ਮ੍ਰਿਤਕਾ ਦੀ ਪਛਾਣ ਕਿਰਪਾਲ ਸਿੰਘ ਮਿਨਹਾਸ (67) ਅਤੇ ਉਨਾਂ ਦੀ ਪਤਨੀ ਦਵਿੰਦਰ ਕੌਰ ਮਿਨਹਾਸ (65) ਵਜੋਂ ਹੋਈ ਹੈ
ਕੈਲਗਰੀ,ਕੈਨੇਡਾ (ਕੁਲਤਰਨ ਸਿੰਘ ਪਧਿਆਣਾ) ਕੈਲਗਰੀ ਤੋਂ ਪੰਜਾਬ ਗਏ ਇੱਕ ਬਜ਼ੁਰਗ ਜੋੜੇ ਦਾ ਸ਼ਨੀਵਾਰ ਰਾਤ ਨੂੰ ਫਗਵਾੜਾ ਦੇ ਓਂਕਾਰ ਨਗਰ ਵਿਖੇ ਉਨ੍ਹਾਂ ਦੀ ਸਥਾਨਕ ਰਿਹਾਇਸ਼ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ। ਸੀਨੀਅਰ ਪੁਲਿਸ ਕਪਤਾਨ ਸਤਿੰਦਰ ਸਿੰਘ ਨੇ ਦੱਸਿਆ ਕਿ ਐਸਐਚਓ (ਸਿਟੀ) ਓਂਕਾਰ ਸਿੰਘ ਬਰਾੜ ਮੌਕੇ ‘ਤੇ ਪਹੁੰਚ ਗਏ ਹਨ ਤੇ ਜਾਂਚ ਕੀਤੀ ਜਾ ਰਹੀ ਹੈ।
ਐਸਐਸਪੀ ਨੇ ਦੱਸਿਆ ਕਿ ਮ੍ਰਿਤਕ ਜੋੜੇ ਦੀ ਪਛਾਣ ਕਿਰਪਾਲ ਸਿੰਘ ਮਿਨਹਾਸ (67) ਅਤੇ ਉਨਾਂ ਦੀ ਪਤਨੀ ਦਵਿੰਦਰ ਕੌਰ (65) ਵਜੋਂ ਹੋਈ ਹੈ। ਉਹ ਕੁਝ ਮਹੀਨਿਆਂ ਲਈ ਨਵੰਬਰ 2019 ਵਿੱਚ ਕਨੇਡਾ ਤੋਂ ਫਗਵਾੜਾ ਆਏ ਸਨ। ਲਾਕ ਡਾਉਨ ਹੋਣ ਕਾਰਨ ਉੱਥੇ ਹੀ ਫਸੇ ਹੋਏ ਸਨ ,ਉਹ ਹੁਣ ਵਾਪਸ ਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਸਨ। ਪੁਲਿਸ ਅਨੁਸਾਰ ਉਹਨਾਂ ਦਾ ਇੱਕ ਕਿਰਾਏਦਾਰ ਜੱਸੀ ਢੋਲੀ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਆਈਪੀਸੀ ਦੀ ਧਾਰਾ 302 ਅਧੀਨ ਕੇਸ ਦਰਜ ਕਰਕੇ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਭੇਜ ਦਿੱਤਾ ਹੈ।