ਕਣਕ ਦੀ ਖਰੀਦ ਲਈ ਭਗਤਾਂਵਾਲਾ ਮੰਡੀ ਵਿਚ ਕਰਵਾਈ ਰਸਾਇਣ ਦੀ ਸਪਰੇਅ

ਅੰਮ੍ਰਿਤਸਰ (ਏ-ਆਰ. ਆਰ. ਐੱਸ. ਸੰਧੂ) ਕੋਵਿਡ-19 ਦੇ ਚੱਲਦੇ ਜ਼ਿਲੇ ਵਿਚ ਕਣਕ ਦੀ ਸੁਰੱਖਿਅਤ ਖਰੀਦ ਕਰਨ ਲਈ ਕਣਕ ਦੀਆਂ ਮੰਡੀਆਂ ਵਿਚ ਸੋਡੀਅਮ ਹਾਈਪੋ ਕਲੋਰਾਈਟ ਦੀ ਸਪਰੇਅ ਕਰਵਾਈ ਜਾ ਰਹੀ ਹੈ। ਅੱਜ ਭਗਤਾਂਵਾਲਾ ਦਾਣਾ ਮੰਡੀ ਵਿਚ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪੁੱਜੇ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਜ਼ਿਲੇ ‘ਚ ਸਾਰੇ ਖਰੀਦ ਕੇਂਦਰਾਂ ਨੂੰ ਸੋਡੀਅਮ ਹਾਈਪ੍ਰੋਕਲੋਰਾਇਟ ਨਾਲ ਸੈਨੇਟਾਈਜ਼ ਕਰਵਾਉਣ ਦਾ ਕੰਮ ਜਾਰੀ ਹੈ।

ਉਨਾਂ ਕਿਹਾ ਕਿ ਮੰਡੀਆਂ ਵਿਚ ਆਉਣ ਵਾਲੇ ਕਿਸਾਨਾਂ, ਆੜਤੀਆਂ, ਮਜ਼ਦੂਰਾਂ ਤੇ ਸਰਕਾਰੀ ਅਧਿਕਾਰੀਆਂ ਦੀ ਸੁਰੱਖਿਆ ਸਾਡੀ ਪਹਿਲੀ ਤਰਜੀਹ ਹੈ ਅਤੇ ਇਸ ਲਈ ਮੰਡੀਆਂ ਵਿਚ ਜਿੱਥੇ ਹੱਥ ਧੋਣ ਲਈ ਸਾਬਣ ਤੇ ਪਾਣੀ ਦਾ ਢੁੱਕਵਾਂ ਪ੍ਰਬੰਧ ਕੀਤਾ ਜਾ ਰਿਹਾ ਹੈ, ਉਥੇ ਲੋਕਾਂ ਦੀ ਆਪਸੀ ਦੂਰੀ ਨੂੰ ਬਣਾਈ ਜਾਵੇਗਾ। ਉਨਾਂ ਕਿਹਾ ਕਿ ਖਰੀਦ ਨੂੰ ਕੋਵਿਡ 19 ਦੀਆਂ ਸਾਵਧਾਨੀਆਂ ਪੁਰੀ ਕਰਦੇ ਹੋਏ ਕੀਤਾ ਜਾਵੇਗਾ। ਹਲਕਾ ਵਿਧਾਇਕ ਸ. ਇੰਦਰਬੀਰ ਸਿੰਘ ਬੁਲਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੰਕਟ ਨਾਲ ਨਿੱਜਠਣ ਲਈ ਪੁਖਤਾ ਪ੍ਰਬੰਧ ਕੀਤੇ ਹਨ ਅਤੇ ਕਿਸਾਨ ਕਣਕ ਦੀ ਖਰੀਦ ਨੂੰ ਲੈ ਕੇ ਕਿਸੇ ਵੀ ਤਰਾਂ ਦੇ ਖਦਸ਼ੇ ਵਿਚ ਨਾ ਪੈਣ। ਉਨਾਂ ਕਿਹਾ ਕਿ ਮੰਡੀਆਂ ਵਿਚ ਇਕੱਠ ਰੋਕਣ ਲਈ ਇਸ ਵਾਰ ਕੂਪਨ ਵੰਡੇ ਜਾਣੇ ਹਨ ਅਤੇ ਸਮਾਂ ਵੱਧ ਲੱਗ ਸਕਦਾ ਹੈ, ਪਰ ਇਸ ਵਿਚ ਘਬਰਾਉਣ ਦੀ ਲੋੜ ਨਹੀਂ, ਸਰਕਾਰ ਕਿਸਾਨਾਂ ਦੀ ਜਿਣਸ ਦਾ ਦਾਣਾ-ਦਾਣਾ ਖਰੀਦੇਗੀ। ਇਸ ਮੌਕੇ ਉਚੇਚੇ ਤੌਰ ਉਤੇ ਪਹੁੰਚੇ ਮੇਅਰ ਸ. ਕਰਮਜੀਤ ਸਿੰਘ ਰਿੰਟੂ ਨੇ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਦਾ ਹਰੇਕ ਕੋਨਾ ਵਾਇਰਸ ਮੁਕਤ ਕੀਤਾ ਜਾ ਰਿਹਾ ਹੈ ਅਤੇ ਇਸ ਹਾਲਤ ਵਿਚ ਸਾਡੀ ਮੰਡੀ, ਜਿੱਥੇ ਕਿ ਸੀਜ਼ਨ ਵਿਚ ਲੱਖਾਂ ਲੋਕਾਂ ਨੇ ਆਉਣਾ ਹੈ, ਨੂੰ ਕਿਸੇ ਵੀ ਹਾਲਤ ਵਿਚ ਅਣਸੁਰੱਖਿਅਤ ਨਹੀਂ ਸੀ ਰੱਖਿਆ ਜਾ ਸਕਦਾ। ਉਨਾਂ ਦੱਸਿਆ ਕਿ ਭਗਤਾਂਵਾਲਾ ਮੰਡੀ ਸਪਰੇਅ ਜਾਰੀ ਹੈ ਅਤੇ ਜਿਮੀਂਦਾਰਾਂ ਨੂੰ ਮੰਡੀਆਂ ‘ਚ ਕਿਸੇ ਵੀ ਤਰਾਂ ਦੀ ਮੁਸ਼ਿਕਲ ਨਾ ਆਵੇ, ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਮੰਡੀ ਸਾਡੇ ਸ਼ਹਿਰ ਦਾ ਹਿੱਸਾ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਇਹ ਸੁਰੱਖਿਅਤ ਸਥਾਨ ਹੋਵੇ, ਤਾਂ ਜੋ ਸ਼ਹਿਰ ਵਾਸੀਆਂ ਨੂੰ ਕੋਈ ਪਰੇਸ਼ਾਨੀ ਨਾ ਆਵੇ। ਉਨਾਂ ਇਸ ਮੌਕੇ ਮੰਡੀ ਵਿਚ ਆਪ ਸਪਰੇਅ ਕਰਕੇ ਕਰਮਚਾਰੀਆਂ ਦਾ ਵੀ ਹੌਂਸਲਾ ਵਧਾਇਆ ਅਤੇ ਸ਼ਾਨਦਾਰ ਸੇਵਾਵਾਂ ਦੀ ਭਾਰੀ ਪ੍ਰਸੰਸਾ ਕੀਤੀ।

Share This :

Leave a Reply