ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਘਰਾਂ ਵਿਚ ਰਹਿਣ ਦੇ ਆਦੇਸ਼ ਖਿਲਾਫ ਸ਼ਨੀਵਾਰ ਨੂੰ ਕੀਤਾ ਰੋਸ ਪ੍ਰਦਰਸ਼ਨ

ਸੈਕਰਾਮੈਂਟੋ (ਕੈਲੀਫੋਰਨੀਆ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ- ਕੈਲੇਫੋਰਨੀਆਂ ਸੂਬੇ ਦੀ ਰਾਜਧਾਨੀ ਸੈਕਰਾਮੈਂਟੋ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਘਰਾਂ ਵਿਚ ਰਹਿਣ ਦੇ ਆਦੇਸ਼ ਖਿਲਾਫ ਸ਼ਨੀਵਾਰ ਨੂੰ ਰੋਸ ਪ੍ਰਦਰਸ਼ਨ ਕੀਤਾ। ਕੈਲੀਫੋਰਨੀਆ ਰਾਜ ਮਾਰਗ ਗਸ਼ਤ ਅਧਿਕਾਰੀਆਂ ਨੇ ਕੈਪੀਟਲ ਲਾਨ ਨੂੰ ਬੰਦ ਕਰ ਦਿੱਤਾ ਤਾਂ ਜੋ ਪ੍ਰਦਰਸ਼ਨਕਾਰੀ ਉਥੇ ਨਾ ਆ ਸਕਣ।

ਇਸ ‘ਤੇ ਇਕ ਟਰੱਕ ‘ਤੇ ਸਵਾਰ ਹੋ ਕੇ ਕੁਝ ਲੋਕਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਿਤ ਕੀਤਾ, ਇਸ ਦੌਰਾਨ ਇਕ ਜਹਾਜ਼ ਉਪਰ ਉੱਡ ਰਿਹਾ ਸੀ, ਜਿਸ ਵਿਚੋਂ ਗਵਰਨਰ ਗੈਵਿਨ ਨਿਊਸਮ ਦੀ ਤਸਵੀਰ ਵਾਲਾ ਇਕ ਬੈਨਰ ਲੱਟਕ ਰਿਹਾ ਸੀ ਅਤੇ ਉਸ ‘ਤੇ ਲਿੱਖਿਆ ਸੀ ਕਿ ਇਨ੍ਹਾਂ ਦੀ ਤਾਨਾਸ਼ਾਹੀ ਨੂੰ ਖਤਮ ਕਰੋ, ਕਈ ਪ੍ਰਦਰਸ਼ਨਕਾਰੀਆਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਨ ਵਿਚ ਝੰਡੇ ਲਹਿਰਾਏ।
ਇਸ ਦੌਰਾਨ ਕੁਝ ਹੀ ਲੋਕਾਂ ਨੇ ਮਾਸਕ ਲਗਾਏ ਸਨ ਪਰ ਸਮਾਜਿਕ ਦੂਰੀ ਬਣਾਉਣ ਦੇ ਨਿਯਮ ਦਾ ਸ਼ਰੇਆਮ ਉਲੰਘਣ ਹੋਇਆ। ਜ਼ਿਕਰਯੋਗ ਹੈ ਕਿ ਇਹ ਪ੍ਰਦਰਸ਼ਨ ਅਜਿਹੇ ਵੇਲੇ ਵਿਚ ਹੋਇਆ ਹੈ ਜਦ ਕਈ ਰਾਜਾਂ ਵਿਚ ਪਾਬੰਦੀਆਂ ਵਿਚ ਢਿੱਲ ਦਿੱਤੀ ਗਈ ਹੈ। ਹਾਲਾਂਕਿ ਅਧਿਕਾਰੀ ਲੋਕਾਂ ਨੂੰ ਸਮਾਜਿਕ ਦੂਰੀ ਸਮੇਤ ਵਾਇਰਸ ਨੂੰ ਰੋਕਣ ਲਈ ਹੋਰ ਸਾਰੇ ਨਿਯਮਾਂ ਦਾ ਪਾਲਣ ਕਰਨ ਨੂੰ ਲੈ ਕੇ ਚਿਤਾਵਨੀ ਦੇ ਰਹੇ ਹਨ। ਕੁਝ ਲੋਕ ਇਸ ਰੋਸ ਮੁਜ਼ਾਹਰੇ ਨੂੰ ਇਲੈਕਸ਼ਨ ਯੀਅਰ ਨਾਲ ਜੋੜਕੇ ਇਸਨੂੰ ਟਰੰਪ ਦਾ ਸਿਆਸੀ ਸਟੰਟ ਵੀ ਕਰਾਰ ਦੇ ਰਹੇ ਹਨ।

Share This :

Leave a Reply