ਫ਼ਤਹਿਗੜ੍ਹ ਸਾਹਿਬ 24 ਅਪ੍ਰੈਲ (ਸੂਦ)-ਕੋਆਪਰੇਟਿਵ ਬੈਂਕ ਜਿਲਾ ਫਤਿਹਗੜ੍ਹ ਸਾਹਿਬ ਦੇ ਮੈਨੇਜਰ ਰਾਕੇਸ਼ ਗੋਇਲ ਨੇ ਆਪਣੀ ਟੀਮ ਨੂੰ ਨਾਲ ਲੇ ਕੇ ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਂਨ ਗੁਲਸ਼ਨ ਰਾਏ ਬੌਬੀ ਨਾਲ ਮੀਟਿੰਗ ਕੀਤੀ। ਰਾਕੇਸ਼ ਗੋਇਲ ਨੇ ਦੱਸਿਆ ਕਿ ਕੋਆਪਰੇਟਿਵ ਬੈਂਕ ਨਾਲ ਜਿਆਦਾਤਰ ਕਿਸਾਨ ਜੁੜੇ ਹੋਏ ਹਨ, ਜਿਲਾ ਫਤਿਹੜ੍ਹ ਸਾਹਿਬ ਵਿਚ ਕੋਆਪਰੇਟਿਵ ਬੈਂਕਾ ਵਿਚ ਕਿਸਾਨਾ ਦੇ 31 ਹਜਾਰ ਦੇ ਕਰੀਬ ਸੇਵਿੰਗ ਖਾਤੇ ਹਨ। ਫਤਿਹਗੜ੍ਹ ਸਾਹਿਬ ਵਿਚ 114 ਸਹਿਕਾਰੀ ਸਭਾਵਾ ਰਾਹੀ ਕਿਸਾਨ ਕੋਆਪਰੇਟਿਵ ਬੈਂਕ ਨਾਲ ਜੁੜੇ ਹੋਏ ਹਨ ਅਤੇ ਕੇ. ਸੀ.ਸੀ. ਦੀ ਸਹੁਲਤ ਵੀ ਕਿਸਾਨਾ ਨੇ ਲਈ ਹੋਈ ਹੈ।
ਇਨ੍ਹਾ ਕਿਸਾਨਾ ਕੋਲ ਬੈਂਕ ਖਾਤਿਆ ਦੇ ਨਾਲ ਏ.ਟੀ.ਐੱਮ ਵੀ ਉਪਲਬਧ ਹਨ। ਕਮਰਸ਼ੀਅਲ ਬੈਂਕਾ ਵੱਲੋਂ ਵੱਲੋ ਆਪਣੇ ਗ੍ਰਾਹਕਾ ਨਾਲ ਕੈਸ਼ ਦੀ ਟ੍ਰਾਜੈਕਸ਼ਨ ਬਹੁਤ ਹੀ ਘੱਟ ਕੀਤੀ ਜਾ ਰਹੀ ਹੈ ਜਦਕਿ ਕੋਆਪਰੇਟਿਵ ਬੈਂਕ ਕੈਸ਼ ਟ੍ਰਾਜੈਕਸ਼ਨ ਦੀ ਪੁਰੀ ਸਹੁਲਤ ਦੇ ਰਿਹਾ ਹੈ। ਉਨ੍ਹਾ ਕਿਹਾ ਕਿ ਜਿਆਦਾਤਰ ਕਿਸਾਨ ਕੋਆਪਰੇਟਿਵ ਬੈਂਕ ਨਾਲ ਜੁੜੇ ਹੋਣ ਕਰਕੇ ਫਸਲ ਦੀ ਅਦਾਇਗੀ ਕੋਆਪਰੇਟਿਵ ਬੈਂਕ ਰਾਹੀ ਕਰਵਾਉਣ ਦੇ ਚਾਹਵਾਨ ਹਨ। ਇਸ ਲਈ ਉਹ ਮਾਰਕੀਟ ਕਮੇਟੀ ਦੇ ਚੇਅਰਮੈਂਨ ਗੁਲਸ਼ਨ ਰਾਏ ਬੌਬੀ ਆੜਤੀ ਸਾਹਿਬਾਨ ਤੋਂ ਕਿਸਾਨਾ ਵੱਲੋ ਵੇਚੀ ਫਸਲ ਦੀ ਅਦਾਇਗੀ ਕੋਅਪਾਰੇਟਿਵ ਬੈਂਕ ਰਾਹੀ ਕਰਵਾਉਣ। ਗੁਲਸ਼ਨ ਰਾਏ ਬੌਬੀ ਨੇ ਭਰੋਸਾ ਦਿੱਤਾ ਕਿ ਉਹ ਹਰ ਸੰਭਵ ਮਦਦ ਕਰਨਗੇ। ਇਸਤੋਂ ਬਾਦ ਬੈਂਕ ਮੈਨੇਜਰ ਰਾਕੇਸ਼ ਗੋਇਲ ਨੇ ਜਿਲਾ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਸਾਧੂ ਰਾਮ ਭੱਟਮਾਜਰਾ ਨਾਲ ਵੀ ਮੀਟਿੰਗ ਕੀਤੀ। ਇਸ ਮੌਕੇ ਮਾਰਕੀਟ ਕਮੇਟੀ ਸਰਹਿੰਦ ਦੇ ਸਕੱਤਰ ਗਗਨਦੀਪ, ਮੈਨੇਜਰ ਅਮਰਿੰਦਰ ਸਿੰਘ ਵਿਸਕੀ ਵੀ ਹਾਜਰ ਸਨ।