ਕਰੋਨਾ ਦਾ ਕਹਿਰ ਗਰਭਵਤੀ ਔਰਤ ਲਈ ਬਣੀ ਮੁਸ਼ਕਿਲ ਦੀ ਘੜੀ

ਬੈਂਗਲੁਰੂ(ਮੀਡੀਆ ਬਿਊਰੋ) ਕਰੋਨਾ ਦੇ ਚਲਦਿਆ ਜਿਥੇ ਪੂਰੇ ਮੁਲਕ ਦੇ ਲੋਕ ਕਈ ਮੁਸੀਬਤਾਂ ਨਾਲ ਜੂਝ ਰਹੇ ਹਨ ਉਥੇ ਹੀ  ਕਰਨਾਟਕ ਵਿਚ ਇਕ ਗਰਭਵਤੀ ਔਰਤ ਦਾ ਆਪਣੇ ਪਤੀ ਨਾਲ 7 ਕਿਲੋਮੀਟਰ ਪੈਦਲ ਚੱਲ ਕੇ ਦੰਦਾਂ ਦੇ ਕਲੀਨਿਕ ਪੁੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਮਹਿਲਾ ਡਾਕਟਰ ਨੇ ਉਸ ਦੀ ਡਿਲੀਵਰੀ ਕੀਤੀ ਅਤੇ ਔਰਤ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਇਕ ਖ਼ਬਰ ਮੁਤਾਬਕ ਲਾਕਡਾਊਨ ਦੌਰਾਨ ਜਦੋਂ ਔਰਤ ਨੂੰ ਹਸਪਤਾਲ ਜਾਣ ਲਈ ਕੁਝ ਨਹੀਂ ਮਿਲਿਆ ਤਾਂ ਉਹ ਆਪਣੇ ਪਤੀ ਨਾਲ 7 ਕਿਲੋਮੀਟਰ ਪੈਦਲ ਚੱਲ ਕੇ ਇਕ ਦੰਦਾਂ ਦੇ ਕਲੀਨਿਕ ਪੁੱਜੀ, ਜਿੱਥੇ ਮਹਿਲਾ ਡਾਕਟਰ ਨੇ ਉਸ ਦੀ ਡਿਲੀਵਰੀ ਕੀਤੀ। ਜਣੇਪੇ ਤੋਂ ਬਾਅਦ ਮਾਂ ਅਤੇ ਬੱਚੇ ਨੂੰ ਹਸਪਤਾਲ ਭੇਜ ਦਿੱਤਾ ਗਿਆ।

ਦੰਦਾਂ ਦੀ ਡਾਕਟਰ ਰਾਮਿਆ ਨੇ ਦੱਸਿਆ ਕਿ ਕਿ ਬੱਚੇ ‘ਚ ਸ਼ੁਰੂ ‘ਚ ਕੋਈ ਹਲ-ਚਲ ਨਹੀਂ ਹੋ ਰਹੀ ਸੀ, ਇਸ ਲਈ ਅਸੀਂ ਸੋਚਿਆ ਕਿ ਉਹ ਮਰ ਚੁੱਕਾ ਹੈ ਪਰ ਅਸੀਂ ਉਸ ਨੂੰ ਬਚਾਉਣ ਵਿਚ ਸਫਲ ਰਹੇ। ਜਣੇਪੇ ਤੋਂ ਬਾਅਦ ਅਸੀਂ ਔਰਤ ਨੂੰ ਦੂਜੇ ਹਸਪਤਾਲ ਭੇਜ ਦਿੱਤਾ ਹੈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਲਾਕਡਾਊਨ ਹੈ। ਜਿਸ ਦੀ ਵਜ੍ਹਾ ਕਾਰਨ ਕੋਈ ਵੀ ਕਲੀਨਿਕ ਜਾਂ ਛੋਟੇ-ਮੋਟੇ ਹਸਪਤਾਲ ਨਹੀਂ ਖੁੱਲ੍ਹੇ ਹਨ। ਜਿਸ ਦੀ ਵਜ੍ਹਾ ਕਰ ਕੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ‘ਚ 3 ਮਈ ਤੱਕ ਲਾਕਡਾਊਨ ਲਾਇਆ ਗਿਆ ਹੈ।

Share This :

Leave a Reply