ਕੈਲੀਫੋਰਨੀਆ ਦੇ ਰਾਜਪਾਲ ਵੱਲੋਂ ਸਾਰੇ ਰਾਜ ਦੇ ਲੋਕਾਂ ਨੂੰ ਘਰ ਚ’ ਰਹਿਣ ਦਾ ਹੁਕਮ ਜਾਰੀ

ਸੈਕਰਾਮੈਂਟੋ ( ਦਲਜੀਤ ਢੰਡਾ ) ਕੈਲੀਫੋਰਨੀਆ ਦੇ ਰਾਜਪਾਲ ਗੈਵਿਨ ਨਿਜ਼ੋਮ ਨੇ ਨੋਵਲ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਹ ਘੱਟ ਕਰਨ ਲਈ ਰਾਜ ਵਿਆਪੀ ਸਟੇਅ-ਐਟ-ਹੋਮ ( ਘਰ ਚ’ ਰਹਿਣ ) ਦਾ ਹੁਕਮ ਜਾਰੀ ਕੀਤੇ ਹਨ।ਓਹਨਾ ਕਿਹਾ ਕਿ ਕੈਲੀਫੋਰਨੀਆ ਦੇ ਅੱਧ ਤੋਂ ਵੱਧ ਲੋਕਾਂ ਤੇ ਨੋਵਲ ਕੋਰੋਨਾਵਾਇਰਸ ਦਾ ਅਸਰ ਹੋਣ ਦਾ ਅਨੁਮਾਨ ਹੈ I

ਗਵਰਨ ਗੈਵਿਨ ਨਿਜ਼ੋਮ ਵੱਲੋਂ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਲਿਖੇ ਇੱਕ ਪੱਤਰ ਵਿੱਚ ਵਧੇਰੇ ਸਰੋਤਾਂ ਦੀ ਮੰਗ ਕੀਤੀ ਕੀਤੀ ਹੈ । ਲੈਟਰ ਚ ਕਿਹਾ ਕਿ ਸਾਡੀ ਆਬਾਦੀ ਦਾ ਤਕਰੀਬਨ 56 ਪ੍ਰਤੀਸ਼ਤ ਹਿੱਸਾ – 25.5 ਮਿਲੀਅਨ ਲੋਕ – ਅੱਠ ਹਫ਼ਤਿਆਂ ਦੇ ਵਿੱਚ ਵਾਇਰਸ ਨਾਲ ਪ੍ਰਭਾਵਿਤ ਹੋਣਗੇ I ਪੱਤਰ ਚ ਕਿਹਾ ਗਿਆ ਕਿ “ਪਿਛਲੇ 24 ਘੰਟਿਆਂ ਵਿੱਚ, ਸਾਡੇ ਕੋਲ 126 ਨਵੇਂ ਕੌਵੀਡ -19 ਕੇਸ ਹੋਏ, ਜੋ ਕਿ 21 ਪ੍ਰਤੀਸ਼ਤ ਦਾ ਵਾਧਾ ਹੈ। “ਸਾਡੇ ਰਾਜ ਦੇ ਕੁਝ ਹਿੱਸਿਆਂ ਵਿੱਚ, ਸਾਡੇ ਕੇਸਾਂ ਦੀ ਦਰ ਹਰ ਚਾਰ ਦਿਨਾਂ ਵਿੱਚ ਦੁੱਗਣੀ ਹੋ ਗਈ ਹੈ।

Share This :

Leave a Reply