ਕਰੋਨਾਵਾਇਰਸ ਅੱਪਡੇਟ

ਫਰਿਜ਼ਨੋ (ਮਾਛੀਕੇ / ਧਾਲੀਆਂ ਮੀਡੀਆ ਗਰੁੱਪ ਫਰਿਜ਼ਨੋ ।) ਦੁਨੀਆ ਭਰ ਦੇ 190 ਤੋਂ ਵਧੇਰੇ ਦੇਸ਼ਾਂ ਵਿਚ ਕੋਵਿਡ-19 ਮਹਾਮਾਰੀ ਦਾ ਰੂਪ ਲੈ ਚੁੱਕਾ ਹੈ। ਇਸ ਵਾਇਰਸ ਨਾਲ ਹੁਣ ਤੱਕ 7 ਲੱਖ ਤੋਂ ਵਧੇਰੇ ਲੋਕ ਇਨਫੈਕਟਿਡ ਹੋ ਚੁੱਕੇ ਹਨ ਜਦਕਿ 35000 ਤੋਂ ਵਧੇਰੇ ਆਪਣੀ ਜਾਨ ਗਵਾ ਚੁੱਕੇ ਹਨ। ਅਮਰੀਕਾ, ਜਰਮਨੀ, ਇਟਲੀ, ਸਪੇਨ ਸਮੇਤ ਕਈ ਦੇਸ਼ ਇਸ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਅਗਲੇ 2 ਹਫਤੇ ਤੱਕ ਮੌਤ ਦਰ ਸਭ ਤੋਂ ਵੱਧ ਹੋ ਸਕਦੀ ਹੈ।
ਸਪੇਨ ‘ਚ 812 ਲੋਕਾਂ ਦੀ ਮੌਤ
ਸਪੇਨ ਵਿਚ ਬੀਤੇ 24 ਘੰਟੇ ‘ਚ 812 ਲੋਕਾਂ ਦੀ ਮੌਤ ਹੋਈ ਹੈ ਜਿਸ ਕਾਰਨ ਮ੍ਰਿਤਕਾਂ ਦਾ ਅੰਕੜਾ 7,340 ਪਹੁੰਚ ਚੁੱਕਾ ਹੈ। ਇੱਥੇ 85,195 ਲੋਕ ਇਨਫੈਕਟਿਡ ਹਨ।
ਚੀਨ ‘ਚ 4 ਦੀ ਮੌਤ, 31 ਨਵੇਂ ਮਾਮਲੇ
ਚੀਨ ਵਿਚ ਇਨਫੈਕਸ਼ਨ ਦੇ 31 ਨਵੇਂ ਮਾਮਲੇ ਸਾਹਮਣੇ ਆਏ ਹਨ। ਜਦਕਿ 4 ਹੋਰ ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਚੀਨ ਵਿਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 3,304 ਪਹੁੰਚ ਗਈ ਹੈ। ਐੱਨ.ਐੱਚ.ਸੀ. ਦੀ ਰਿਪੋਰਟ ਵਿਦੇਸ਼ ਤੋਂ ਆਏ ਮਾਮਲਿਆਂ ਦੀ ਗਿਣਤੀ ਵਧੀ ਹੈ ਅਤੇ ਇਹ 723 ਪਹੁੰਚ ਗਈ ਹੈ। ਹੁਣ ਤੱਕ ਚੀਨ ਵਿਚ 81,470 ਲੋਕ ਇਨਫੈਕਟਿਡ ਹੋ ਚੁੱਕੇ ਹਨ। ਭਾਵੇਂਕਿ ਇਹਨਾਂ ਵਿਚੋਂ 75,770 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਚੀਨ ਵਿਚ ਹਾਲੇ ਵੀ ਕੋਰੋਨਾ ਇਨਫੈਕਟਿਡ 2,396 ਲੋਕਾਂ ਦਾ ਵਿਭਿੰਨ ਹਸਪਤਾਲਾਂ ਵਿਚ ਇਲਾਜ ਜਾਰੀ ਹੈ।
ਮੈਕਸੀਕੋ ‘ਚ 145 ਨਵੇਂ ਮਾਮਲੇ
ਮੈਕਸੀਕੋ ਵਿਚ ਕੋਰੋਨਾਵਾਇਰਸ ਦੇ 145 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਜਦਕਿ ਇਸ ਨਾਲ 4 ਨਵੀਆਂ ਮੌਤਾਂ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਂਝ ਇੱਥੇ 993 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 20 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਟਲੀ ‘ਚ ਜਲਦੀ ਖਤਮ ਨਹੀਂ ਹੋਵੇਗਾ ਲੌਕਡਾਊਨ
