ਕਰੋਨਾ ਵਾਇਰਸ ਦੀ ਬੀਮਾਰੀ ਨਾਲ ਨਜਿੱਠਣ ਲਈ ਹਰ ਤਰ੍ਹਾ ਦੇ ਸੁਰੱਖਿਆ ਪ੍ਰਬੰਧ ਕੀਤੇ ਅਖਤਆਰ  – ਐਸ ਐਸ ਪੀ  ਖੰਨਾ 

Sh. Harpreet Singh, PPS.
SSP Khanna

ਖੰਨਾ (ਰਵਿੰਦਰ ਸਿੰਘ ਢਿੱਲੋਂ ) ਹਰਪ੍ਰੀਤ ਸਿੰਘ .ਪੀ.ਐਸ. ਸੀਨੀਅਰ ਪੁਲਿਸ ਕਪਤਾਨ ਖੰਨਾ ਨੇ ਪ੍ਰੈਸ ਨੋਟ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰੀ ਸਰਕਾਰ ਅਤੇਪੰਜਾਬ ਸਰਕਾਰ ਵੱਲੋ ਵਿਸ਼ਵ ਭਰ ਵਿੱਚ ਚੱਲ ਰਹੀ ਕਰੋਨਾ ਵਾਇਰਸ (COVD-19) ਨਾਮ ਦੀ ਬੀਮਾਰੀ ਨਾਲ ਨਜਿੱਠਣ ਲਈ ਹਰ ਤਰ੍ਹਾ ਦੇ ਸੁਰੱਖਿਆ ਪ੍ਰਬੰਧ ਅਖਤਿਆਰ ਕੀਤੇ ਗਏ ਹਨ, ਭਾਰਤ ਸਰਕਾਰ ਵੱਲੋ ਹਰ ਇਨਸਾਨ  ਨੂੰ ਆਪਣੀ ਅਤੇ ਸਮਾਜ  ਦੀ ਸੁਰੱਖਿਆ ਸਬੰਧੀ ਘਰ ਅੰਦਰ ਰਹਿਣ ਲਈ ਅਪੀਲ ਕੀਤੀ ਗਈ ਤਾਂ ਜੋ ਕਰੋਨਾਵਾਇਰਸ ਨੂੰ ਠੱਲ ਪਾਈਜਾ ਸਕੇ।   ਪੁਲਿਸ   ਜਿਲਾ   ਖੰਨਾ   ਵੱਲੋ   ਸ਼੍ਰੀ   ਤਜਿੰਦਰ   ਸਿੰਘ   ਸੰਧੂ ਪੀ.ਪੀ.ਐੱਸ,   ਪੁਲਿਸ   ਕਪਤਾਨ   (ਸ)   ਖੰਨਾ   ਅਤੇ   ਸ਼੍ਰੀ   ਜਗਵਿੰਦਰ   ਸਿੰਘ   ਚੀਮਾਪੀ.ਪੀ.ਐੱਸ, ਪੁਲਿਸ ਕਪਤਾਨ (ਆਈ) ਖੰਨਾ ਦੀ ਨਿਗਰਾਨੀ ਹੇਠ ਸਬ- ਡਵੀਜਨ ਪੱਧਰ ਪਰ ਹਲਕਾ   ਨਿਗਰਾਨ   ਅਫਸਰਾਂ   ਅਤੇ   ਥਾਣਾ   ਮੁਖੀਆ   ਸਮੇਤ   ਸਿਵਲ   ਹਸਤਪਾਲਾਂ ਐੱਸ.ਐੱਮ.ਓਜ਼ ਨਾਲ ਤਾਲਮੇਲ ਕਰਕੇ ਕਰੋਨਾ ਵਾਇਰਸ ਦੀ ਬੀਮਾਰੀ ਤੋਂ ਬਚਾਅ ਲਈਵੱਖ  ਵੱਖ ਟੀਮਾ   ਗਠਿਤ  ਕਰਕੇ   ਆਮ  ਪਬਲਿਕ  ਨੂੰ   ਜਾਗਰੂਕ   ਕੀਤਾ   ਗਿਆ।

