ਕਰੋਨਾ ਦੌਰਾਨ ਕੰਮ ਕਰਦੇ ਹੈਲਥ ਵਰਕਰਾਂ ਦਾ ਕੀਤਾ ਸਨਮਾਨ

ਪਟਿਆਲਾ (ਅਰਵਿੰਦਰ ਜੋਸ਼ਨ) ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਸਮਾਜ ਵਿੱਚ ਕੋਵਿਡ—19 ਦੇ ਲਈ ਪੈਰਾ ਮੈਡੀਕਲ ਸਟਾਫ, ਨਰਸਾਂ, ਲੈਬ ਟੈਕਨੀਸ਼ੀਅਨ ਜਾਂ ਦੂਜੇ ਸਟਾਫ ਵਾਲੇ ਕੋਵਿਡ ਵਿੱਚ ਵਧੀਆ ਕੰਮ ਕਰ ਰਹੇ ਹਨ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਇਹ ਬੀਮਾਰੀ ਸੰਸਾਰ ਵਿੱਚ ਫੈਲੀ ਹੋਈ ਹੈ ਪਰ ਇਹ ਲੋਕ ਦਿਨ ਰਾਤ ਆਪਣੀ ਪ੍ਰਵਾਹ ਨਾ ਕਰਦੇ ਹੋਏ ਦਿਨ ਰਾਤ ਲੋਕਾਂ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ ਅਤੇ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਹਨ ਉਹਨਾਂ ਨੂੰ ਸੋਸਾਇਟੀ ਦੇ ਸਾਰੇ ਮੈਂਬਰਾਂ ਵੱਲੋਂ ਸਲਾਮ ਕੀਤਾ ਗਿਆ।

ਲੋਕਾਂ ਨੂੰ ਸਮਾਜਿਕ ਦੂਜੀ ਬਨਾਕੇ ਰੱਖਣੀ ਚਾਹੀਦੀ ਹੈ ਅਤੇ ਮਾਸਕ ਦੀ ਵਰਤੋਂ ਬਹੁਤ ਜਰੂਰੀ ਹੈ ਅਤੇ ਸੈਨਾਟਾਇਜ ਦੀ ਵਰਤੋ ਕਰਨੀ ਚਾਹੀਦੀ ਹੈ। ਵਾਰ—ਵਾਰ ਹੱਥਾਂ ਨੂੰ ਸਾਬਣ ਨਾਲ 20 ਸੈਕਿੰਡ ਨਾਲ ਸਾਫ ਕਰਨਾ ਚਾਹੀਦਾ ਹੈ। ਸੋਸਾਇਟੀ ਵੱਲੋਂ ਸਨਮਾਨ ਕਰਕੇ ਹੌਂਸਲਾ ਹਫਜਾਈ ਕਰਨਾ ਵਧਿਆ ਉਪਰਾਲਾ ਹੈ। ਇਹ ਵਿਚਾਰ ਡਾ. ਰੇਣੂ ਅਗਰਵਾਲ ਐਮ.ਐਸ. ਮਾਤਾ ਕੁਸ਼ਲਿਆ ਹਸਪਤਾਲ ਵਿਖੇ ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਵੱਲੋਂ ਸਨਮਾਨਿਤ ਕਰਦੇ ਹੋਏ ਕਹੇ। ਉਹਨਾਂ ਦੇ ਨਾਲ ਡਾ. ਵਿਕਾਸ ਗੋਇਲ ਵੀ ਨਾਲ ਸਨ।
ਡਾ. ਮਲਕੀਅਤ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਨਮਾਨ ਨਾਲ ਡਾਕਟਰਾਂ, ਪੈਰਾ ਮੈਡੀਕਲ ਸਟਾਫ, ਨਰਸਾਂ ਲੈਬ ਵਾਲਿਆਂ ਨੂੰ ਕੰਮ ਕਰਣ ਦੀ ਹੋਂਸਲਾ ਹਫਜਾਈ ਹੁੰਦੀ ਹੈ ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਇਸ ਵਲ ਚੰਗਾ ਕੰਮ ਕਰ ਰਹੀ ਹੈ।
ਸ੍ਰੀ ਵਿਜੈ ਕੁਮਾਰ ਗੋਇਲ ਪ੍ਰਧਾਨ ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਨੇ ਕਿਹਾ ਕਿ ਅੱਜ ਡਾ. ਮਨਜੀਤ ਸਿੰਘ ਧਾਲੀਵਾਲ, ਡਾ. ਗੁਰਪ੍ਰੀਤ ਨਾਗਰਾ, ਜਗਜੀਤ ਸਿੰਘ ਸਰਾਂ ਪੱਤਰਕਾਰ, ਨੀਰਜ ਗੁਪਤਾ, ਰੋਵਿਨ ਪਾਲ, ਨਵਦੀਪ ਕੌਰ, ਕਮਲਜੀਤ ਕੌਰ, ਸੁਰਿੰਦਰਜੀਤ ਸਿੰਘ ਸਾਹਣੀ, ਅਤਿੰਨਤਰ ਸਿੰਘ ਨਾਗਰਾ, ਮਦਨ ਗੋਪਾਲ, ਗੁਰਪ੍ਰੀਤ ਕੌਰ, ਅਨਿਤਾ ਰਾਣੀ, ਪੂਜਾ ਧਵਨ ਕੰਪਿਊਟਰ, ਲਵਇੰਦਰ ਸਿੰਘ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ, ਸਜਨੀ ਐਸ.ਐਸ. ਮਿਸਟ੍ਰੈਸ ਅਤੇ ਰਾਣੀ ਸਫਾਈ ਸੇਵਕ ਦਾ ਸਨਮਾਨ ਕੀਤਾ ਗਿਆ। ਹਰੇਕ ਸੋਸਾਇਟੀ ਨੂੰ ਇਹਨਾਂ ਦੀ ਹੌਂਸਲਾ ਹਫਜਾਈ ਕਰਨੀ ਚਾਹੀਦੀ ਹੈ ਸੋਸਾਇਟੀ ਕੋਵਿਡ ਵਿੱਚ ਹਰੇਕ ਵਿਅਕਤੀ ਨੂੰ ਜਾਗਰੂਕ ਕਰੇਗੀ ਕਿ ਮਾਸਕ ਸੈਨੇਟਾਇਜਰ ਦੀ ਵਰਤੋ ਹੱਥਾਂ ਨੂੰ ਸਾਫ ਕੀਤਾ ਜਾਵੇ ਅਤੇ ਇਹਨਾ ਹੀਰੋ ਦਾ ਸਨਮਾਨ ਕਰਦੀ ਰਹੇਗੀ। ਅੱਜ ਸ੍ਰੀ ਦੀਪਕ ਜੈਨ, ਰਮੇਸ਼ ਮਿੱਤਲ, ਮੁਰਾਰੀ ਲਾਲ ਵੀ ਹਾਜਰ ਸਨ।

Share This :

Leave a Reply