ਵਾਸ਼ਿੰਗਟਨ (ਅਮਰੀਕਾ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ – ਵੱਡੇ ਕੋਰੋਨਾਵਾਇਰਸ ਉਤੇਜਕ ਬਿੱਲ ਨੂੰ ਅੱਗੇ ਵਧਾਉਣ ਲਈ ਵੋਟ ਐਤਵਾਰ ਦੀ ਰਾਤ ਸੈਨੇਟ ਵਿੱਚ ਅਸਫਲ ਹੋ ਗਈ, ਕਿਉਂਕਿ ਅਜੇ ਤਕ ਗੱਲਬਾਤ ਨੂੰ ਖਰਬ-ਡਾਲਰ ਤੋਂ ਵੱਧ ਦੇ ਪੈਕੇਜ ਬਾਰੇ ਸੌਦਾ ਪੇਸ਼ ਕਰਨਾ ਬਾਕੀ ਹੈ।
ਰਿਪਬਲੀਕਨ, ਜਿਨ੍ਹਾਂ ਨੂੰ ਬਿੱਲ ‘ਤੇ ਅੱਗੇ ਵਧਣ ਲਈ 60 ਵੋਟਾਂ ਦੀ ਜ਼ਰੂਰਤ ਸੀ, ਉਹ ਅੱਗੇ ਵਧਣ ਲਈ ਕਿਸੇ ਵੀ ਡੈਮੋਕਰੇਟ ਦਾ ਭਰੋਸਾ ਜਿੱਤਣ ਵਿੱਚ ਅਸਫਲ ਰਹੇ। ਮਤਲਬ ਕਿ ਫੈਡਰਲ ਗੌਰਮਿੰਟ ਵੱਲੋਂ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਹਾਲੇ ਕੋਈ ਸਹਾਇਤਾ ਨਹੀਂ ਮਿਲੇਗੀ। ਆਮ ਵਿਅਕਤੀਆਂ ਲਈ ਚੈੱਕ, ਛੋਟੇ ਕਾਰੋਬਾਰਾਂ ਲਈ ਸਹਾਇਤਾ ਅਤੇ ਵੱਡੇ ਕਾਰਪੋਰੇਸ਼ਨਾਂ ਲਈ ਬੇਲ ਆਊਟ ਪੈਕਿਜ ਹਾਲੇ ਵਿੱਚੇ ਲਟਕ ਗਿਆ ਮਹਿਸੂਸ ਹੋ ਰਿਹਾ ਹੈ।
ਡੈਮੋਕਰੇਟਸ ਨੇ ਕਿਹਾ ਕਿ ਉਹ ਬਿੱਲ ਵਿਚ ਕਾਮਿਆਂ ਦੀ ਸੁਰੱਖਿਆ ਤੋਂ ਅਸੰਤੁਸ਼ਟ ਹਨ, ਜਿਹੜਾ ਕਿ ਰਿਪਬਲੀਕਨਜ਼ ਦੁਆਰਾ ਲਿਖਿਆ ਗਿਆ ਸੀ, ਅਤੇ ਕਹਿੰਦੇ ਹਨ ਕਿ ਕਾਰਪੋਰੇਟ ਬੇਲ ਆਊਟ ਬਾਰੇ ਨਿਯਮ ਬਹੁਤ ਨਰਮ ਹਨ।
ਬਿੱਲ ਦੇ ਫੇਲ ਹੋਣ ਮਗਰੋਂ ਵਾਈਟਹਾਊਸ ਵਿਖੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਕੇ ਕਿਹਾ ਕਿ ਅਸੀਂ ਦੇਖਾਂਗੇ ਕਿ ਕੀ ਹੁੰਦਾ ਹੈ, ਮੈਨੂੰ ਲਗਦਾ ਹੈ ਕਿ ਅਸੀਂ ਉੱਥੇ ਪਹੁੰਚਾਂਗੇ,” ਉਹਨਾਂ ਕਿਹਾ ਕਿ ਸਾਨੂੰ ਕਰਮਚਾਰੀਆਂ ਦੀ ਮਦਦ ਕਰਨੀ ਪਵੇਗੀ, ਸਾਨੂੰ ਕੰਪਨੀਆਂ ਨੂੰ ਬਚਾਉਣਾ ਪਵੇਗਾ।