ਕਈ ਵਪਾਰ ਮੰਡਲ ਡੀਸੀ ਰਾਂਹੀ ਆਪਣੇ ਆਪ ਨੂੰ ਲੈਣਾ ਚਾਹੁੰਦੇ ਸੀ ਕਰੈਡਿਟ

ਬਰਨਾਲਾ (ਅਜੈਬ ਸਿੰਘ ਮੋਰਾਵਾਲੀ) ਲਾਕਡਾਊਨ ਚੱਲਦਿਆਂ ਜਿਲਾ ਪੁਲਿਸ ਮੁਖੀ ਸੰਦੀਪ ਗੋਇਲ ਨੇ ਸ਼ਹਿਰ ਅੰਦਰ ਕਰੋਨਾਂ ਜਿਹੀ ਨਾਂਮੁਰਾਦ ਬਿਮਾਰੀ ਨੂੰ ਰੋਕਣ ਲਈ ਸ਼ਹਿਰ ਨੂੰ ਬੈਰੀਗੇਟਿੰਗ ਕਰਕੇ ਪੂਰੀ ਤਰਾਂ ਸੀਲ ਕੀਤਾ ਹੋਇਆ ਸੀ ਤਾਂ ਕਿ ਸ਼ੋਸ਼ਲ ਡਿਸਟੈਂਸਿੰਗ ਬਣੀ ਰਹੇ ਤੇ ਜਿਲਾ ਬਰਨਾਲਾ ਕਰੋਨਾ ਦੀ ਨਾਮੁਰਾਦ ਬਿਮਾਰੀ ਤੋ ਬਚਿਆ ਰਹੇ। ਪਰ ਲਾਕਡਾਊਨ ਲੰਬਾ ਚੱਲਣ ਕਾਰਣ ਅਤੇ ਸਰਕਾਰ ਵੱਲੋ ਸਵੇਰੇ 7 ਵਜੇ ਤੋ ਸ਼ਾਮ 6 ਵਜੇ ਤੱਕ ਦਿੱਤੀ ਢਿੱਲ ਕਾਰਣ ਬਰਨਾਲਾ ਦੇ ਵੱਖ ਵੱਖ ਵਪਾਰ ਮੰਡਲਾਂ ਦੀ ਅਗਵਾਈ ਚ ਵਪਾਰੀ ਮੰਗ ਕਰਨ ਲੱਗੇ ਸਨ ਕਿ ਬੈਰੀਗੇਟਿੰਗ ਖੋਲੇ ਜਾਣ ਤੇ ਡੀਸੀ ਤੇਜ ਪ੍ਰਤਾਪ ਸਿੰਘ ਫੂਲਕਾ ਦੀ ਵੀ ਇੱਛਾ ਸੀ ਕਿ ਬੈਰੀਗੇਟਿੰਗ ਇੱਕ ਵਾਰ ਚੁੱਕ ਦਿੱਤੀ ਜਾਵੇ

ਪਰ ਸ਼ਹਿਰ ਦੀ ਭਲਾਈ ਦੇ ਮੱਦੇਨਜ਼ਰ ਕਰੋਨਾਂ ਮਾਹਵਾਰੀ ਫੈਲਣ ਤੋ ਰੋਕਣ ਲਈ ਐਸਐਸਪੀ ਸੰਦੀਪ ਗੋਇਲ ਨੇ ਵਪਾਰ ਮੰਡਲਾਂ ਦੀ ਮੰਗ ਅਤੇ ਡੀਸੀ ਦੀ ਇੱਛਾ ਨੂੰ ਦਰਕਿਨਾਰ ਕਰੀ ਰੱਖਿਆ ਕਿਉਕਿ ਐਸਐਸਪੀ ਸੰਦੀਪ ਗੋਇਲ ਇਸਦਾ ਸਿਹਰਾ ਕਿਸੇ ਇੱਕ ਵਿਸ਼ੇਸ਼ ਧੜੇ ਸਿਰ ਨਹੀ ਬੰਨਣਾ ਚਾਹੁੰਦੇ ਸੀ ਤੇ ਚਾਹੁੰਦੇ ਉਹ ਵੀ ਸੀ ਕਿ ਲਾਕਡਾਊਨ ਕਾਫੀ ਲੰਬਾ ਹੋ ਗਿਆ ਹੈ ਤੇ ਹੁਣ ਬੈਰੀਗੇਟਿੰਗ ਖੋਲ ਦਿੱਤੀ ਜਾਵੇ ਪਰ ਜੇਕਰ ਉਹ ਪਹਿਲਾਂ ਹੀ ਬੈਰੀਗੇਟਿੰਗ ਖੋਲ ਦਿੰਦੇ ਤਾਂ ਸ਼ਾਇਦ ਇਸਦਾ ਕਰੈਡਿਟ ਕਿਸੇ ਵਿਰੋਧੀ ਧਿਰ ਦਾ ਧੜਾ ਜਾਂ ਵਿਰੋਧੀ ਪਾਰਟੀ ਦਾ ਕੋਈ ਵਪਾਰ ਮੰਡਲ ਲੈ ਜਾਂਦਾ। ਜਿਸ ਕਾਰਣ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੱਜੀ ਖੱਬੀ ਬਾਂਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦਾ ਇਸ਼ਾਰਾ ਉਡੀਕ ਰਹੇ ਸੀ,ਕਿਉਕਿ ਐਸਐਸਪੀ ਸੰਦੀਪ ਗੋਇਲ ਸਾਰਾ ਕਰੈਡਿਟ ਕੇਵਲ ਢਿੱਲੋ ਨੂੰ ਹੀ ਦੇਣਾ ਚਾਹੁੰਦੇ ਸਨ। ਜਿਓ ਹੀ ਕੇਵਲ ਢਿੱਲੋ ਨੇ ਬੈਰੀਗੇਟਿੰਗ ਖੋਲਣ ਦਾ ਇਸ਼ਾਰਾ ਕੀਤਾ ਤਾਂ ਸ਼ਹਿਰ ਚੋ ਬੈਰੀਗੇਟਿੰਗ ਹਟਾਂਓਣ ਦਾ ਕਰੈਡਿਟ ਲੈਣ ਦੀ ਹੋੜ ਵਿੱਚ ਲੱਗੇ ਸੰਗਠਨਾਂ ਨੂੰ ਦਰਕਿਨਾਰ ਕਰਕੇ ਜਿਲਾ ਪੁਲਿਸ ਮੁਖੀ ਸੰਦੀਪ ਗੋਇਲ ਨੇ ਝੱਟ ਸ਼ਹਿਰ ਅੰਦਰੋ ਬੈਰੀਗੇਟਿੰਗ ਹਟਾਕੇ ਸਾਰਾ ਸਿਹਰਾ ਵਿਕਾਸ਼ ਪੁਰਸ਼ ਕੇਵਲ ਢਿੱਲੋ ਦੇ ਸਿਰ ਬੰਨ ਦਿੱਤਾ, ਕਿਸੇ ਨੂੰ ਸਿਆਸਤ ਨਹੀ ਖੇਡਣ ਦਿੱਤੀ ਤੇ ਸਾਰਾ ਕਰੈਡਿਟ ਕੇਵਲ ਸਿੰਘ ਢਿੱਲੋ ਨੂੰ ਦੇ ਦਿੱਤਾ। 

Share This :

Leave a Reply