ਕਰੋਨਾਵਾਇਰਸ ਦੇ ਕਹਿਰ ਨੇ ਅਮਰੀਕੀ ਅਰਥ-ਵਿਵਸਥਾ ਨੂੰ ਵੱਡੀ ਢਾਹ ਲਾਈ

ਅਮਰੀਕੀ ਕੰਪਨੀਆਂ ਨੇ ਅਪ੍ਰੈਲ ਮਹੀਨੇ ਵਿਚ 2 ਕਰੋੜ ਤੋਂ ਵਧੇਰੇ ਲੋਕਾਂ ਨੂੰ ਨੌਕਰੀਆਂ ਤੋਂ ਕੱਢਿਆ ਹੈ।

ਅਮਰੀਕਾ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ)- ਕੋਰੋਨਾ ਵਾਇਰਸ ਦਾ ਕਹਿਰ ਅਮਰੀਕੀ ਅਰਥਵਿਵਸਥਾ ਦੇ ਲਈ ਬਹੁਤ ਭਾਰੀ ਪੈ ਰਿਹਾ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਅਮਰੀਕੀ ਕੰਪਨੀਆਂ ਨੇ ਅਪ੍ਰੈਲ ਮਹੀਨੇ ਵਿਚ 2 ਕਰੋੜ ਤੋਂ ਵਧੇਰੇ ਲੋਕਾਂ ਨੂੰ ਨੌਕਰੀਆਂ ਤੋਂ ਕੱਢਿਆ ਹੈ। ਇਹ ਅਮਰੀਕਾ ਵਿਚ ਜਾਬ ਦੇ ਲਿਹਾਜ ਨਾਲ ਸਭ ਤੋਂ ਖਰਾਬ ਮਹੀਨਾ ਰਿਹਾ ਹੈ।
ਇਕ ਸਰਵੇਖਣ ਵਿਚ ਕਈ ਅਮਰੀਕੀ ਮਾਹਰਾਂ ਨੇ ਅਨੁਮਾਨ ਲਾਇਆ ਹੈ ਕਿ ਅਪ੍ਰੈਲ ਵਿਚ 2.18 ਕਰੋੜ ਨੌਕਰੀਆਂ ਚਲੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਮਾਰਚ 2010 ਤੋਂ ਫਰਵਰੀ 2020 ਦੇ ਵਿਚਾਲੇ ਅਮਰੀਕਾ ਵਿਚ 2.28 ਕਰੋੜ ਨੌਕਰੀਆਂ ਪੈਦਾ ਹੋਈਆਂ ਸਨ, ਮਤਲਬ ਕੋਰੋਨਾ ਵਾਇਰਸ ਦੇ ਕਾਰਣ ਸਿਰਫ ਇਕ ਮਹੀਨੇ ਵਿਚ ਅਮਰੀਕਾ ਨੇ 10 ਸਾਲ ਦੀਆਂ ਨੌਕਰੀਆਂ ਦੀ ਬੜਤ ਗੁਆ ਲਈ। ਇਸ ਬਾਰੇ ਵਿਚ ਅਧਿਕਾਰਿਤ ਅੰਕੜਾ ਸ਼ੁੱਕਰਵਾਰ ਨੂੰ ਆਵੇਗਾ। ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਅਮਰੀਕਾ ਵਿਚ ਦਫਤਰ, ਕਾਰਖਾਨੇ, ਸਕੂਲ, ਨਿਰਮਾਣ ਕਾਰਜ ਤੇ ਸਟੋਰ ਬੰਦ ਹਨ। ਇਸ ਨਾਲ ਅਮਰੀਕੀ ਅਰਥਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। 
ਅਮਰੀਕਾ ਦੇ ਹੋਟਲ ਸੈਕਟਰ ਵਿਚ 86 ਲੱਖ ਕਰਮਚਾਰੀ ਬੇਰੋਜ਼ਗਾਰ ਹੋ ਗਏ ਹਨ। ਇਸ ਤੋਂ ਇਲਾਵਾ ਅਪ੍ਰੈਲ ਮਹੀਨੇ ਵਿਚ ਟ੍ਰੇਡ, ਟ੍ਰਾਂਸਪੋਰਟ ਜਿਹੇ ਸੈਕਟਰਾਂ ਵਿਚ 34 ਲੱਖ ਕਰਮਚਾਰੀਆਂ ਦੀ ਨੌਕਰੀ ਗਈ। ਨਿਰਮਾਣ ਕੰਪਨੀਆਂ ਨੇ 25 ਲੱਖ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ। ਉਥੇ ਹੀ ਮੈਨਿਊਫੈਕਚਰਿੰਗ ਕੰਪਨੀਆਂ ਨੇ 17 ਲੱਖ ਕਰਮਚਾਰੀਆਂ ਦੀ ਛਾਂਟੀ ਕੀਤੀ।
ਅਮਰੀਕਾ ਵਿਚ ਇਸ ਵਾਇਰਸ ਨੇ ਸਭ ਤੋਂ ਵਧੇਰੇ ਕਹਿਰ ਵਰ੍ਹਾਇਆ ਹੈ। ਅਮਰੀਕਾ ਵਿਚ ਕੋਰੋਨਾ ਵਾਇਰਸ ਕਾਰਣ ਮਰਨ ਵਾਲਿਆਂ ਦਾ ਅੰਕੜਾ 71 ਹਜ਼ਾਰ ਦੇ ਪਾਰ ਚਲਾ ਗਿਆ ਹੈ। ਜਾਨ ਹਾਪਕਿਨਸ ਯੂਨੀਵਰਸਿਟੀ ਮੁਤਾਬਕ ਅਮਰੀਕਾ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ ਕਾਰਣ 71 ਹਜ਼ਾਰ ਲੋਕਾਂ ਦੀ ਮੌਤ ਦਾ ਅੰਕੜਾ ਹੋਰ ਕਿਸੇ ਵੀ ਦੇਸ਼ ਨਾਲੋਂ ਜ਼ਿਆਦਾ ਹੈ।

Share This :

Leave a Reply