- ਬੱਚਿਆਂ ਨੂੰ ਮਿਲੀਆਂ 31 ਮਾਰਚ ਤੱਕ ਦੀਆਂ ਸਕੂਲੀ ਛੂਟੀਆਂ ਦਾ ਕੋਰੋਨਾ ਵਾਇਰਸ ਕਰਕੇ ਨਹੀਂ ਕੋਈ ਚਾਅ
ਸਰਕਾਰ ਵਲੋਂ ਲੋਕਾਂ ਦੇ ਬਚਾਅ ਲਈ ਕਈ ਸ਼ਹਿਰਾ ਦੇ ਸਿਨੇਮਾ ਹਾਲ, ਜਿਮ, ਸਵਿਮਿੰਗ ਪੂਲਜ ਆਦਿ ਅਗਲੇ ਹੁਕਮਾਂ ਤੱਕ ਬੰਦ ਰਹਿਣ ਦੇ ਮਿਲੇ ਆਦੇਸ਼
ਮਹਾਂਮਾਰੀ ਦਾ ਰੂਪ ਲੈ ਚੁੱਕਾ ਕੋਰੋਨਾਂ ਵਾਇਰਸ ਹੁਣ ਤੱਕ ਦੁਨੀਆ ਦੇ97 ਦੇਸ਼ਾਂ ਨੂੰ ਆਪਣੀ ਚਪੇਟ ਵਿੱਚ ਲੈ ਚੁੱਕਾ ਹੈ। ਇਸ ਖ਼ਤਰਨਾਕ ਵਾਇਰਸ ਦੀ ਚਪੇਟ ਵਿੱਚ ਹੁਣ ਤੱਕ 1,02,198 ਲੋਕ ਆ ਚੁੱਕੇ ਹਨ ਜਦੋਂ ਕਿ 3512 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤਾਜਾ ਪੁਸ਼ਟੀ ਅਨੁਸਾਰ ਭਾਰਤ ਦੇ ਮਹਾਰਾਸ਼ਟਰ ਵਿੱਚ 31, ਦਿੱਲੀ ਵਿੱਚ 7, ਕੇਰਲ 22, ਰਾਜਸਥਾਨ 4, ਯੂ ਪੀ 11, ਕਰਨਾਟਕ 6, ਤੇਲੰਗਾਣਾ 3, ਲੱਦਾਖ 3, ਜੰਮੂ ਕਸ਼ਮੀਰ ਅਤੇ ਪੰਜਾਬ ਵਿੱਚ 1-1, ਅਤੇ ਕੇਰਲ ਵਿੱਚ 3 ਨਵੇਂ ਮਾਮਲੇ ਸਾਹਮਣੇ ਆਏ ਹਨ। ਰੋਨਾਵਾਇਰਸ ਕੋਵਿਡ-19 ਤੋਂ ਬਚਾਅ ਦੇ ਮੱਦੇਨਜ਼ਰ ਅਤੇ ਜਨਤਕ ਹਿੱਤਾਂ ਨੂੰ ਦੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚੁੱਕੇ ਗਏ ਕਦਮਾਂ ਤਹਿਤ ਪੰਜਾਬ ਦੇ ਜਿਆਦਾਤਰ ਜਿਲ੍ਹਿਆਂ ਅੰਦਰ ਸਾਰੇ ਸਿਨੇਮਾ ਹਾਲ, ਜਿਮ ਤੇ ਸਵਿਮਿੰਗ ਪੂਲਜ 14 ਮਾਰਚ ਦੀ ਅੱਧੀ ਰਾਤ ਤੋਂ ਬੰਦ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸ ਤੋਂ ਬਿਨ੍ਹਾਂ 14 ਮਾਰਚ ਅੱਧੀ ਰਾਤ ਤੋਂ ਲਾਗੂ ਹੁਕਮਾਂ ਮੁਤਾਬਕ ਜ਼ਿਲ੍ਹੇ ਅੰਦਰ ਸਾਰੇ ਜਨਤਕ ਇਕੱਠ, ਖੇਡ ਸਮਾਰੋਹ, ਕਾਨਫਰੰਸਾਂ, ਸੱਭਿਆਚਾਰਕ ਸਮਾਗਮ, ਮੇਲੇ ਅਤੇ ਪ੍ਰਦਰਸ਼ਨੀਆਂ ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਹਰ ਜਿਲ੍ਹੇ ਦੇ ਡਿਪਟੀ ਕਮਿਸ਼ਨਰਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਨਾ ਦਿਖਾਈ ਜਾਵੇ, ਕਿਉਂਕਿ ਨੋਵਲ ਕਰੋਨਾਵਾਇਰਸ ਦੇ ਮਾਮਲੇ ‘ਚ ਸਥਿਤੀ ਪੂਰੀ ਨਿਯੰਤਰਣ ਹੇਠ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ, ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਆਮ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ 24 ਘੰਟੇ ਅਤੇ ਹਫ਼ਤੇ ਦੇ ਸੱਤ ਦਿਨ ਪੂਰੀ ਤਰ੍ਹਾਂ ਸਰਗਰਮ ਹੈ। ਸਰਕਾਰ ਵਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਆਮ ਲੋਕ ਆਪਣੀ ਸਿਹਤ ਪ੍ਰਤੀ ਚੌਕਸ ਜਰੂਰ ਰਹਿਣ ਪ੍ਰੰਤੂ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ਨਾ ਫੈਲਾਉਣ ਅਤੇ ਨਾ ਹੀ ਅਫ਼ਵਾਹਾਂ ਉਪਰ ਯਕੀਨ ਕਰਨ। ਖ਼ਾਸ ਹਦਾਇਤ ਅਨੁਸਾਰ ਹੱਥ ਚੰਗੀ ਤਰ੍ਹਾਂ ਧੋਏ ਜਾਣ, ਸਾਫ਼-ਸਫ਼ਾਈ ਰੱਖੀ ਜਾਵੇ ਅਤੇ ਬੁਖਾਰ, ਖਾਂਸੀ, ਜੁਕਾਮ, ਸਾਂਹ ਲੈਣ ‘ਚ ਤਕਲੀਫ਼ ਆਦਿ ਸਮੇਤ ਗੰਭੀਰ ਲੱਛਣਾਂ ਦੀ ਸੂਰਤ ‘ਚ ਡਾਕਟਰ ਦੀ ਸਲਾਹ ਲਈ ਜਾਵੇ। ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੇ ਜਨਤਕ ਇਕੱਠਾਂ ਤੇ ਭੀੜ-ਭੜੱਕੇ ਵਾਲੀਆਂ ਥਾਵਾਂ ‘ਤੇ ਜਾਣ ਅਤੇ ਇੱਕ ਦੂਜੇ ਨਾਲ ਹੱਥ ਮਿਲਾਉਣ ਆਦਿ ਤੋਂ ਵੀ ਗੁਰੇਜ਼ ਕਰਨ। ਕੋਰੋਨਾ ਵਾਇਰਸ ਦੀ ਦਵਾਈ ਤਿਆਰ ਕਰਨ ਲਈ ਜਿਥੇ ਵਿਗਿਆਨੀ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਉੱਥੇ ਹੀ ਕਈ ਲੋਕ ਪਰਮਾਤਮਾ ਅੱਗੇ ਪ੍ਰਾਥਨਾ ਕਰ ਕੇ ਇਸ ਤੋਂ ਮੁਕਤੀ ਪਾਉਣਾ ਚਾਹੁੰਦੇ ਹਨ। ਇਥੋਂ ਤੱਕ ਕਿ ਅੰਮ੍ਰਿਤਸਰ ਵਿਚ ਤਾਂ ਕੋਰੋਨਾ ਵਾਇਰਸ ਦੇ ਕਹਿਰ ਨੂੰ ਖ਼ਤਮ ਕਰਨ ਲਈ 101 ਹਵਨ ਯੱਗ ਕੀਤੇ ਜਾ ਰਹੇ ਹਨ। ਇਸ ਯੱਗ ਵਿਚ ਪਰਮਾਤਮਾ ਅੱਗੇ ਬੇਨਤੀ ਕੀਤੀ ਜਾ ਰਹੀ ਹੈ ਕਿ ਕੋਰੋਨਾ ਵਾਇਰਸ ਦਾ ਕਰੋਪ ਖ਼ਤਮ ਹੋ ਜਾਵੇ।
ਸਿਹਤ ਮੰਤਰੀ ਵਲੋਂ ਜਾਗਰੂਕਤਾ ਮੁਹਿੰਮ ਲਈ ਖ਼ਾਸ ਦਿਸ਼ਾ ਨਿਰਦੇਸ਼ ਜਾਰੀ
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਵਲੋਂ ਕੋਰੋਨਾ ਵਾਇਰਸ ਦੇ ਸਬੰਧ ‘ਚ ਆਮ ਲੋਕਾਂ ‘ਚ ਜਾਗਰੂਕਤਾ ਗਤੀਵਿਧੀਆਂ ਕਰਨ ਦੇ ਲਈ ਵਿਭਾਗ ਦੇ ਮਾਸ ਮੀਡੀਆ ਵਿੰਗ ਦੇ ਨਾਲ ਮੀਟਿੰਗ ਕਰਕੇ ਜਾਗਰੂਕਤਾ ਮੁਹਿੰਮ ਦੇ ਸਬੰਧ ਵਿਚ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਮੀਟਿੰਗ ਵਿਚ ਪੰਜਾਬ ਦੇ ਵੱਖ-ਵੱਖ ਜਿਲਿਆ ਦੇ ਵਿਚ ਕੰਮ ਕਰ ਰਹੇ ਜ਼ਿਲ੍ਹਾ ਮਾਸ ਮੀਡੀਆ ਅਫਸਰ, ਡਿਪਟੀ ਮਾਸ ਮੀਡੀਆ ਅਫ਼ਸਰ ਅਤੇ ਬਲਾਕ ਐਕਸਟੈਨਸ਼ਨ ਐਜੂਕੇਟਰ ਵਲੋਂ ਭਾਗ ਲਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਿਹਤ ਮੰਤਰੀ ਪੰਜਾਬ ਵਲੋਂ ਸਮੂਹ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਕੋਰੋਨਾ ਵਾਇਰਸ ਦੇ ਸਬੰਧ ਵਿਚ ਆਪਣੇ ਅਧੀਨ ਆਉਂਦੇ ਇਲਾਕੇ ਵਿਚ ਜਾਗਰੂਕਤਾ ਪੈਦਾ ਕਰਨ ਦੇ ਲਈ ਜਾਗਰੂਕਤਾ ਗਤੀਵਿਧੀਆਂ ਦਾ ਪ੍ਰੋਗਰਾਮ ਉਲੀਕ ਕੇ ਫ਼ੌਰੀ ਤੌਰ ‘ਤੇ ਲਾਗੂ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਵਿਚ ਕਿਸੇ ਵੀ ਤਰ੍ਹਾਂ ਦੇ ਡਰ ਦਾ ਮਾਹੌਲ ਪੈਦਾ ਨਾ ਹੋ ਸਕੇ।
ਦੇਸ਼ ਭਰ ਦੇ ਕਾਫੀ ਹਿਸਿਆ ਵਿੱਚ ਪੋਲਟਰੀ ਫਾਰਮਾਂ ਦਾ ਹੋਇਆ ਬੁਰਾ ਹਾਲ, 700 ਕਰੋੜ ਦੇ
ਨੁਕਸਾਨ ਦਾ ਅੰਦੇਸ਼ਾ
ਪੋਲਟਰੀ ਫਾਰਮ ਦੇ ਮਾਲਿਕਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਖ਼ੌਫ਼ ਦੇ ਚੱਲਦੇ ਲੋਕਾਂ ਨੇ ਚਿਕਨ ਤੋਂ ਦੂਰੀ ਬਣਾ ਲਈ ਹੈ। ਪੋਲਟਰੀ ਫਾਰਮਸ ਐਸੋਸੀਏਸ਼ਨ ਦੇ ਮੁਤਾਬਿਕ ਪੂਰੇ ਰਾਜ ਵਿਚ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਹੁਣ ਤੱਕ 700 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉੱਧਰ, ਯੂਪੀ ਪੋਲਟਰੀ ਫਾਰਮ ਐਸੋਸੀਏਸ਼ਨ ਦੇ ਪ੍ਰਧਾਨ ਨਵਾਬ ਅਲੀ ਨੇ ਦੱਸਿਆ ਹੈ ਕਿ ਦੇਸ਼ ਵਿਚ ਸਭ ਤੋਂ ਸਸਤਾ ਮੁਰਗ਼ਾ ਇਸ ਵਕਤ ਕਰਨਾਟਕ ਵਿਚ 10 ਰੁਪਏ ਕਿੱਲੋ ਵਿਕ ਰਿਹਾ ਹੈ। ਮਹਾਰਾਸ਼ਟਰ ਵਿਚ 10 ਰੁਪਏ, ਤੇਲੰਗਾਨਾ ਵਿਚ 11 ਰੁਪਏ, ਆਂਧਰਾ ਪ੍ਰਦੇਸ਼ ਵਿਚ 12 , ਮੱਧ ਪ੍ਰਦੇਸ਼ ਵਿਚ 22, ਉੜੀਸਾ 18 ਤੋਂ 22 ਰੁਪਏ, ਅਤੇ ਗੁਜਰਾਤ ਵਿਚ 14 ਤੋਂ 28 ਰੁਪਏ ਕਿੱਲੋ ਤੱਕ ਮੁਰਗ਼ਾ ਵਿਕ ਰਿਹਾ ਹੈ। ਇਹ ਰੇਟ ਹੋਲਸੇਲ ਹੈ। ਹੋਲਸੇਲ ਵਾਲੀਆਂ ਗੱਡੀਆਂ ਮੁਰਗ਼ੇ ਲੈ ਕੇ ਗਲੀ ਮੁਹੱਲਿਆਂ ਵਿਚ 100 ਰੁਪਏ ਦੇ ਤਿੰਨ ਮੁਰਗ਼ੇ ਅਤੇ 22 ਰੁਪਏ ਕਿੱਲੋ ਦੇ ਹਿਸਾਬ ਨਾਲ ਵੇਚ ਰਹੇ ਹਨ। ਪੋਲਟਰੀ ਫਾਰਮ ਦੇ ਮਾਲਕ ਅਨਿਲ ਨੇ ਦੱਸਿਆ ਹੈ ਕਿ 7-8 ਦਿਨ ਪਹਿਲਾਂ ਤੱਕ 3.50 ਰੁਪਏ ਤੋਂ ਲੈ ਕੇ 3.75 ਰੁਪਏ ਤੱਕ ਇੱਕ ਆਂਡਾ ਵਿਕ ਰਿਹਾ ਸੀ ਪਰ ਕੋਰੋਨਾ ਵਾਇਰਸ ਦੀ ਦਹਿਸ਼ਤ ਫੈਲਦੇ ਹੀ ਅੱਜ ਇੱਕ ਆਂਡੇ ਦੀ ਕੀਮਤ 2.75 ਰੁਪਏ ਹੋ ਗਈ ਹੈ। ਇਹ ਰੇਟ ਪੋਲਟਰੀ ਫਾਰਮ ਅਤੇ ਹੋਲਸੇਲ ਦੇ ਵਿਚਕਾਰ ਦਾ ਰੇਟ ਹੈ। ਹੁਣ ਵੀ ਆਂਡੇ ਦੀ ਕੀਮਤ ਘੱਟ ਹੋਣ ਦਾ ਫ਼ਾਇਦਾ ਰਿਟੇਲ ਗਾਹਕ ਨੂੰ ਨਹੀਂ ਮਿਲੇਗਾ ਕਿਉਂਕਿ ਸਟਾਕ ਕਰਨ ਵਾਲੇ ਮੌਕੇ ਦਾ ਫ਼ਾਇਦਾ ਉਠਾ ਕੇ ਪੋਲਟਰੀ ਤੋਂ ਸਸਤਾ ਆਂਡਾ ਖ਼ਰੀਦ ਰਹੇ ਹੈ ਅਤੇ ਉਸ ਨੂੰ ਕੋਲਡ ਸਟੋਰੇਜ ਵਿਚ ਰੱਖਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਖ਼ੌਫ਼ ਦੇ ਚੱਲਦੇ ਲੋਕਾਂ ਨੇ ਚਿਕਨ ਤੋਂ ਦੂਰੀ ਬਣਾ ਲਈ ਹੈ। ਹਫ਼ਤਾ ਪਹਿਲਾਂ ਤੱਕ 100 ਰੁਪਏ ਕਿੱਲੋ ਵਿਕਣ ਵਾਲਾ ਮੁਰਗ਼ਾ ਹੁਣ 10 ਰੁਪਏ ਵਿਚ ਮਿਲ ਰਿਹਾ ਹੈ। ਪੋਲਟਰੀ ਫਾਰਮਸ ਐਸੋਸੀਏਸ਼ਨ ਦੇ ਮੁਤਾਬਿਕ ਪੂਰੇ ਰਾਜ ਵਿਚ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਹੁਣ ਤੱਕ 700 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਲੋਕਾਂ ਵੱਲੋਂ ਅੰਤਰਰਾਸ਼ਟਰੀ ਉਡਾਣਾਂ ਕੀਤੀਆਂ ਜਾ ਰਹੀਆਂ ਰੱਦ, ਟਰਾਂਸਪੋਰਟ ਨਾਲ ਜੁੜੇ ਲੋਕਾਂ ਨੂੰ ਵੀ ਕਾਰੋਬਾਰ ਵਿੱਚ ਵੱਡਾ ਘਾਟਾ
ਜੇਕਰ ਮੁਹਾਲੀ ਏਅਰਪੋਰਟ ਦੀ ਗੱਲ ਕਰੀਏ ਤਾਂ ਇੱਥੇ ਲੋਕਾਂ ਦੀ ਗਿਣਤੀ ਘਟਦੀ ਨਜ਼ਰ ਆ ਰਹੀ ਹੈ। ਇਹ ਹੀ ਨਹੀਂ ਲੋਕਾਂ ਵੱਲੋਂ ਟਰੈਵਲ ਦਫ਼ਤਰਾਂ ਦੇ ਬਾਹਰ ਟਿਕਟ ਬੁੱਕ ਕਰਵਾਉਣ ਲਈ ਨਹੀਂ ਬਲਕਿ ਟਿਕਟ ਕੈਂਸਲ ਕਰਵਾਉਣ ਦੀਆਂ ਲਾਈਨਾਂ ਲਗਦੀਆਂ ਜਾ ਰਹੀਆਂ ਹਨ। ਏਅਰਪੋਰਟ ਨੇੜੇ ਬਣੇ ਟੈਕਸੀ ਸਟੈਂਡ ਦੇ ਕਾਮਿਆਂ ਨੇ ਦੱਸਿਆ ਕਿ ਅੱਜ ਤੋਂ ਪਹਿਲਾ ਇੱਕ ਦਿਨ ਵਿੱਚ ਅਕਸਰ 50 ਤੋਂ 70 ਗੱਡੀਆਂ ਕਿਰਾਏ ਤੇ ਜਾਂਦੀਆਂ ਸਨ। ਪਰ ਕੋਰੋਨਾਂ ਵਾਇਰਸ ਕਾਰਨ ਜਹਾਜ਼ ਯਾਤਰੀਆਂ ਦੀ ਚਹਿਲ ਪਹਿਲ ਘੱਟ ਗਈ ਅਤੇ ਦਿਨ ਦੀਆਂ ਸਿਰਫ਼ 5 ਤੋਂ 10 ਗੱਡੀਆਂ ਹੀ ਕਿਰਾਏ ਤੇ ਜਾ ਰਹੀਆਂ ਹਨ। ਜਿਸ ਕਾਰਨ ਟਰਾਂਸਪੋਰਟ ਨਾਲ ਜੁੜੇ ਕਾਰੋਬਾਰ ਨੂੰ ਵੱਡਾ ਘਾਟਾ ਸਹਿਣਾ ਪੈ ਰਿਹਾ ਹੈ।
