ਕਨੇਡਾ ਵਿੱਚ ਟਰੱਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ।

ਟਰਾਂਟੋ (ਕਨੇਡਾ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ- ਬੜੀ ਦੁਖਦਾਈ ਖ਼ਬਰ ਮਿਲੀ ਕਿ ਕੈਨੇਡਾ ਦੇ ਸ਼ਹਿਰ ਟਰਾਂਟੋ ‘ਚ ਟਰੱਕ ਡਰਾਵਿਰੀ ਕਰਦੇ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਸਬਾ ਭਿੰਡੀ ਸੈਦਾਂ ਅੰਮ੍ਰਿਤਸਰ ਜਿਲੇ ਵਿੱਚ ਪੈਦਾ ਹੈ ਦੇ ਰਹਿਣ ਵਾਲਾ ਸੰਗਮਪ੍ਰੀਤ ਸਿੰਘ ਗਿੱਲ (24) ਪੁੱਤਰ ਹਰਪਾਲ ਸਿੰਘ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਦੇ ਟਰਾਂਟੋ ਸ਼ਹਿਰ ਵਿਖੇ ਟਰੱਕ ਡਰਾਇਵਰੀ ਦਾ ਕੰਮ ਕਰਦਾ ਸੀ,

ਜਿਸ ਦੌਰਾਨ ਬੁੱਧਵਾਰ ਸਵੇਰੇ ਤੜਕਸਾਰ ਬਰੰਪਟਨ ਨਜ਼ਦੀਕ ਹਾਈਵੇਅ 50 ‘ਤੇ ਦੋ ਟਰੱਕਾਂ ਦੀ ਆਹਮੋ-ਸਾਹਮਣੀ ਜ਼ਬਰਦਸਤ ਟੱਕਰ ਹੋ ਗਈ ਅਤੇ ਦੋਹਾਂ ਟਰੱਕਾਂ ਨੂੰ ਅੱਗ ਪੈ ਗਈ ਸੰਗਮਪ੍ਰੀਤ ਸਿੰਘ ਦੀ ਅੱਗ ਵਿੱਚ ਝੁਲਸਕੇ ਮੌਤ ਹੋ ਗਈ। ਪਤਾ ਲੱਗਾ ਕਿ ਸੰਗਮਪ੍ਰੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਅਤੇ ਹਾਲੇ ਸਾਲ ਕੁ ਪਹਿਲਾਂ ਹੀ ਉਸਦਾ ਵਿਆਹ ਹੋਇਆ ਸੀ, ਅਤੇ ਢਾਈ ਕੁ ਸਾਲ ਤੋਂ ਉਹ ਕਨੇਡਾ ਵਿੱਚ ਰਹਿ ਰਿਹਾ ਸੀ। ਇਸ ਦੁਖਦਾਈ ਖ਼ਬਰ ਨਾਲ ਪੂਰਾ ਪੰਜਾਬੀ ਭਾਈਚਾਰਾ ਸੋਗ ਵਿੱਚ ਡੁੱਬਿਆ ਹੋਇਆ ਹੈ।

Share This :

Leave a Reply