ਕਰਮਨ ਨਿਵਾਸੀ ਬਲਵੰਤ ਸਿੰਘ ਤੂਰ ਦੇ ਅਕਾਲ ਚਲਾਣੇ ‘ਤੇ ਪਰਿਵਾਰ ਨੂੰ ਭਾਰੀ ਸਦਮਾ

ਫਰਿਜ਼ਨੋ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਬੀਤੇ ਦਿਨੀ ਕਰਮਨ ਨਿਵਾਸੀ ਸ. ਬਲਵੰਤ ਸਿੰਘ ਤੂਰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ। ਉਹ 83 ਸਾਲਾ ਦੇ ਸਨ ਅਤੇ ਪਿਛਲੇ ਲੰਮੇ ਸਮੇਂ ਤੋਂ ਸਮੁੱਚੇ ਪਰਿਵਾਰ ਸਮੇਤ ਕਰਮਨ ਸ਼ਹਿਰ ਵਿਖੇ ਰਹਿ ਰਹੇ ਸਨ। ਉਹ ਸਮੁੱਚੇ ਭਾਈਚਾਰੇ ਦੇ ਸਤਿਕਾਰਤ ਇਨਸਾਨ ਸਨ। ਉਹ ਪਿਛਲੇ ਪਿੰਡ ਧਾਲੀਵਾਲ, ਜਿਲ੍ਹਾਂ ਜਲੰਧਰ, ਪੰਜਾਬ ਤੋਂ ਸਨ। ਉਨਾਂ ਦਾ ਅੰਤਮ ਸੰਸਕਾਰ ਅਤੇ ਸਰਧਾਂਜਲੀਆਂ ਦੀ ਰਸ਼ਮ ‘ਸ਼ਾਂਤ ਭਵਨ ਪੰਜਾਬੀ ਫਿਊਨਰਲ ਹੋਮ’ ਫਰਿਜ਼ਨੋ ਵਿਖੇ 30 ਮਈ, ਦਿਨ ਸ਼ਨੀਵਾਰ 2020 ਨੂੰ ਸਵੇਰੇ 11 ਵਜ਼ੇ ਤੋਂ 1 ਵਜ਼ੇ ਤੱਕ ਹੋਵੇਗੀ।

ਇਸ ਉਪਰੰਤ ਅੰਤਮ ਅਰਦਾਸ ‘ਗੁਰਦੁਆਰਾ ਅਨੰਦਗੜ ਸਾਹਿਬ’ ਕਰਮਨ ਵਿਖੇ ਬਾਅਦ ਦੁਪਹਿਰ 2 ਵਜੇ ਤੋਂ 3 ਵਜ਼ੇ ਤੱਕ ਹੋਵੇਗੀ। ਕਰੋਨਾਵਾਇਰਸ ਦੇ ਕਾਰਨ ਸਰਕਾਰ ਵੱਲੋਂ ਦਿੱਤੀਆਂ ਹਦਾਇਤਾ ਮੁਤਾਬਕ ਬਹੁਤ ਜਿਆਦਾ ਇਕੱਠ ‘ਤੇ ਪਾਬੰਦੀ ਹੈ। ਪਰ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਸਾਮਲ ਹੋਣ ਲਈ ਉਨਾਂ ਦੇ ਸਪੁੱਤਰ ਕਮਲਜੀਤ ਸਿੰਘ ਤੂਰ ਨਾਲ ਫੋਨ ਨੰਬਰ (559) 351 4089 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Share This :

Leave a Reply