ਖੰਨਾ(ਪਰਮਜੀਤ ਸਿੰਘ ਧੀਮਾਨ) : ‘ਮੇਰਾ ਸ਼ਹਿਰ ਮੇਰਾ ਪਰਿਵਾਰ, ਮੇਰਾ ਧਰਮ ਹੈ ਕਿ ਮੈਂ ਸ਼ਹਿਰ ਦਾ ਵਿਕਾਸ ਕਰਾਂ ਇਹੋ-ਜਿਹੇ ਮਜ਼ਾਕ ਵਾਲੇ ਟੋਟਕਿਆਂ ਦਾ ਜਵਾਬ 2022 ਵਿਚ ਕਾਂਗਰਸ ਅਤੇ ਹਲਕਾ ਵਿਧਾਇਕ ਦੇ ਵਿਰੋਧ ਵਿਚ ਲੋਕ ਵੋਟਾਂ ਪਾ ਕੇ, ਲੋਕਾਂ ਦਾ ਮਜ਼ਾਕ ਉਡਾਉਣ ਵਾਲਿਆਂ ਨੂੰ ਸਬਕ ਸਿਖਾਉਣਗੇ, ਇਹ ਪ੍ਰਗਟਾਵਾ ਗੁਰਦੀਪ ਸਿੰਘ ਕਾਲੀ ਨੇ ਕਰਦਿਆਂ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਪਾਇਲ ਸ਼ਹਿਰ ਅੰਦਰ ਪਾਣੀ ਦੀ ਸਮੱਸਿਆ ਕਸ਼ਮੀਰ ਮੁੱਦੇ ਨਾਲੋਂ ਵੀ ਵੱਡੀ ਬਣ ਗਈ ਹੈ, ਸ਼ਹਿਰ ਦੇ ਲੋਕ ਕਿੰਨੀ ਗਰਮੀ ਵਿਚ ਪਾਣੀ ਦੀ ਬੂੰਦ-ਬੂੰਦ ਲਈ ਤੜਪ ਰਹੇ ਹਨ, ਦੂਜੇ ਪਾਸੇ ਪਾਇਲ ਦੇ ਕਾਂਗਰਸੀ ਅਤੇ ਹਲਕਾ ਵਿਧਾਇਕ ਨੂੰ ਉਦਘਾਟਨ ਕਰਕੇ ਫੋਟੋ ਖਿਚਾਉਣ ਦਾ ਹੀ ਸ਼ੌਕ ਰੱਖਦੇ ਹਨ, ਸਹੂਲਤ ਤੱਕ ਕੋਈ ਮਤਲਬ ਨਹੀਂ, ਪਿਛਲੇ ਦਸ ਸਾਲ ਤੋਂ ਬੰਦ ਪਏ ਬੋਰ ਨੂੰ ਸ਼ਹਿਰ ਨਿਵਾਸੀਆਂ ਅਤੇ ਪੱਤਰਕਾਰਾਂ ਵੱਲੋਂ ਸੰਘਰਸ਼ ਕਰਕੇ ਉਸ ਦਾ ਕੁਨੈਕਸ਼ਨ ਦਿਵਾਇਆ ਗਿਆ।
ਜਿਸ ਦੀ ਲਾਗਤ ਲਗਪਗ 6 ਲੱਖ ਰੁਪਏ ਸੀ, ਉਸ ਕੁਨੈਕਸ਼ਨ ਦਾ ਉਦਘਾਟਨ ਕੀਤਾ ਸੀ, ਪ੍ਰੰਤੂ ਇਹ ਮੋਟਰ ਚਿੱਟਾ ਹਾਥੀ ਬਣ ਕੇ ਰਹਿ ਗਿਆ, ਕੂਨੈਕਸ਼ਨ ਦੇ 10 ਦਿਨ ਬੀਤਣ ਤੋਂ ਬਾਅਦ ਵੀ ਮੋਟਰ ਨਹੀਂ ਚੱਲੀ ਅਤੇ ਇਕ ਵੀ ਬੂੰਦ ਪਾਣੀ ਸ਼ਹਿਰ ਨੂੰ ਨਹੀਂ ਮਿਲਿਆ ।ਦੂਜੇ ਪਾਸੇ ਮੁੱਖ ਵਿਰੋਧੀ ਅਕਾਲੀ ਦਲ ਪਾਰਟੀ ਕਾਂਗਰਸ ਨਾਲ ਘਿਉਂ ਖਿੱਚੜੀ ਹੈ, ਉਹ ਲੋਕਾਂ ਨੂੰ ਸਹੂਲਤਾਂ ਦੇਣ ਵਿਚ ਕਦੇ ਮੂੰਹ ਨਹੀਂ ਖੋਲ੍ਹ ਦੇ, ਇਸ ਤੋਂ ਸਪੱਸ਼ਟ ਹੈ ਕਿ ਅਕਾਲੀ ਅਤੇ ਕਾਂਗਰਸ ਮਿਲ-ਜ਼ੁਲ ਕੇ ਝੂਠ ਦੀ ਰਾਜਨੀਤੀ ਕਰਦੇ ਹਨ, ਆਉਣ ਵਾਲੇ ਸਮੇਂ ਵਿਚ ਅਕਾਲੀ, ਕਾਂਗਰਸ ਨੂੰ ਲੋਕ ਸਬਕ ਜ਼ਰੂਰ ਸਿਖਾਉਣਗੇ। ਇਸ ਮੌਕੇ ਅਜਮੇਰ ਸਿੰਘ ਨਵਾਂ ਪਿੰਡ, ਨੂਰੀ ਮਹੰਤ, ਗੁਰਦੀਪ ਸਿੰਘ, ਵਿਨੋਦ ਕੁਮਾਰ, ਗੁਰਮੀਤ ਸਿੰਘ ਚੀਮਾ, ਸੋਹਣ ਸਿੰਘ ਪਾਇਲ ਆਦਿ ਹਾਜ਼ਰ।