
ਅੰਮ੍ਰਿਤਸਰ (ਮੀਡੀਆ ਬਿਊਰੋ ) ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਅਟਾਰੀ ਵਾਹਗਾ ਬਾਰਡਰ ਦੇ ਸੁੰਦਰੀਕਰਨ ਲਈ ਡੀ.ਆਈ.ਜੀ. ਬੀਐਸਐਫ ਤਰਫੋਂ ਆਏ ਸ੍ਰੀ ਨਵੀਨ ਕੁਮਾਰ ਸਹਾਇਕ ਕਮਾਂਡੈਂਟ ਬੀਐਸਫ ਨੂੰ ਪਹਿਲੀ ਕਿਸ਼ਤ ਵਜੋਂ 3.50 ਲੱਖ ਰੁਪਏ ਦਾ ਚੈਕ ਭੇਂਟ ਕੀਤਾ।
ਸ੍ਰੀ ਸੋਨੀ ਨੇ ਕਿਹਾ ਕਿ ਅਟਾਰੀ ਵਾਹਗਾ ਬਾਰਡਰ ਵਿਖੇ ਹਜਾਰਾ ਦੀ ਗਿਣਤੀ ਵਿਚ ਯਾਤਰੀ ਰੀਟਰੀਟ ਸੈਰਾਮਨੀ ਵੇਖਣ ਆਉਂਦੇ ਹਨ ਅਤੇ ਉਨਾਂ ਵਲੋਂ ਅਟਾਰੀ ਵਾਹਗਾ ਬਾਰਡਰ ਦੀ ਸੁੰਦਰੀਕਰਨ ਲਈ 7 ਲੱਖ ਰੁਪਏ ਦੇਣ ਐਲਾਨ ਕੀਤਾ ਗਿਆ ਸੀ। ਉਨਾਂ ਨੇ ਕਿਹਾ ਕਿ ਉਨਾਂ ਆਪਣਾ ਵਾਅਦ ਪੂਰਾ ਕਰਦਿਆਂ ਅੱਜ ਅਟਾਰੀ ਵਾਹਗਾ ਬਾਰਡਰ ਦੇ ਸੁੰਦਰੀਕਰਨ ਲਈ ਪਹਿਲੀ ਕਿਸ਼ਤ ਵਜੋਂ 3.50 ਲੱਖ ਰੁਪਏ ਦਾ ਚੈਕ ਬੀ.ਐਸ.ਐਫ. ਨੂੰ ਦੇ ਦਿੱਤਾ ਹੈ ਅਤੇ ਦੂਜੀ ਕਿਸ਼ਤ ਵਜੋਂ 3.50 ਲੱਖ ਰੁਪਏ ਦਾ ਚੈਕ ਜਲਦੀ ਹੀ ਦੇ ਦਿੱਤਾ ਜਾਵੇਗਾ। ਸ੍ਰੀ ਸੋਨੀ ਨੇ ਦੱਸਿਆ ਕਿ ਜਿਲੇ ਵਿਚ ਉਦਯੋਗਿਕ ਇਕਾਈਆਂ ਨੇ ਮੁੜ ਤੋਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਕੰਮ ਵਿਚ ਕਾਫ਼ੀ ਤੇਜੀ ਆਈ ਹੈ। ਉਨਾਂ ਜਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਨਤਕ ਥਾਵਾਂ ਤੇ ਜਾਣ ਮੌਕੇ ਹਮੇਸ਼ਾ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਤੇ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਕੋਰੋਨਾ ਨੂੰ ਜਿਲੇ ਤੋਂ ਦੂਰ ਰੱਖਿਆ ਜਾ ਸਕੇ। ਇਸ ਮੌਕੇ ਸ੍ਰੀ ਵਿਕਾਸ ਸੋਨੀ ਕੌਂਸਲਰ ਅਤੇ ਧਰਮਵੀਰ ਸਰੀਨ ਵੀ ਹਾਜ਼ਰ ਸਨ।