ਪੁਲਿਸ ਵਿਭਾਗ   ਦੀਆ   ਗੱਡੀਆ   ਰਾਹੀਂ   ‘ਪਬਲਿਕ   ਅਡਰੈੱਸ   ਸਿਸਟਮ’   ਦੁਆਰਾ   ਲੋਕਾਂ   ਨੂੰ ਸੂਚਿਤ ਕੀਤਾ ਗਿਆ। ਜੋ ਲੋਕ ਬਾਹਰਲੇ ਮੁਲਕਾਂ/ਦੇਸ਼ਾਂ ਤੋਂ ਆਉਂਦੇ ਹਨ ਤਾਂ ਸਿਵਲ   ਹਸਪਤਾਲ   ਦੇ   ਡਾਕਟਰਾਂ   ਨਾਲ   ਤਾਲਮੇਲ   ਕਰਕੇ   ਉਹਨਾ   ਦਾ   ਚੈੱਕਅੱਪ ਕਰਵਾਇਆ ਜਾ ਰਿਹਾ ਹੈ, ਕਰੋਨਾ ਵਾਇਰਸ ਦੇ ਸ਼ੱਕੀ ਮਰੀਜਾਂ ਨੂੰ ਹੈਲਥ ਵਿਭਾਗ ਦੇ ਹਵਾਲੇ ਕੀਤਾ ਗਿਆ।   ਇਸਤੋਂ   ਇਲਾਵਾ   ਸਿਵਲ   ਪ੍ਰਸ਼ਾਸ਼ਨ/ਕੈਮਿਸਟ   ਐਸੋਸ਼ੀਏਸ਼ਨ   ਨਾਲ ਤਾਲਮੇਲ   ਕਰਕੇ   ਟਰੇਡ   ਯੂਨੀਅਨਾਂ/ਟੈਕਸੀ   ਯੂਨੀਅਨਾਂ/ਟਰੱਕ   ਯੂਨੀਅਨਾ   ਆਦਿ   ਦੇਨੁਮਾਇੰਦਿਆ   ਨੂੰ   ਚੰਗੀ   ਤਰ੍ਹਾ   ਬਰੀਫ   ਕਰਕੇ   ਅਤੇ   ਕਰੋਨਾਵਾਇਰਸ   ਸਬੰਧੀਪੂਰਨ ਤੌਰ ਪਰ ਜਾਣਕਾਰੀ ਦਿੱਤੀ ਗਈ ਹੈ  ਅਤੇ ਸ਼ਹਿਰ/ਕਸਬਿਆ/ਪਿੰਡਾਂ ਵਿੱਚ ਇੱਕ ਜਗ੍ਹਾ ਪਰ ਜਿਆਦਾ ਲੋਕਾਂ ਦਾ ਇੱਕਠ ਨਾ ਹੋ ਸਕੇ ਅਤੇ ਇਸ ਬੀਮਾਰੀ ਨੂੰ ਠੱਲਪਾਈ ਜਾ ਸਕੇ।   ਪੁਲਿਸ ਜਿਲਾ ਖੰਨਾ ਵੱਲੋ ਕਰੋਨਾਵਾਇਰਸ (covid19) ਤੋਂ ਬਚਾਅ ਸਬੰਧੀ ਭਾਰਤ ਸਰਕਾਰ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਦੀਆ ਹਦਾਇਤਾਂ ਅਨੁਸਾਰਪਬਲਿਕ ਸਥਾਨਾਂ ਪਰ ਲੋਕਾਂ ਭਾਰੀ ਇਕੱਠ ਕਰਨ ਵਾਲਿਆ ਦੇ ਖਿਲਾਫ 02 ਮੁਕੱਦਮੇ188  ਭ/ਦ ਥਾਣਾ ਸਿਟੀ-1 ਖੰਨਾ ਅਤੇ ਇਕ  ਮੁਕੱਦਮਾ ਥਾਣਾ   ਸਿਟੀ-1 ਨਾ) ਦਰਜ ਰਜਿਸਟਰ ਕੀਤੇ ਗਏ ਹਨ ਅਤੇ ਇੱਕ ਮੁਕੱਦਮਾ ਥਾਣਾ ਸਦਰ ਖੰਨਾ ਦੇਅਧੀਨ ਆਉਂਦੇ ਏਰੀਆ ਵਿੱਚ ਸਥਿਤ ਮੈਰਿਜ ਪੈਲੇਸ ਵਿੱਚ ਕਾਫੀ ਗਿਣਤੀ ਵਿੱਚ ਲੋਕਾਂਦਾ ਇਕੱਠ ਕਰਕੇ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਕਰਨ ਵਾਲੇ ਮੈਰਿਜ ਪੈਲੇਸ ਮਾਲਕਅਤੇ   ਮੈਨੇਜਰ   ਖਿਲਾਫ   ਮੁੱਕਦਮਾ   ਥਾਣਾ ਸਦਰ ਖੰਨਾ ਦਰਜ ਕੀਤਾ ਗਿਆ। ਇਸਤੋਂ   ਇਲਾਵਾ   ਕਰੋਨਾਵਾਇਰਸ   (covid19)   ਤੋਂ   ਬਚਾਅ ਸਬੰਧੀ ਭਾਰਤ ਸਰਕਾਰ ਵੱਲੋ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ 70 ਵਹੀਕਲਾਂ ਦੇ ਚਲਾਣ ਕੀਤੇ ਗਏ ਅਤੇ ਕੁੱਝ  ਵਹੀਕਲਾਂ ਨੂੰ ਬੰਦ ਕੀਤਾ ਗਿਆ।   ਉਪਰੋਕਤ   ਤੋਂ   ਇਲਾਵਾ   ਖੰਨਾ   ਪੁਲਿਸ   ਵੱਲੋ   ਕਰੋਨਾਵਾਇਰਸ(covid19) ਨੂੰ ਠੱਲ ਪਾਉਣ ਲਈ ਉਚੇਚੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ‘ਪਬਲਿਕ ਅਡਰੈੱਸ ਸਿਸਟਮ ‘ ਰਾਹੀਂ ਲੋਕਾਂ ਨੂੰ ਇਕੱਠ ਨਾ ਕਰਨ ਅਤੇ ਆਪੋ ਆਪਣੇਘਰਾਂ ਵਿੱਚ ਸੁਰੱਖਿਅਤ ਰਹਿਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਖੰਨਾਪੁਲਿਸ ਵੱਲੋ ਕਰੋਨਾਵਾਇਰਸ (covid19) ਸਬੰਧੀ ਇੱਕ ਵੱਖਰਾ ਸਪੈਸ਼ਲ਼ ਸੈੱਲ ਜਿਲਾਕੰਟਰੋਲ ਰੂਮ ਪਰ ਸਥਾਪਿਤ ਕੀਤਾ ਗਿਆ ਹੈ, ਜੋ 24 ਘੰਟੇ ਪਬਲਿਕ ਦੀ ਸੁਰੱਖਿਆ ਲਈਤਿਆਰ-ਬਰ ਤਿਆਰ ਹੈ। ਇਸ ਸਬੰਧੀ ਹੈਲਪਲਾਈਨ ਨੰਬਰ 112 ਅਤੇ 9592914053 ਪਰ ਕਿਸੇ ਸਮੇਂ ਤਾਲਮੇਲ ਕੀਤਾ ਜਾ ਸਕਦਾ ਹੈ।  

Share This :

Leave a Reply