਹਿਲਾ 10 ਦਿਨਾਂ ਵਿੱਚ 104 ਡਿਗਰੀ ਬੁਖ਼ਾਰ ਆਇਆ ਹੋਵੇ, ਦੂਜਾ ਲੱਛਣ ਖਾਂਸੀ ਹੈ। ਆਮ ਬੁਖ਼ਾਰ ਵਿੱਚ ਜ਼ੁਕਾਮ, ਨੱਕ ਵਗਣਾ, ਬੰਦ ਹੋਣਾ, ਗਲੇ ਦਾ ਜਾਮ ਹੋਣਾ ਅਤੇ ਬੁਖ਼ਾਰ ਹੁੰਦਾ ਹੈ ਜਦੋ ਕਿ ਕੋਰੋਨਾਂ ਵਾਇਰਸ ਵਾਲੇ ਪੀੜਤ ਵਿਅਕਤੀ ਨੂੰ ਨੱਕ ਵਗਣਾ ਜਾਂ ਬੰਦ ਹੋਣਾ ਨਹੀਂ ਹੁੰਦਾ। ਇਸ ਕਾਰਨ ਸੁੱਕੀ ਖਾਂਸੀ ਬਿਨਾਂ ਬਲਗ਼ਮ ਦੇ ਆਉਂਦੀ ਹੈ। ਇਹ ਵਾਇਰਸ ਸਿੱਧੇ ਫੇਫੜਿਆਂ ਤੇ ਹਮਲਾ ਕਰਦਾ ਹੈ।
ਹੱਥ ਧੋਣ ਲਈ ਇਹਨਾਂ ਚੀਜ਼ਾਂ ਦੀ ਲੋੜ
ਜਾਨਲੇਵਾ ਕੋਰੋਨਾਵਾਇਰਸ ਦੇ ਇਨਫੈਕਸ਼ਨ ਤੋਂ ਬਚਣ ਲਈ ਹੱਥ ਧੋਂਦੇ ਸਮੇਂ ਤੁਹਾਨੂੰ ਕੋਸੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਸਾਬਣ ਜਾ ਸੈਨੇਟਾਈਜ਼ਰ ਜਿਹੇ ਲਿਕਵਿਡ ਦੀ ਵਿਵਸਥਾ ਹੋਣੀ ਚਾਹੀਦੀ ਹੈ।
ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਕ ਹੱਥ ਧੋਂਦੇ ਸਮੇਂ ਕਰੀਬ 20 ਸੈਕੰਡ ਤੱਕ ਉਹਨਾਂ ਨੂੰ ਚੰਗੀ ਤਰ੍ਹਾਂ ਮਲੋ। ਹੱਥ ਧੋਣ ਦੇ ਬਾਅਦ ਉਹਨਾਂ ਨੂੰ ਤੌਲੀਏ ਜਾਂ ਡ੍ਰਾਇਰ ਨਾਲ ਸਾਫ ਜ਼ਰੂਰ ਕਰੋ।
ਹੱਥ ਧੋਣ ਦਾ ਸਹੀ ਤਰੀਕਾ
ਹੱਥ ਧੋਂਦੇ ਸਮੇਂ ਹਥੇਲੀਆਂ ਨੂੰ ਆਪਸ ਵਿਚ ਰਗੜੋ। ਦੋਹਾਂ ਹੱਥਾਂ ਦੀਆਂ ਉਂਗਲਾਂ ਨੂੰ ਜੋੜ ਕੇ ਮਲੋ। ਅੰਗੂਠਿਆਂ ਨੂੰ ਚੰਗੀ ਤਰ੍ਹਾਂ ਹਲਕਾ-ਹਲਕਾ ਜ਼ਰੂਰ ਰਗੜੋ।
ਹੱਥ ਦੇ ਪਿਛਲੇ ਹਿੱਸੇ ‘ਤੇ ਵੀ ਸਾਬਣ ਲਗਾਓ। ਹੱਥਾਂ ਨੂੰ ਗੁੱਟ ਤੱਕ ਧੋਵੋ। ਹੱਥ ਧੋਣ ਦੇ ਬਾਅਦ ਉਹਨਾਂ ਨੂੰ ਕਿਸੇ ਸਾਫ ਕੱਪੜੇ ਜਾਂ ਤੌਲੀਏ ਨਾਲ ਪੁੰਝੋ। ਕੁਝ ਲੋਕ ਜਲਦਬਾਜ਼ੀ ਵਿਚ ਇਸ ਪ੍ਰਕਿਰਿਆ ਦੇ ਤਹਿਤ ਹੱਥ ਨਹੀਂ ਧੋਂਦੇ ਹਨ।
ਹੱਥ ਧੋਣੇ ਕਦੋਂ ਜ਼ਰੂਰੀ
ਅੱਖ, ਨੱਕ ਜਾਂ ਮੂੰਹ ‘ਤੇ ਹੱਥ ਲਗਾਉਣ ਦੇ ਬਾਅਦ ਤੁਰੰਤ ਧੋ ਲੈਣੇ ਚਾਹੀਦੇ ਹਨ। ਮੂੰਹ ‘ਤੇ ਹੱਥ ਰੱਖ ਕੇ ਖੰਘਣ ਜਾਂ ਛਿੱਕਣ ਦੇ ਬਾਅਦ ਹਮੇਸ਼ਾ ਹੱਥ ਧੋਵੋ। ਖਾਣਾ ਖਾਣ ਤੋਂ ਪਹਿਲਾਂ ਹੱਥ ਜ਼ਰੂਰ ਧੋਵੋ। ਇਸ ਦੇ ਇਲਾਵਾ ਕਿਸੇ ਅਣਜਾਣ ਵਿਅਕਤੀ ਦੇ ਸੰਪਰਕ ਵਿਚ ਆਉਣ ਜਾਂ ਕਿਸੇ ਸਤਹਿ ਨੂੰ ਛੂਹਣ ਦੇ ਬਾਅਦ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ। ਹੱਥ ਧੋਣ ਵਿਚ ਲਾਪਰਵਾਹੀ ਵਰਤਣ ਨਾਲ ਇਨਫੈਕਸ਼ਨ ਦਾ ਖਤਰਾ ਕਾਫੀ ਵੱਧ ਜਾਂਦਾ ਹੈ। ਸਹੀ ਢੰਗ ਨਾਲ ਹੱਥ ਧੋ ਕੇ ਤੁਸੀਂ ਕੋਰੋਨਾਵਾਇਰਸ ਦੀ ਚਪੇਟ ਵਿਚ ਆਉਣ ਤੋਂ ਬਚ ਸਕਦੇ ਹੋ।