ਅੰਮ੍ਰਿਤਸਰ (ਮੀਡੀਆ ਬਿਊਰੋ ) ਅੱਜ ਅੰਤਰਰਾਸ਼ਟਰੀ ਨਰਸ ਦਿਵਸ ਮੌਕੇ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਵੱਲੋਂ ਸਥਾਨਕ ਸਰਕਟ ਹਾਊਸ ਵਿਖੇ ਫਰੰਟ ਲਾਈਨ ਤੇ ਕੰਮ ਕਰ ਰਹੀਆਂ ਨਰਸਾਂ ਨੂੰ ਸਨਮਾਨਤ ਕੀਤਾ। ਉਨਾਂ ਕਿਹਾ ਕਿ ਇਨਾਂ ਨਰਸਾਂ ਵੱਲੋਂ ਇਸ ਭਿਆਨਕ ਮਹਾਂਮਾਰੀ ਦੌਰਾਨ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਆਪਣੀ ਡਿਊਟੀ ਨੂੰ ਬਾਖੂਬੀ ਨਿਭਾਇਆ ਜਾ ਰਿਹਾ ਹੈ। ਇਸ ਮੌਕੇ ਸ੍ਰੀ ਸੋਨੀ ਵੱਲੋਂ ਗੁਰੂ ਨਾਨਕ ਹਸਪਤਾਲ ਦੀਆਂ ਨਰਸਾਂ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ।
ਸ੍ਰੀ ਸੋਨੀ ਨੇ ਕਿਹਾ ਕਿ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨਾਲ ਨਿਪਟਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਕਿਸੇ ਤਰਾਂ ਦੀ ਕੋਈ ਵੀ ਕਮੀ ਪੇਸ਼ੀ ਨਹੀਂ ਰਹਿਣ ਦਿੱਤੀ ਜਾਵੇਗੀ। ਸ੍ਰੀ ਸੋਨੀ ਨੇ ਦੱਸਿਆ ਕਿ ਅੱਜ ਵਾਇਸ ਆਫ ਅੰਮ੍ਰਿਤਸਰ ਸੰਸਥਾ ਵੱਲੋਂ ਕਰੋਨਾ ਮਰੀਜਾਂ ਲਈ 1000 ਪਾਣੀ ਦੀਆਂ ਬੋਤਲਾਂ, 350 ਜੂਸ, 720 ਨਮਕੀਨ ਪੈਕੇਟ, 500 ਡਿਸਪੋਜਏਬਲ ਬੈਡ ਸ਼ੀਟਾਂ, 250 ਸਾਬਣ, ਤੇਲ, ਚੀਨੀ ਅਤੇ ਹੋਰ ਰਾਹਤ ਸਮੱਗਰੀ ਦਿੱਤੀ ਗਈ ਹੈ। ਉਨਾਂ ਨੇ ਵਾਇਸ ਆਫ ਅੰਮ੍ਰਿਤਸਰ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਥੇ ਸਰਕਾਰਾਂ ਕਰੋਨਾ ਮਹਾਂਮਾਰੀ ਨਾਲ ਨਿਪਟਣ ਲਈ ਜੰਗੀ ਪੱਧਰ ਤੇ ਕੰਮ ਕਰ ਰਹੀਆਂ ਉਥੇ ਦਾਨੀ ਸੱਜਣਾਂ ਅਤੇ ਸਵੈ ਸੇਵੀ ਸੰਸਥਾਵਾਂ ਵੱਲੋਂ ਵੀ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਇਸ ਮੌਕੇ ਸ੍ਰੀ ਸ਼ਿਵਰਾਜ ਸਿੰਘ ਬੱਲ ਐਸ:ਡੀ:ਐਮ ਅੰਮ੍ਰਿਤਸਰ, ਡਾ: ਸੁਜਾਤਾ ਸ਼ਰਮਾ ਪ੍ਰਿੰਸੀਪਲ ਮੈਡੀਕਲ ਕਾਲਜ, ਡਾ: ਰਮਨ ਸ਼ਰਮਾ, ਡਾ: ਰਾਕੇਸ਼ ਸ਼ਰਮਾ, ਮੈਡਮ ਸੀਨੂੰ ਅਰੋੜਾ ਪ੍ਰਧਾਨ ਵਾਇਸ ਆਫ ਅੰਮ੍ਰਿਤਸਰ, ਰਾਖੀ ਵਰਮਾਨੀ, ਡਾ: ਨਰਿੰਦਰ ਸਿੰਘ, ਸ੍ਰੀ ਵਿਕਾਸ ਸੋਨੀ ਕੈਂਸਲਰ ਤੋਂ ਇਲਾਵਾ ਵੱਡੀ ਵਿੱਚ ਪ੍ਰਮੁੱਖ ਸਖਸ਼ੀਅਤਾਂ ਹਾਜਰ ਸਨ।