ਕਿਸਾਨ ਖੇਤੀਬਾੜੀ ਨਾਲ ਸਬੰਧਤ ਸਮੱਸਿਆ ਲਈ ਮਾਹਰਾਂ ਨਾਲ ਫ਼ੋਨ ‘ਤੇ ਕਰ ਸਕਦੇ ਹਨ ਗੱਲ : ਬਲਾਕ ਖੇਤੀਬਾੜੀ ਅਫ਼ਸਰ

ਪਟਿਆਲਾ(ਅਰਵਿੰਦਰ ਸਿੰਘ) ਮੁੱਖ ਖੇਤੀਬਾੜੀ ਅਫ਼ਸਰ ਡਾ. ਸੁਰਜੀਤ ਸਿੰਘ ਵਾਲੀਆ ਦੇ ਦਿਸ਼ਾ ਨਿਰਦੇਸ਼ਾਂ ‘ਤੇ ਅੱਜ ਬਲਾਕ ਖੇਤੀਬਾੜੀ ਅਫ਼ਸਰ ਪਟਿਆਲਾ ਡਾ. ਕੁਲਦੀਪ ਸਿੰਘ ਜੌੜਾ ਦੀ ਅਗਵਾਈ ਹੇਠ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕਰਦਿਆ ਪਟਿਆਲਾ ਬਲਾਕ ਦੇ ਸਮੂਹ ਖੇਤੀਬਾੜੀ ਸਟਾਫ਼ ਦੀ ਬਲਾਕ ਪੱਧਰੀ ਮੀਟਿੰਗ ਕੀਤੀ ਗਈ ਜਿਸ ਵਿੱਚ ਫ਼ਸਲ ਕਟਾਈ, ਕਣਕ ਦੀ ਫ਼ਸਲ ਦੀ ਕਟਾਈ ਅਤੇ ਸਾਉਣੀ ਦੀ ਫ਼ਸਲਾਂ ਦੀ ਬਿਜਾਈ ਸਬੰਧੀ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਅਤੇ ਖਾਦ ਬੀਜ ਅਤੇ ਦਵਾਈਆਂ ਉਨ੍ਹਾਂ ਤੱਕ ਪੁੱਜਦਾ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ।


ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਪਰਮਜੀਤ ਕੌਰ ਸਰਕਲ (ਲੰਗ), ਡਾ. ਗੁਰਚਰਨ ਸਿੰਘ ਸਰਕਲ (ਧਬਲਾਨ) ਅਤੇ ਡਾ ਜਸਪਿੰਦਰ ਕੌਰ ਸਰਕਲ (ਗੱਜੂ ਮਾਜਰਾ) ਵੱਲੋਂ ਦਸਿਆ ਗਿਆ ਕਿ ਉਹ ਸਮਾਜਿਕ ਦੂਰੀ ਰੱਖਦੇ ਹੋਏ ਅਤੇ ਕਰੋਨਾ ਵਾਇਰਸ ਦੇ ਮੱਦੇ ਨਜ਼ਰ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਕਣਕ ਦੀ ਫ਼ਸਲ ਉਪਰ ਫ਼ਸਲ ਕਟਾਈ ਤਜਰਬੇ ਕਰ ਰਹੇ ਹਨ ਤਾਂ ਜੋ ਜ਼ਿਲ੍ਹੇ ਵਿੱਚ ਕਣਕ ਦੇ ਔਸਤ ਝਾੜ ਦਾ ਪਤਾ ਲਗ ਸਕੇ।
ਮੀਟਿੰਗ ਦੌਰਾਨ ਬਲਾਕ ਖੇਤੀਬਾੜੀ ਅਫ਼ਸਰ ਡਾ. ਕੁਲਦੀਪ ਸਿੰਘ ਜੌੜਾ ਵੱਲੋਂ ਦੱਸਿਆ ਗਿਆ ਕਿ ਕਣਕ ਦੀ ਕਟਾਈ ਤੋ ਬਾਅਦ ਖੇਤੀਬਾੜੀ ਦਫਤਰ ਵਿੱਚ ਮੂੰਗੀ ਐਸ.ਐਮ.ਐਲ 832 ਦਾ ਬੀਜ ਉਪਲਬਧ ਹੈ ਜਿਸ ਦੀ ਬਿਜਾਈ ਅਪ੍ਰੈਲ ਦੇ ਤੀਜੇ ਹਫਤੇ ਤੱਕ ਕੀਤੀ ਜਾ ਸਕਦੀ ਹੈ ਦੇ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਇਸ ਤੋ ਬਾਅਦ ਬਾਸਮਤੀ ਦੀ ਫਸਲ ਬੀਜ਼ੀ ਜਾ ਸਕਦੀ ਹੈ। ਮੀਟਿੰਗ ਦੌਰਾਨ ਉਨ੍ਹਾ ਵੱਲੋ ਦੱਸਿਆ ਗਿਆ ਕਿ ਮੱਕੀ ਅਤੇ ਸਾਉਣੀ ਦੇ ਹੋਰ ਬੀਜ਼ਾ ਦੀ ਵਿਵਸਥਾ ਜ਼ਰੂਰਤ ਅਨੁਸਾਰ ਕਰ ਲਈ ਗਈ ਹੈ ਅਤੇ ਇਸ ਦੇ ਮੱਦੇ ਨਜ਼ਰ ਬੀਜ਼ ਡੀਲਰਾਂ ਨੂੰ ਮੁੱਖ ਖੇਤੀਬਾੜੀ ਅਫਸਰ ਪਟਿਆਲਾ ਵੱਲੋ ਕਰਫ਼ਿਊ ਪਾਸ ਜ਼ਾਰੀ ਕੀਤੇ ਜਾ ਚੁੱਕੇ ਹਨ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖਰੀਦ ਸਬੰਧੀ ਕਿਸੇ ਕਿਸਮ ਦੀ ਪਰੇਸ਼ਾਨੀ ਤੋ ਬਚਨ ਲਈ ਸੁੱਕੀ ਅਤੇ ਸਾਫ਼ ਕਣਕ ਹੀ ਮੰਡੀ ਵਿੱਚ ਲੈ ਕੇ ਆਉਣ ਅਤੇ ਕੋਵਿਡ-19 ਦੀ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਕੰਬਾਈਨ ਦੇ ਕਾਮਿਆ ਅਤੇ ਦੂਸਰੀ ਲੇਬਰ ਦੀ ਨਿਜ਼ੀ ਸਫਾਈ ਦਾ ਖਾਸ ਖਿਆਲ ਰੱਖਣ ਆਪਣੇ ਹੱਥਾ ਨੂੰ ਸੈਨੇਟਾਈਜ ਕਰਨ ਅਤੇ ਆਪਸੀ ਫਾਸਲਾ ਘੱਟੋ ਘੱਟ ਇੱਕ ਮੀਟਰ ਦਾ ਰੱਖਿਆ ਜਾਵੇ। ਉਨ੍ਹਾਂ ਵੱਲੋ ਇਹ ਵੀ ਦੱਸਿਆ ਗਿਆ ਕਿ ਜੇਕਰ ਕੋਈ ਕਿਸਾਨ ਆਪਣੀ ਕੰਬਾਇਨ ਰਾਜ ਤੋ ਬਾਹਰ ਲੈ ਕਿ ਜਾਣਾ ਚਾਹੁੰਦਾ ਹੈ ਤਾਂ ਇਸ ਦੇ ਲਈ ਡੀ.ਸੀ ਦਫਤਰ ਪਟਿਆਲਾ ਵਿਖੇ 130 ਨੰਬਰ ਕਮਰੇ ਵਿੱਚ ਸੰਪਰਕ ਕੀਤਾ ਜਾਵੇ।

ਡਾ. ਜੌੜਾ ਨੇ ਦੱਸਿਆ ਕਿ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਮੁੰਗੀ/ਮੱਕੀ ਦਾ ਬੀਜ਼ ਦੇਣ ਲਈ ਬਲਾਕ ਖੇਤੀਬਾੜੀ ਦਫਤਰ ਪਟਿਆਲਾ, ਸਰਹਿੰਦ ਰੋਡ ਪੰਜਾਬ  ਸਰਕਾਰ/ਮੁੱਖ ਖੇਤੀਬਾੜੀ ਅਫਸਰ ਪਟਿਆਲਾ ਵੱਲੋਂ ਜਾਰੀ ਹਦਾਇਤਾਂ/ਨਿਯਮਾਂ ਅਨੁਸਾਰ ਖੁੱਲ੍ਹਾ ਰਹੇਗਾ। ਕਿਸਾਨ ਕਿਸੇ ਵੀ ਕਿਸਮ ਦੀ ਸਮੱਸਿਆ ਦੇ ਹੱਲ ਲਈ ਮੋਬਾਈਲ ਨੰਬਰ 98143-33388 , 98782-68424, 95017-39428 , 935686-06633 ਅਤੇ 97795-84487 ਤੇ ਸੰਪਰਕ ਕਰ ਸਕਦੇ ਹਨ।

Share This :

Leave a Reply