ਕਿਸਾਨ ਯੂਨੀਅਨ ਵੱਲੋਂ ਖੰਨਾ ‘ਚ ਧਰਨਾ 4 ਨੂੰ

ਖੰਨਾ (ਪਰਮਜੀਤ ਸਿੰਘ ਧੀਮਾਨ) ਭਾਰਤੀ ਕਿਸਾਨ ਯੂਨੀਅਨ (ਏਕਤਾਂ-ਉਗਰਾਹਾਂ) ਤੇ ਨੌਜਵਾਨ ਭਾਰਤ ਸਭਾ ਦੇ ਆਗੂਆਂ ਸੁਦਾਗਰ ਸਿੰਘ ਘੁਡਾਣੀ, ਸ਼ੈਰੀ ਸਿਹੌੜਾ ਤੇ ਯੁਵਰਾਜ ਸਿੰਘ ਨੇ ਦੱਸਿਆ ਕਿ ਮੋਦੀ ਹਕੂਮਤ ਵੱਲੋਂ ਬੋਲੇ ਗਏ ਨਵੇਂ ਆਰਥਿਕ ਹਮਲੇ ਖਿਲਾਫ਼ ਅਤੇ ਸੰਕਟ ‘ਚ ਘਿਰੇ ਲੋਕਾਂ ਨੂੰ ਰਾਹਤ ਦੇਣ ਦੀਆਂ ਮੰਗਾਂ ਸਬੰਧੀ 3,4 ਤੇ 5 ਜੂਨ ਨੂੰ ਤਹਿਸੀਲ ਦਫਤਰਾਂ ਅੱਗੇ ਧਰਨੇ ਦਿੱਤੇ ਜਾ ਰਹੇ ਹਨ ਇਸ ਲੜੀ ਤਹਿਤ 04 ਜੂਨ ਨੂੰ ਧਰਨਾ ਦਿੱਤਾ ਜਾਵੇਗਾ।

ਉਕਤ ਆਗੂਆਂ ਨੇ ਕਿਹਾ ਕਿ ਰਾਹਤ ਪੈਕੇਜ ਜੋ 20 ਲੱਖ ਕਰੋੜ ਦੀ ਰਾਸ਼ੀ ਨੂੰ ਵਾਰ ਵਾਰ ਧੁੰਮਾਇਆ ਜਾ ਰਿਹਾ ਹੈ, ਜਿਸ ਵਿਚੋਂ ਬਹੁਤ ਵੱਡਾ ਹਿੱਸਾ 12 ਲੱਖ ਕਰੋੜ ਕਰਜ਼ੇ ਦੇਣ ਦੀ ਗੱਲ ਹੈ ਬਾਕੀ ਰਕਮ ਵਿਚੋਂ ਕਿਰਤੀਆਂ ਲਈ ਹਿੱਸਾ ਨਾ ਬਰਾਬਰ ਹੀ ਹੈ ਪਰ ਸਰਮਾਏਦਾਰਾਂ ਤੇ ਵੱਡੇ ਕਾਰੋਬਾਰੀਆਂ ਲਈ ਵੱਡੀਆਂ ਰਕਮਾਂ ਰੱਖੀਆਂ ਹਨ, ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ ਖ਼ਤਮ ਕਰਨ ਦੀ ਕੋਈ ਗੱਲ ਨਹੀਂ ਕੀਤੀ ਨਾ ਹੀ ਕੋਈ ਫੌਰੀ ਆਰਥਿਕ ਮਦਦ ਕੀਤੀ ਹੈ, ਸਗੋਂ ਹੋਰ ਕਿਸਾਨ ਲੋਕਮਾਰੂ ਨੀਤੀਆਂ ਲਿਆ ਕੇ ਲੱਦ ਦਿੱਤੀਆਂ ਹਨ, ਖੁਲ੍ਹੀ ਮੰਡੀ ਖੁੱਲਾ ਵਪਾਰ, ਜਨਤਕ ਪ੍ਰਣਾਲੀ ਦਾ ਭੋਗ ਪਾਉਣ, ਸਿੱਖਿਆ ਤੇ ਸਿਹਤ ਦੀ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕਰਨ, ਠੇਕੇ ਤੇ ਕੰਮ ਕਰਨ ਵਾਲਿਆਂ ਤੋਂ ਵੱਧ ਕੰਮ ਲੈਣਾ ਤੇ ਤਨਖਾਹਾਂ ਘੱਟ ਕਰਕੇ ਲੁੱਟਣਾ ਅਤੇ ਮਹਿੰਗਾਈ ਨੂੰ ਹੋਰ ਉੱਚਾ ਕਰਕੇ ਲੋਕਾਂ ਦਾ ਕਚੂੰਮਰ ਕੱਢਣਾ ਹੈ।

Share This :

Leave a Reply