ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਦਾ ਕੋਰੋਨਾਵਾਇਰਸ ਲਈ ਕੀਤਾ ਟੈਸਟ ਪਾਜਟਿਵ ਆਇਆ

ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀਆ ਟਰੂਡੋ ਨੂੰ ਕਰੋਨਾਵਾਇਰਸ ਦੇ ਲੱਛਣ ਹੋਣ ਕਾਰਨ ਉਨ੍ਹਾਂ ਦਾ ਟੈਸਟ ਕੀਤਾ ਗਿਆ ਜਿਸ ਦਾ ਨਤੀਜਾ ਪਾਜਟਿਵ ਵਾਪਿਸ ਆਇਆ ਹੈ I
ਡਾਕਟਰੀ ਸਲਾਹ ਦੇ ਬਾਅਦ ਉਹ ਫਿਲਹਾਲ ਅਲੱਗ ਰਹੇਗੀ। ਉਹ ਠੀਕ ਠਾਕ ਮਹਿਸੂਸ ਕਰ ਰਹੀ ਹੈ, ਸਾਰੀਆਂ ਸਿਫਾਰਸ਼ ਕੀਤੀਆਂ ਸਾਵਧਾਨੀਆਂ ਵਰਤ ਰਹੀ ਹੈ I ਡਾਕਟਰਾਂ ਦੀ ਸਲਾਹ ਅਤੇ ਇਤਿਹਾਦ ਵਜੋਂ ਇਸ ਵਕਤ ਪ੍ਰਧਾਨ ਮੰਤਰੀ ਟਰੂਡੋ ਵੀ ਆਪਣਾ ਕੰਮ ਘਰ ਵਿੱਚ ਰਹਿ ਕੇ ਹੀ ਕਰ ਰਹੇ ਹਨ ।

Share This :

Leave a Reply