ਇਸ ਸਮੇਂ ਕੋਵਿਡ-19 ਮਹਾਮਾਰੀ ਨਾਲ ਇਟਲੀ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇੱਥੇ ਦੁਨੀਆ ਵਿਚ ਸਭ ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ। ਬੀਤੇ 24 ਘੰਟੇ ਵਿਚ 756 ਲੋਕ ਇਸ ਵਾਇਰਸ ਨਾਲ ਮਾਰੇ ਗਏ ਹਨ।ਇਸ ਵਿਚ ਇਟਲੀ ਦੇ ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਨੇ ਆਪਣੇ ਨਾਗਰਿਕਾਂ ਨੂੰ ਬਹੁਤ ਲੰਬੇਂ ਸਮੇਂ ਤੱਕ ਲੌਕਡਾਊਨ ਲਈ ਤਿਆਰ ਰਹਿਣ ਲਈ ਕਿਹਾ ਹੈ। ਸਰਕਾਰ ਨੇ ਕਿਹਾ ਹੈ ਕਿ ਆਰਥਿਕ ਚੁਣੌਤੀਆਂ ਅਤੇ ਦੈਨਿਕ ਜੀਵਨ ਦੀਆਂ ਮੁਸ਼ਕਲਾਂ ਦੇ ਬਾਵਜੂਦ ਇੱਥੇ ਲੌਕਡਾਊਨ ਨੂੰ ਹੌਲੀ-ਹੌਲੀ ਹਟਾਇਆ ਜਾਵੇਗਾ।ਇਟਲੀ ਵਿਚ ਹੁਣ ਤੱਕ 10,779 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 97,689 ਲੋਕ ਇਨਫੈਕਟਿਡ ਮਾਮਲੇ ਹਨ।
ਇਸੇ ਤਰੀਕੇ ਅਮਰੀਕਾ ਦੇ ਨਿਊਯਾਰਕ ਵਿੱਚ 49,648 ਲੋਕ ਕਰੋਨਾਵਾਇਰਸ ਤੋਂ ਪੀੜਤ ਹਨ ਅਤੇ 965 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੈਲੇਫੋਰਨੀਆਂ ਵਿੱਚ 6358 ਲੋਕ ਕਰੋਨਾਂ ਤੋਂ ਪੀੜਤ ਹਨ ਤੇ 132 ਮੌਤਾਂ ਹੋ ਚੁੱਕੀਆਂ ਹਨ। ਕਨੇਡਾ ਵਿੱਚ 6320 ਲੋਕ ਇਸ ਬਿਮਾਰੀ ਤੋਂ ਪੀੜਤ ਹਨ ‘ਤੇ 65 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੰਡੀਆ ਵਿੱਚ 1071 ਪੀੜਤ ਤੇ 29 ਮੌਤਾਂ ਹੋ ਚੁੱਕੀਆਂ ਹਨ। ਪੰਜਾਬ ਵਿੱਚ ਹੁਣ ਤਕ ਕੋਰਨਾਵਾਇਰਸ ਦੇ 39 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਸਨ। ਕੋਰੋਨਾ ਕਾਰਣ ਲੁਧਿਆਣਾ ਦੀ ਮਹਿਲਾ ਦੀ ਪਟਿਆਲਾ ਦੇ ਰਜਿੰਦਰਾ ਹਸਪਤਾਲ ‘ਚ ਮੌਤ ਹੋ ਗਈ ਹੈ। ਕੋਰੋਨਾ ਕਾਰਣ ਪੰਜਾਬ ‘ਚ ਹੁਣ ਤਕ ਕੁੱਲ 3 ਲੋਕਾਂ ਦੀ ਮੌਤ ਹੋ ਗਈ ਹੈ। ਫਰਾਂਸ 40174 ਪੀੜਤ, ਮੌਤਾਂ 2606 ।

Share This :

Leave a Reply