ਖੰਨਾ (ਮੀਡੀਆ ਬਿਊਰੋ) ਦੋ ਦਿਨ ਪਹਿਲਾ ਔਰਤ ਦੀ ਤਬੀਅਤ ਵਿਗੜਨ ‘ਤੇ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਸੀ। ਸ਼ੱਕ ਹੋਣ ਤੇ ਕੋਰੋਨਾ ਵਾਇਰਸ ਦਾ ਟੇਸਟ ਵੀ ਕੀਤਾ ਗਿਆ ਪਰ ਅਫਸੋਸ ਉਸਦਾ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਖੰਨਾ ਦੇ ਭੱਟੀਆਂ ਇਲਾਕੇ ਦੀ ਇਸ ਔਰਤ ਦੀ ਉਮਰ ਤਕਰੀਬਨ 55 ਸਾਲ ਦੀ ਸੀ।
ਸਿਹਤ ਵਿਭਾਗ ਦਾ ਕਹਿਣਾ ਹੈ ਕਿ ਔਰਤ ਦੀ ਮੌਤ ਹਾਰਟ ਅਟੈਕ ਕਾਰਨ ਹੋਈ ਹੈ। ਜਾਣਕਾਰੀ ਮੁਤਾਬਕ ਮਹਿਲਾ ਪਿਛਲੇ ਹਫ਼ਤੇ ਚੰਡੀਗੜ੍ਹ ਤੋਂ ਪਰਤੀ ਸੀ। ਉਥੇ ਉਹ ਇਹ ਨਰਸ ਦੇ ਤੌਰ ‘ਤੇ ਇਕ ਬਜ਼ੁਰਗ ਦੀ ਦੇਖਭਾਲ ਕਰ ਰਹੀ ਸੀ, ਜਿਸ ਦੀ ਮੌਤ ਹੋ ਗਈ। ਔਰਤ ਪਿੰਡ ਵਿਚ ਵਾਪਸ ਆਈ ਤਾਂ ਲੋਕਾਂ ਨੇ ਇਸ ਦੀ ਸੂਚਨਾ ਸਿਹਤ ਵਿਭਾਗ ਨੂੰ ਦੇ ਦਿੱਤੀ। ਸਿਹਤ ਵਿਭਾਗ ਨੇ ਔਰਤ ਨੂੰ ਹੋਮ ਕੁਆਰੰਟਾਈਨ ਕਰਨ ਤੋਂ ਬਾਅਦ ਸੈਂਪਲ ਜਾਂਚ ਲਈ ਭੇਜ ਦਿੱਤੇ ਸਨ, ਜਿਸ ਦੀ ਰਿਪੋਰਟ ਨੈਗੇਟਿਵ ਆਈ ਅਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਪਰ ਸ਼ਨੀਵਾਰ ਨੂੰ ਔਰਤ ਦੀ ਮੌਤ ਹੋ ਗਈ। ਐਸਐਮਓ ਡਾ. ਅਜੀਤ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ।