ਕੁੱਲ ਹਿੰਦ ਕਿਸਾਨ ਸਭਾ ਨੇ ਕਿਸਾਨੀ ਤੇ ਮਜ਼ਦੂਰਾਂ ਦੀਆ ਮੰਗਾਂ ਲਈ ਦਿੱਤੇ ਬੀਡੀਪੀਓ ਖੰਨਾ ਨੂੰ ਦਿੱਤਾ ਮੰਗ ਪੱਤਰ

ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਗੁਰਦੀਪ ਸਿੰਘ ਹੋਲ, ਸਕੱਤਰ ਰਾਜਿੰਦਰ ਸਿੰਘ ਚੀਮਾ, ਬਲਬੀਰ ਸਿੰਘ  ਸੁਹਾਵੀ ਤੇ ਹੋਰ ਬੀਡੀਪੀਓ ਖੰਨਾ ਮੋਹਿਤ ਕਲਿਆਣ ਨੂੰ ਮੰਗ-ਪੱਤਰ ਦਿੰਦੇ ਹੋਏ। ਫੋਟੋ : ਧੀਮਾਨ

ਖੰਨਾ, (ਪਰਮਜੀਤ ਸਿੰਘ ਧੀਮਾਨ) : ਕੁੱਲ ਹਿੰਦ ਕਿਸਾਨ ਸਭਾ ਦੀ ਕੇਂਦਰੀ ਤੇ ਸੂਬਾਈ ਕਮੇਟੀ ਦੇ ਸੱਦੇ ‘ਤੇ ਅੱਜ ਕਿਸਾਨ ਸਭਾ ਦੀ ਤਹਿਸੀਲ ਖੰਨਾ ਤੇ ਪਾਇਲ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਹੋਲ ਤੇ ਸਕੱਤਰ ਰਾਜਿੰਦਰ ਸਿੰਘ ਚੀਮਾ ਦੀ ਅਗਵਾਈ ਹੇਠਾਂ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂ ਬੀ. ਡੀ. ਪੀ. ਓ. ਖੰਨਾ ਮੋਹਿਤ ਕਲਿਆਣ ਨੂੰ ਮੰਗ-ਪੱਤਰ ਦਿੱਤਾ ਗਿਆ। ਇਸ ਤੋਂ ਪਹਿਲਾਂ ਕਿਸਾਨ ਸਭਾ ਤੇ ਖੇਤ ਮਜ਼ਦੂਰ ਸਭਾ ਦੇ ਮੈਂਬਰਾਂ ਨੇ ਆਪਣੀਆਂ ਹੱਕੀ ਮੰਗਾਂ ਲਈ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ।

ਜਿਸ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਖੇਤ ਮਜ਼ਦੂਰ ਸਭਾ ਦੇ ਸੂਬਾ ਵਿੱਤ ਸਕੱਤਰ ਕਾ. ਬਲਬੀਰ ਸਿੰਘ, ਸੀ. ਪੀ. ਐਮ. ਤਹਿਸੀਲ ਖੰਨਾ ਤੇ ਪਾਇਲ ਸਕੱਤਰ ਕਾ. ਭਗਵੰਤ ਸਿੰਘ ਇਕੋਲਾਹਾ ਤੇ ਤਹਿਸੀਲ ਸਮਰਾਲਾ ਦੇ ਸਕੱਤਰ ਕਾ. ਹਰਪਾਲ ਸਿੰਘ ਪੂਰਬਾ, ਗੁਰਦੀਪ ਸਿੰਘ ਹੋਲ ਤੇ ਰਾਜਿੰਦਰ ਸਿੰਘ ਚੀਮਾ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਸਰਕਾਰ ਤੁਰੰਤ ਕਿਸਾਨਾਂ ਅਤੇ ਮਜ਼ਦੂਰਾਂ ਦਾ ਸਾਰਾ ਕਰਜਾ ਮੁਆਫ਼ ਕਰੇ, ਡਾ. ਸਵਾਮੀਨਾਥਨ ਰਿਪੋਰਟ ਦੀਆਂ ਸਿਫ਼ਾਰਿਸ਼ਾਂ ਅਨੁਸਾਰ ਫਸਲਾਂ ਦੇ ਭਾਅ ਤੈਅ ਕੀਤੇ ਜਾਣ, 2020 ਬਿਜਲੀ ਬਿੱਲ ਰੱਦ ਕੀਤਾ ਜਾਵੇ, ਗੰਨੇ ਦੀ ਫਸਲ ਦਾ ਪੂਰਾ ਮੁੱਲ ਅਤੇ ਬਕਾਇਆ ਰਕਮ ਅਦਾ ਕੀਤੀ ਜਾਵੇ, ਕਿਸਾਨਾਂ ‘ਤੇ ਦਰਜ ਕੀਤੇ ਪਰਚੇ ਰੱਦ ਕੀਤੇ ਜਾਣ, ਮੀਂਹ, ਹਨੇਰੀ, ਗੜੇਮਾਰੀ ਕਾਰਨ ਨੁਕਸਾਨੀ ਗਈ ਫਸਲ ਦਾ 30 ਹਜ਼ਾਰ ਮੁਆਵਜਾ ਕੀਤਾ ਜਾਵੇ, ਸਾਰੀਆਂ ਫ਼ਸਲਾਂ ਦੇ ਭਾਅ ਯਕੀਨੀ ਬਣਾਏ ਜਾਣ, ਝੋਨੇ ਦਾ ਭਾਅ 03 ਹਜ਼ਾਰ ਅਤੇ ਬਾਸਮਤੀ ਦਾ 05 ਹਜ਼ਾਰ ਦਿੱਤਾ ਜਾਵੇ, ਤੇਲ ਅਤੇ ਖਾਦ ਦੀਆਂ ਕਿਸ਼ਤਾਂ ‘ਚ ਵਾਧਾ ਰੱਦ ਕੀਤਾ ਜਾਵੇ, ਕਿਸਾਨਾਂ ਨੂੰ 18 ਹਜ਼ਾਰ ਪ੍ਰਤੀ ਪਰਿਵਾਰ ਮਦਦ ਦਿੱਤੀ ਜਾਵੇ,
ਮਜ਼ਦੂਰਾਂ ਦੇ ਸਾਰੇ ਕਰਜ਼ੇ ਮੁਆਫ਼ ਕੀਤੇ ਜਾਣ, ਮਗਨਰੇਗਾ ਦੀ ਦਿਹਾੜੀ 600 ਰੁਪਏ ਤੇ ਪੂਰਾ ਸਾਲ ਕੰਮ ਦਿੱਤਾ ਜਾਵੇ, ਮਜ਼ਦੂਰ ਦੇ ਖਾਤੇ ਪ੍ਰਤੀ ਪਰਿਵਾਰ 7500 ਰੁਪਏ ਪਾਏ ਜਾਣ, ਬਿਜਲੀ, ਪਾਣੀ ਦੇ ਬਿੱਲ ਮੁਆਫ਼ ਕੀਤੇ ਜਾਣ, ਕਿਰਤ ਵਿਰੋਧੀ ਕਾਨੂੰਨ ਵਾਪਸ ਲਿਆ ਜਾਵੇ, ਸ਼ਗਨ ਸਕੀਮ 50 ਹਜ਼ਾਰ ਕੀਤੀ ਜਾਵੇ, ਵਿਧਵਾ ਅਤੇ ਬੁਢਾਪਾ ਪੈਨਸ਼ਨ 06 ਹਜ਼ਾਰ ਕੀਤੀ ਜਾਵੇ, 10 ਮਰਲੇ ਪਲਾਟ ਦਿੱਤੇ ਜਾਣ ਅਤੇ ਉਸਾਰੀ ਲਈ ਬਿਨ•ਾਂ ਵਿਆਜ ਰਕਮ ਦਿੱਤੀ ਜਾਵੇ, ਕੱਟੇ ਗਏ ਨੀਲੇ ਕਾਰਡ ਬਹਾਲ ਕੀਤੇ ਜਾਣ ਅਤੇ ਰਾਸ਼ਨ ਦਿੱਤਾ ਜਾਵੇ। ਇਸ ਮੌਕੇ ਇਕਬਾਲ ਸਿੰਘ, ਮੋਹਨ ਘਈ, ਤਰਲੋਚਨ ਸਿੰਘ ਖੱਟੜਾ, ਅਵਤਾਰ ਸਿੰਘ ਮੰਨਾ ਇਕੋਲਾਹੀ, ਰਜਿੰਦਰ ਸਿੰਘ ਰਾਜ ਅਤੇ ਹਰਜਿੰਦਰ ਸਿੰਘ ਘੁੰਗਰਾਲੀ ਆਦਿ ਹਾਜ਼ਰ ਸਨ।

Share This :

Leave a Reply