ਚੰਡੀਗੜ੍ਹ ਡਿਪੂ ਦੀਆ ਬੱਸਾਂ ਵਿੱਚ ਸੈਨੇਟਾਇਜ਼ਰ ਨਾਲ ਕੀਤਾ ਜਾ ਰਿਹਾ ਛਿੜਕਾਅ, ਹੋਰਨਾਂ ਸੂਬਿਆਂ ਵਿੱਚ ਵੀ ਚੱਲ ਰਹੀ ਤਿਆਰੀ
ਚੰਡੀਗੜ੍ਹ ਡਿਪੂ ਦੀਆ ਬੱਸਾਂ ਅੰਦਰ ਸੈਨੀਟਾਇਜ਼ਰ ਛਿੜਕਾਅ ਵੀ ਕੀਤਾ ਜਾ ਰਿਹਾ ਹੈ। ਪਰ ਜੇਕਰ ਹੋਰਨਾਂ ਰਾਜਾਂ ਦੇ ਡਿਪੂਆਂ ਦੀ ਗੱਲ ਕਰੀਏ ਤਾਂ ਅਜਿਹਾ ਕੁੱਝ ਨਜ਼ਰ ਨਹੀਂ ਆਇਆ। ਪਰ ਇੱਕ ਜਾਣਕਾਰੀ ਮੁਤਾਬਿਕ ਹੋਰਨਾਂ ਰਾਜਾਂ ਦੀਆਂ ਸਰਕਾਰਾਂ ਵੀ ਬੱਸਾਂ, ਰੇਲਗੱਡੀਆਂ ਜਾਂ ਪਬਲਿਕ ਥਾਵਾਂ ਤੇ ਇਸੇ ਤਰ੍ਹਾਂ ਛਿੜਕਾਅ ਕਰਵਾਉਣ ਲਈ ਤਿਆਰੀ ਕਰ ਰਹੀਆਂ ਹਨ।
ਸਾਰਸ ਦਾ ਇਲਾਜ ਲੱਭਣ ਵਾਲੇ ਡਾਕਟਰ ਦਾ ਦਾਅਵਾ
ਖ਼ਬਰ ਮੁਤਾਬਿਕ ਹਾਂਗਕਾਂਗ ਯੂਨੀਵਰਸਿਟੀ ਦੇ ਪ੍ਰੋਫੈਸਰ ਯੇਨ ਕਵਾਕ ਯੰਗ ਨੇ ਕਿਹਾ ਹੈ,”ਇਸ ਸਾਲ ਦੇ ਅਖੀਰ ਤੱਕ ਕੋਰੋਨਾਵਾਇਰਸ ਖਤਮ ਨਹੀਂ ਹੋਵੇਗਾ ਕਿਉਂਕਿ ਹੁਣ ਇਹ ਪੂਰੀ ਦੁਨੀਆ ਵਿਚ ਫੈਲ ਚੁੱਕਾ ਹੈ। ਯੰਗ ਨੇ ਹੀ 2003 ਵਿਚ ਫੈਲੀ ਮਹਾਮਾਰੀ ਸਾਰਸ ਦਾ ਇਲਾਜ ਲੱਭਿਆ ਸੀ। ਪ੍ਰੋਫੈਸਰ ਯੰਗ ਨੇ ਚੀਨ ਦੀ ਮੀਡੀਆ ਨੂੰ ਦਿੱਤੇ ਇਕ ਇੰਟਰਵਿਊ ਵਿਚ ਦੱਸਿਆ ਕਿ ਹੁਣ ਇਹ ਵਾਇਰਸ ਲਗਾਤਾਰ ਮਿਊਟੇਟ ਹੋ ਰਿਹਾ ਹੈ ਮਤਲਬ ਇਹ ਖੁਦ ਨੂੰ ਲਗਾਤਾਰ ਬਦਲ ਰਿਹਾ ਹੈ।ਸਾਡੇ ਕੋਲ ਇਸ ਦੇ ਸਬੂਤ ਨਹੀਂ ਹਨ। ਇਸ ਦਾ ਫਿਲਹਾਲ ਕੋਈ ਇਲਾਜ ਵੀ ਨਹੀਂ ਹੈ। ਹਾਲੇ ਰਿਸਰਚ ਹੋ ਰਹੀ ਹੈ ਪਰ ਨਤੀਜਾ ਕੁਝ ਵੀ ਨਹੀਂ ਨਿਕਲਿਆ। ਪ੍ਰੋਫੈਸਰ ਯੰਗ ਨੇ ਕਿਹਾ,”ਸਥਿਤੀ ਗਰਮੀਆਂ ਵਿਚ ਥੋੜ੍ਹੀ ਸੁਧਰ ਸਕਦੀ ਹੈ ਪਰ ਇਹ ਵਾਇਰਸ ਹੁਣ ਧਰਤੀ ਤੋਂ ਖਤਮ ਨਹੀਂ ਹੋਵੇਗਾ। ਇਹ ਇਸ ਸਾਲ ਦੇ ਅਖੀਰ ਤੱਕ ਦੁਨੀਆ ਭਰ ਦੇ ਲੋਕਾਂ ਨੂੰ ਡਰਾਉਂਦਾ ਰਹੇਗਾ ਕਿਉਂਕਿ ਇਹ ਕਮਜ਼ੋਰ ਹੁੰਦਾ ਹੈ ਪਰ ਫਿਰ ਜਿਵੇਂ ਹੀ ਹਾਲਾਤ ਇਸ ਦੇ ਅਨੁਕੂਲ ਹੋਣਗੇ ਇਹ ਫਿਰ ਕਿਰਿਆਸ਼ੀਲ ਹੋ ਜਾਂਦਾ ਹੈ। ਪ੍ਰੋਫੈਸਰ ਨੇ ਦੱਸਿਆ ਕਿ ਵਾਇਰਸ ਅਤੇ ਉਸ ਦੇ ਖਤਮ ਨਾ ਹੋਣ ਦਾ ਸਭ ਤੋਂ ਵੱਡਾ ਕਾਰਨ ਵੱਡੀ ਗਿਣਤੀ ਵਿਚ ਲੋਕਾਂ ਦਾ ਇਨਫੈਕਟਿਡ ਹੋਣਾ ਹੈ। ਇਹ ਵਾਇਰਸ ਸ਼ਾਂਤ ਹੁੰਦਾ ਹੈ ਅਤੇ ਫਿਰ ਕੁਝ ਦਿਨ ਬਾਅਦ ਲੋਕਾਂ ਨੂੰ ਇਨਫੈਕਟਿਡ ਕਰਦਾ ਹੈ। ਯੰਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਚੀਨ ਅਤੇ ਦੁਨੀਆ ਦੇ ਕਈ ਦੇਸ਼ਾਂ ਵਿਚ ਠੀਕ ਹੋਏ ਮਰੀਜ਼ਾਂ ਨੂੰ ਮੁੜ ਰੋਨਾਵਾਇਰਸ ਦੀ ਸਿਕਾਇਤ ਹੋਣ ਦੀ ਸਮੱਸਿਆ ਸਾਹਮਣੇ ਆਈ ਹੈ। ਪ੍ਰੋਫੈਸਰ ਯੰਗ ਨੇ ਦੁਨੀਆਭਰ ਦੇ
ਲੋਕਾਂ ਨੂੰ ਅਪੀਲ ਕੀਤੀ ਹੈ, ਉਹ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਬੰਦ ਕਰ ਦੇਣ। ਖਾਸ ਤੌਰ ‘ਤੇ ਉਹਨਾਂ ਇਲਾਕਿਆਂ ਵਿਚ ਤਾਂ ਬਿਲਕੁੱਲ ਵੀ ਨਾ ਜਾਣ ਜਿੱਥੇ ਲੋਕ ਇਨਫੈਕਟਿਡ ਹਨ।
ਜਰੂਰੀ ਨਹੀਂ ਕਿ ਤਾਪਮਾਨ ਵਧਣ ਨਾਲ ਵਾਇਰਸ ਖ਼ਤਮ ਹੋ ਜਾਵੇ
ਜਾਣਕਾਰੀ ਮੁਤਾਬਿਕ ਸਿਹਤ ਮੰਤਰਾਲੇ ਦੇ ਬੁਲਾਰੇ ਲਵ ਅਗਰਵਾਲ ਨੇ ਇਸ ਧਾਰਨਾ ਨੂੰ ਖਾਰਿਜ ਕੀਤਾ ਹੈ ਕਿ ਤਾਪਮਾਨ ਵਧਣ ਨਾਲ ਕੋਰੋਨਾ ਵਾਇਰਸ ਖ਼ਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਹਾਲੇ ਇਸ ਸੰਬੰਧੀ ਖੋਜ ਚਲ ਰਹੀ ਹੈ। ਉਨ੍ਹਾਂ ਲੋਕਾਂ ਨੂੰ ਫਿਲਹਾਲ ਕੋਰੋਨਾ ਤੋਂ ਬਚਣ ਲਈ ਸਿਹਤ ਵਿਭਾਗਾਂ ਵਲੋਂ ਦੱਸੀਆ ਹਦਾਇਤਾ ਅਪਨਾਉਣ ਲਈ ਕਿਹਾ।
ਸਰਕਾਰਾਂ ਦੇ ਸਿਰ ਪਈ ਟੈਂਸ਼ਨ ਨੂੰ ਘਟਾਉਣ ਲਈ ਕਿਸੇ ਪ੍ਰਾਈਵੇਟ ਹਸਪਤਾਲ ਨੇ ਨਹੀਂ ਵਧਾਇਆ ਹੱਥ
ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ 1186 ਪੇਂਡੂ ਡਿਸਪੈਂਸਰੀਆਂ ਹਨ। ਪਰ ਇਨ੍ਹਾਂ ਡਿਸਪੈਂਸਰੀਆਂ ਵਿੱਚਇਸ ਵਾਇਰਸ ਦਾ ਇਲਾਜ ਨਾ ਮੁਮਕਿਨ ਹੈ। ਪੰਜਾਬ ਸਰਕਾਰ ਨੇ ਇਸ ਵਾਸਤੇ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਮੁੱਖ ਸਰਕਾਰੀ ਹਸਪਤਾਲਾਂ ਵਿੱਚ ਆਈਸੋਲੇਸ਼ਨ ਵਾਰਡ ਬਣਾਏ ਗਏ ਹਨ। ਇਸ ਮਸਲੇ ਤੇ ਸਰਕਾਰ ਦੇ ਸਾਰੇ ਵਿਭਾਗ ਗੰਭੀਰ ਹੋਏ ਪਏ ਹਨ। ਪਰ ਦੇਖਣ ਵਿੱਚ ਆਇਆ ਹੈ ਕਿ ਜਿੱਥੇ ਲੋਕਾਂ ਦੀ ਜਾਣ ਬਚਾਉਣ ਲਈ ਸਰਕਾਰ ਦੇ ਸਿਰ ਕੋਰੋਨਾ ਵਾਇਰਸ ਦੀ ਵੱਡੀ ਟੈਨਸ਼ਨ ਪਈ ਹੈ ਉੱਥੇ ਹੀ ਪੰਜਾਬ ਦੇ ਕਿਸੇ ਪ੍ਰਾਈਵੇਟ ਹਸਪਤਾਲ ਨੇ ਹੁਣ ਤੱਕ ਲੋਕਾਂ ਦੀ ਜਾਣ ਬਚਾਉਣ ਲਈ ਸਰਕਾਰ ਨਾਲ ਰਲ ਕੇ ਫ਼ਰੀ ਇਲਾਜ ਕਰਨ ਦਾ ਹਾਅ ਦਾ ਨਾਅਰਾ ਨਹੀ ਮਾਰਿਆ
ਬਜ਼ਾਰਾ ਵਿੱਚ ਸੈਨੇਟਾਈਸਰ ਅਤੇ ਮਾਸਕ ਦਾ ਰੇਟ ਹੋਇਆ ਦੁੱਗਣਾ
ਪੰਜਾਬ ਦੇ ਕਈ ਬਜ਼ਾਰਾ ਵਿੱਚ ਸੈਨੇਟਾਈਸਰ ਅਤੇ ਮਾਸਕ ਮਹਿੰਗੇ ਮੁੱਲ ਵੇਚਣ ਦਾ ਗੋਰਖ ਧੰਦਾ ਚਲਣਾ ਸ਼ੁਰੂ ਹੋ ਗਿਆ ਹੈ। ਪਰ ਇਸ ਬਾਰੇ ਸ਼ਾਹੀ ਸ਼ਹਿਰ ਪਟਿਆਲਾ ਦੇ ਸਿਵਲ ਸਰਜਨ ਡਾ ਮਲਹੋਤਰਾ ਨੇ ਕਿਹਾ ਕਿ ਮਾਸਕ ਤੇ ਸੈਨੇਟਾਈਸਰ ਦੀ ਬਜ਼ਾਰ ਵਿੱਚ ਨਾ ਤਾਂ ਕੋਈ ਕਮੀ ਹੈ ਅਤੇ ਨਾ ਹੀ ਇਹ ਬਜ਼ਾਰ ਵਿੱਚ ਮਹਿੰਗੇ ਮੁੱਲ ਨਾਲ ਵੇਚਿਆ ਜਾ ਰਿਹਾ ਹੈ। ਪਰ ਫੇਰ ਵੀ ਇਸ ਬਾਰੇ ਜੇ ਕੋਈ ਸ਼ਿਕਾਇਤ ਆਵੇਗੀ ਤਾਂ ਸਖ਼ਤ ਤੋ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਪੁਸ਼ਟੀ ਕੀਤੀ ਕਿ ਪਟਿਆਲਾ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ 3 ਸ਼ੱਕੀ ਮਰੀਜ਼ ਭਰਤੀ ਹੋਏ ਸਨ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਦੁਬਈ, ਇੱਕ ਕਤਰ, ਅਤੇ ਤੀਜਾ ਸਾਊਥ ਕੋਰੀਆ ਤੋ ਆਇਆ ਸੀ। ਜਿਨ੍ਹਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਬਣਾਏ ਗਏ ਆਈਸੋਲੇਸ਼ਨ ਵਾਰਡ ਵਿੱਚ ਰੱਖ ਕੇ ਇਲਾਜ ਕੀਤਾ ਗਿਆ ਅਤੇ ਮਰੀਜ਼ਾ ਦੇ ਸੈਂਪਲ ਦਿੱਲੀ ਅਤੇ ਪੂਨੇ ਭੇਜਿਆ ਗਿਆ ਸੀ ਜਿਸ ਦੀ ਰਿਪੋਰਟ ਨੈਗੇਟਿਵ ਆਈ ਸੀ।
ਵਾਇਰਸ ਤੋਂ ਬਚਣ ਦੇ ਤਰੀਕੇ
ਸੀਨੀਅਰ ਡਾਕਟਰਾਂ ਅਤੇ ਮੁਤਾਬਿਕ ਮੁਤਾਬਕ ਉਹਨਾਂ ਨੇ ਕਿਹਾ ਕਿ ਇਸ ਬੀਮਾਰੀ ਤੋਂ ਬਚਣ ਦਾ ਇਕ ਹੀ ਤਰੀਕਾ ਹੈ ਕਿ ਮਾਸਕ ਲਗਾਓ, ਹੱਥ ਸਾਬਣ ਜਾਂ ਸੈਨੇਟਾਈਜ਼ਰ ਨਾਲ ਸਾਫ ਕਰਦੇ ਰਹੋ, ਜਨਤਕ ਥਾਵਾਂ ‘ਤੇ ਭੀੜ ਅਤੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ। ਉਨ੍ਹਾਂ ਕਿਹਾ ਕਿ ਫਿਲਹਾਲ ਹਾਲੇ ਅਸੀਂ ਸਿਰਫ ਹਾਈਜ਼ੀਨ ਅਤੇ ਸਾਫ-ਸਫਾਈ ਜ਼ਰੀਏ ਵਾਇਰਸ ਦੇ ਫੈਲਣ ਨੂੰ ਰੋਕ ਸਕਦੇ ਹਾਂ। ਇਸ ਨਾਲ ਵਿਗਿਆਨੀਆਂ ਨੂੰ ਰਿਸਰਚ ਕਰ ਕੇ ਵੈਕਸੀਨ ਬਣਾਉਣ ਦਾ ਸਮਾਂ ਮਿਲੇਗਾ। ਘੱਟੋ ਘੱਟ ਹਰ 15 ਮਿੰਟ ਵਿਚ ਕੁਝ ਘੁੱਟ ਪਾਣੀ ਲਓ। ਭਾਵੇਂ ਵਾਇਰਸ ਤੁਹਾਡੇ ਮੂੰਹ ਵਿੱਚ ਆ ਜਾਂਦਾ ਹੈ ਪਰ ਪਾਣੀ ਜਾਂ ਹੋਰ ਤਰਲ ਪੀਣ ਨਾਲ ਉਹ ਤੁਹਾਡੇ ਗਲ਼ੇ ਅਤੇ ਪੇਟ ਵਿੱਚ ਧੋ ਜਾਂਦੇ ਹਨ। ਇੱਕ ਵਾਰ ਉਥੇ ਪਹੁੰਚਣ ਤੇ, ਤੁਹਾਡਾ ਪੇਟ ਐਸਿਡ ਸਾਰੇ ਵਾਇਰਸ ਨੂੰ ਖਤਮ ਕਰ ਦੇਵੇਗਾ। ਜੇ ਤੁਸੀਂ ਜ਼ਿਆਦਾ ਨਿਯਮਿਤ ਤੌਰ ‘ਤੇ ਜ਼ਿਆਦਾ ਪਾਣੀ ਨਹੀਂ ਪੀਂਦੇ, ਤਾਂ ਵਾਇਰਸ ਤੁਹਾਡੇ ਵਿੰਡ ਪਾਈਪ ਅਤੇ ਫੇਫੜਿਆਂ ਵਿਚ ਦਾਖਲ ਹੋ ਸਕਦੇ ਹਨ।
ਇਸ ਤਰ੍ਹਾਂ ਪਛਾਣੋ ਫ਼ਰਕ ਅਤੇ ਕਰੋ ਚੈੱਕ
ਇੱਕ ਤਰੀਕੇ ਅਨੁਸਾਰ ਤੁਸੀਂ ਸਵੇਰੇ ਉਠ ਕੇ ਲੰਮਾਂ ਸਾਹ ਅੰਦਰ ਖਿੱਚ ਕੇ 10 ਤੋਂ 15 ਸਕਿੰਟ ਤੱਕ ਰੁਕੋ। ਜੇ ਕਿਸੇ ਤਰ੍ਹਾਂ ਦੀ ਖੰਘ ਜਾ ਤਕਲੀਫ ਨਹੀਂ ਹੁੰਦੀ ਤਾਂ ਤੁਸੀਂ ਤੰਦਰੁਸਤ ਹੋ। ਇਸ ਤੋਂ ਇਲਾਵਾ ਮੌਸਮ ਵਿੱਚ ਲਗਾਤਾਰ ਹੋ ਰਹੇ ਉਤਾਰ ਚੜ੍ਹਾਅ ਨਾਲ ਵੀ ਮੌਸਮੀ ਬਿਮਾਰੀਆਂ ਦਾ ਖ਼ਤਰਾ ਵੱਧ ਗਿਆ ਹੈ ਅਤੇ ਇਸ ਨਾਲ ਆਮ ਬੁਖ਼ਾਰ ਜਾਂ ਖਾਂਸੀ ਹੋਣ ਨਾਲ ਵੀ ਲੋਕਾਂ ਵਿੱਚ ਡਰ ਵਧਦਾ ਜਾ ਰਿਹਾ ਹੈ। ਲੋਕ ਕੋਰੋਨਾਂ ਵਾਇਰਸ ਦੇ ਲੱਛਣ ਸਪਸ਼ਟ ਸਮਝ ਨਾ ਆਉਣ ਕਾਰਨ ਕਾਫ਼ੀ ਪਰੇਸ਼ਾਨ ਹਨ। ਕੁੱਝ ਸੀਨੀਅਰ ਡਾਕਟਰਾਂ ਅਨੁਸਾਰ ਆਮ ਬੁਖ਼ਾਰ ਅਤੇ ਕੋਰੋਨਾਂ ਵਾਇਰਸ ਵਿੱਚ ਫ਼ਰਕ ਹੈ। ਉਨ੍ਹਾਂ ਕੋਰੋਨਾਂ ਵਾਇਰਸ ਨਾਲ ਪੀੜਤ ਵਿਅਕਤੀ ਦੇ ਦੋ ਲੱਛਣ ਦੱਸੇ ਹਨ। ਪਹਿਲਾ 10 ਦਿਨਾਂ ਵਿੱਚ 104 ਡਿਗਰੀ ਬੁਖ਼ਾਰ ਆਇਆ ਹੋਵੇ, ਦੂਜਾ ਲੱਛਣ ਖਾਂਸੀ ਹੈ। ਆਮ ਬੁਖ਼ਾਰ ਵਿੱਚ ਜ਼ੁਕਾਮ, ਨੱਕ ਵਗਣਾ, ਬੰਦ ਹੋਣਾ, ਗਲੇ ਦਾ ਜਾਮ ਹੋਣਾ ਅਤੇ ਬੁਖ਼ਾਰ ਹੁੰਦਾ ਹੈ ਜਦੋ ਕਿ ਕੋਰੋਨਾਂ ਵਾਇਰਸ ਵਾਲੇ ਪੀੜਤ ਵਿਅਕਤੀ ਨੂੰ ਨੱਕ ਵਗਣਾ ਜਾਂ ਬੰਦ ਹੋਣਾ ਨਹੀਂ ਹੁੰਦਾ। ਇਸ ਕਾਰਨ ਸੁੱਕੀ ਖਾਂਸੀ ਬਿਨਾਂ ਬਲਗ਼ਮ ਦੇ ਆਉਂਦੀ ਹੈ। ਇਹ ਵਾਇਰਸ ਸਿੱਧੇ ਫੇਫੜਿਆਂ ਤੇ ਹਮਲਾ ਕਰਦਾ ਹੈ।
ਅਰਵਿੰਦਰ ਸਿੰਘ, ਪਟਿਆਲਾ