ਖੰਨਾ (ਪਰਮਜੀਤ ਸਿੰਘ ਧੀਮਾਨ) : ਕੋਰੋਨਾ ਮਹਾਂਮਾਰੀ (ਕੋਵਿਡ-19) ਦੌਰਾਨ ਮਾਨਵਤਾ ਦੀ ਸੇਵਾ ‘ਚ ਜੁਟੀ ਇੰਟਰਨੈਸ਼ਨਲ ਸੰਸਥਾ ਯੂਨਾਈਟਿਡ ਸਿੱਖਜ਼ ਪੰਜਾਬ ਹੈਡ ਗੁਰਪ੍ਰੀਤ ਸਿੰਘ ਸੇਠੀ ਅਤੇ ਜਿਲਾ ਹੈਡ ਗਗਨਦੀਪ ਸਿੰਘ ਦੀ ਯੋਗ ਅਗਵਾਈ ‘ਚ ਅੱਜ ਖੰਨਾ ਵਿਖੇ ਹੋਏ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਹਲਕਾ ਵਿਧਾਇਕ ਗੁਰਕੀਰਤ ਸਿੰਘ ਅਤੇ ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਨੂੰ ਟੀਮ ਵੱਲੋਂ ਪੀਪੀਈ ਕਿੱਟਾਂ, ਬਾਡੀ ਸੂਟਸ ਵਗੈਰਾ ਜਰੂਰੀ ਸਮਾਨ ਸੌਂਪਿਆ ਗਿਆ।
ਸੰਸਥਾ ਲਗਾਤਾਰ ਕੋਰੋਨਾ ਮਰੀਜ਼ਾਂ ਤੇ ਪੈਰਾ-ਮੈਡੀਕਲ ਸਟਾਫ਼ ਲਈ ਪੀਪੀਈ ਕਿੱਟਾਂ, ਬਾਡੀ ਸੂਟਸ ਵਗੈਰਾ, ਲੋੜਵੰਦ ਪਰਿਵਾਰਾਂ ਨੂੰ ਫਰੀ ਰਾਸ਼ਨ ਮੁਹੱਈਆ ਕਰਵਾਉਣ ਅਤੇ ਬਿਨਾਂ ਕਿਸੇ ਭੇਦਭਾਵ ਦੇ ਸਾਰੇ ਧਾਰਮਿਕ ਸਥਾਨਾਂ, ਹਸਪਤਾਲਾਂ, ਸਕੂਲਾਂ ਸਮੇਤ ਹੋਰਨਾਂ ਸਥਾਨਾਂ ਨੂੰ ਸੈਨੇਟਾਈਜ਼ ਕਰਨ ਦੀ ਸੇਵਾ ਨਿਭਾਅ ਰਹੀ ਹੈ। ਸੰਸਥਾ ਵੱਲੋਂ ਭੇਟ ਕੀਤੇ ਸਮਾਨ ‘ਚ ਪੀ. ਪੀ. ਈ ਕਿੱਟਾਂ, ਪੈਰਾ ਮੈਡੀਕਲ ਸਟਾਫ ਲਈ ਬਾਡੀ ਸੂਟ, ਨਰਸਾਂ ਵਾਸਤੇ ਗ਼ਾਊਨ ਅਤੇ ਇਕਾਂਤਵਾਸ ਕੀਤੇ ਮਰੀਜ਼ਾਂ ਲਈ ਸੈਨੇਟਾਈਜ਼ਰ, ਵਿਟਾਮਿਨ ਸੀ ਦੀਆਂ ਗੋਲੀਆਂ, ਤੇਲ, ਟੂਥਪੇਸਟ, ਟੂਥਬੁਰਸ਼, ਨੈਪਕਿਨ, ਸਾਬਣ, ਬਿਸਕੁੱਟ, ਮੱਛਰਾਂ ਤੋਂ ਰੱਖਿਆ ਵਾਸਤੇ ਆਲ ਆਊਟ ਮਸ਼ੀਨਾਂ ਅਤੇ ਮਾਸਕ ਵਗੈਰਾ ਜਰੂਰੀ ਸਮਾਨ ‘ਤੇ ਅਧਾਰਤ ਪਰਸਨਲ ਕਿੱਟਾਂ ਸ਼ਾਮਲ ਹਨ।
ਇਸ ਮੌਕੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਯੂਨਾਈਟਿਡ ਸਿੱਖਜ਼ ਸੰਸਥਾ ਵੱਲੋਂ ਸਮਾਜਸੇਵਾ ਅਤੇ ਮਾਨਵਤਾ ਦੀ ਭਲਾਈ ਲਈ ਦੁਨੀਆ ਭਰ ਵਿਚ ਕੀਤਾ ਜਾ ਰਿਹਾ ਉਪਰਾਲਾ ਸ਼ਲਾਘਾਯੋਗ ਹੈ। ਉਨ•ਾਂ ਕਿਹਾ ਕਿ ਸੰਸਥਾ ਦੀ ਇਸ ਉਤੱਮ ਸੇਵਾ ਨਾਲ ਕੋਰੋਨਾ ਦੀ ਜੰਗ ਲੜ ਰਹੇ ਮਰੀਜ਼ਾਂ, ਇਕਾਂਤਵਾਸ ‘ਚ ਰਹਿਣ ਵਾਲੇ ਮਰੀਜ਼ਾਂ ਅਤੇ ਅੱਗੇ ਹੋ ਕੇ ਮਰੀਜ਼ਾਂ ਦੀ ਦੇਖ ਭਾਲ ਕਰ ਰਹੇ ਜੰਗ ਦੇ ਨਾਇਕਾਂ ਨੂੰ ਹੌਂਸਲਾ ਮਿਲੇਗਾ ਅਤੇ ਸੰਸਥਾ ਵੱਲੋਂ ਦਿੱਤੇ ਜਰੂਰੀ ਸਮਾਨ ਦਾ ਮਰੀਜ਼ਾਂ ਦੇ ਨਾਲ ਨਾਲ ਡਾਕਟਰਾਂ, ਪੈਰਾ ਮੈਡੀਕਲ ਸਟਾਫ਼ ਤੇ ਨਰਸਾਂ ਨੂੰ ਲਾਭ ਮਿਲੇਗਾ।
ਇਸ ਮੌਕੇ ਗੁਰਪ੍ਰੀਤ ਸਿੰਘ ਸੇਠੀ ਨੇ ਦੱਸਿਆ ਕਿ ਸੰਸਥਾ ਵੱਲੋਂ ਕੋਵਿਡ-19 ਦੇ ਚੱਲਦਿਆਂ ਵੱਖ-ਵੱਖ ਜ਼ਿਲਿ•ਆ ‘ਚ ਉਕਤ ਸਮਾਨ ਤੋਂ ਇਲਾਵਾ ਰਾਜ ਭਰ ‘ਚ 4500 ਪਰਿਵਾਰਾਂ ਨੂੰ ਸੁੱਕਾ ਰਾਸ਼ਨ ਤੇ 25 ਹਜ਼ਾਰ ਪਰਿਵਾਰਾਂ ਨੂੰ ਭੋਜਨ ਤਿਆਰ ਕਰਕੇ ਮੁਹੱਈਆ ਕਰਵਾ ਚੁੱਕੇ
ਉਹਨਾਂ ਕਿਹਾ ਕਿ ਮਨੁੱਖਤਾ ਦੀ ਭਲਾਈ ਲਈ ਇਹ ਕਾਰਜ ਭਵਿੱਖ ‘ਚ ਵੀ ਨਿਰੰਤਰ ਜਾਰੀ ਰਹਿਣਗੇ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਪਰਵਿੰਦਰ ਸਿੰਘ ਦਿੱਲੀ, ਜਸਮੀਤ ਸਿੰਘ ਦਿੱਲੀ, ਜਸਪਾਲ ਸਿੰਘ ਦਿੱਲੀ, ਜਿਲਾ ਹੈਡ ਗਗਨਦੀਪ ਸਿੰਘ, ਡਾ. ਸਰੂਪ ਸਿੰਘ, ਸੰਜੇ ਸਭਰਵਾਲ, ਜਤਿੰਦਰ ਸਿੰਘ ਮਲਕਪੁਰ ਲੁਧਿਆਣਾ, ਹਰਮੀਤ ਸਿੰਘ, ਵਿਕਰਮਜੀਤ ਸਿੰਘ ਵਿੱਕੀ, ਐਡਵੋਕੇਟ ਮਨਦੀਪ ਸਿੰਘ, ਹਰਪ੍ਰੀਤ ਸਿੰਘ ਪ੍ਰਿੰਸ, ਹੇਮਪ੍ਰੀਤ ਸਿੰਘ, ਸਾਬਕਾ ਪ੍ਰਧਾਨ ਵਿਕਾਸ ਮਹਿਤਾ, ਬਲਾਕ ਪ੍ਰਧਾਨ ਜਤਿੰਦਰ ਪਾਠਕ, ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਰਸੂਲੜਾ, ਸਨੀ ਸ਼ਰਮਾ, ਚੇਅਰਮੈਨ ਜਸਵੀਰ ਸਿੰਘ ਜੱਸੀ ਪਾਇਲ, ਨੀਰਜ ਵਰਮਾ, ਰਵੀ ਸ਼ਰਮਾ ਗ਼ੋਲੀ, ਰਣਜੀਤ ਸਿੰਘ ਪਾਇਲ, ਵਰੁਣ ਸ਼ਰਮਾ ਵੀ ਹਾਜ਼ਰ ਸਨ।