ਔਰਤਾਂ ਦੀ ਸੰਸਥਾ ਫੁਲਕਾਰੀ ਕੈਨ ਨੇ ਲੋੜਵੰਦਾਂ ਵਿੱਚ ਰਾਸ਼ਨ, ਮਾਸਕ ਅਤੇ ਕਿੱਟਾਂ ਦੀ ਕੀਤੀ ਵੰਡ

ਫੁਲਕਾਰੀ ਕੈਨ ਸੰਸਥਾ ਦੇ ਮੈਂਬਰ ਲੋੜਵੰਦਾਂ ਨੂੰ ਕੋਵਿਡ 19 ਦੌਰਾਨ ਸਮਾਨ ਦੀ ਵੰਡ ਕਰਦੇ ਹੋਏ।

ਅੰਮ੍ਰਿਤਸਰ, (ਮੀਡੀਆ ਬਿਊਰੋ ) ਅੰਮ੍ਰਿਤਸਰ ਦੀਆਂ ਪ੍ਰਮੁੱਖ ਔਰਤਾਂ ਦੀ ਸੰਸਥਾ ਫੁਲਕਾਰੀ ਵੱਲੋਂ ਸੀ:ਆਈ:ਆਈ ਦੇ ਸਹਿਯੋਗ ਨਾਲ ਲੋਹਗੜ, ਵਾਲਮੀਕਿ ਮੁਹੱਲਾ, ਬੰਗਲਾ ਬਸਤੀ ਅਤੇ ਵੱਲਾ ਮੰਡੀ ਵਿਖੇ ਲੋੜਵੰਦਾਂ ਵਿੱਚ ਰਾਸ਼ਨ, ਮਾਸਕ, ਸੈਨੀਟਾਈਜਰ ਅਤੇ ਸਫਾਈ ਕਿੱਟਾਂ ਦੀ ਵੰਡ ਕੀਤੀ ਗਈ। ਇਸ ਮੌਕੇ ਫੁਲਕਾਰੀ ਦੀ ਪ੍ਰਧਾਨ ਨਿਧੀ ਸਿਧਵਾਨੀ ਨੇ ਕਿਹਾ ਕਿ ਫੁਲਕਾਰੀ ਕੈਨ ਸੰਸਥਾ ਕੋਵਿਡ 19 ਮਹਾਂਮਾਰੀ ਦੌਰਾਨ ਲਗਾਤਾਰ ਸਰਕਾਰੀ ਅਧਿਕਾਰੀਆਂ ਨਾਲ ਮਿਲ ਕੇ ਪ੍ਰਵਾਸੀ ਮਜਦੂਰਾਂ, ਦਿਹਾੜੀਦਾਰਾਂ ਵਿੱਚ ਸੁੱਕਾ ਰਾਸ਼ਨ ਅਤੇ ਲੰਗਰ ਵੰਡ ਰਹੀ ਹੈ ਅਤੇ ਅੱਜ ਫੁਲਕਾਰੀ ਵੱਲੋਂ ਲੋਹਗੜ ਦੀਆਂ ਝੁੱਗੀਆਂ ਵਿਖੇ 90 ਪਰਿਵਾਰਾਂ ਨੂੰ, ਵਾਲਮੀਕਿ ਮੁਹੱਲਾ 50 ਪਰਿਵਾਰਾਂ, ਬੰਗਲਾ ਬਸਤੀ ਵਿਖੇ 440 ਅਤੇ ਵੱਲਾ ਮੰਡੀ ਦੀਆਂ ਝੁੱਗੀਆਂ ਵਿਖੇ 120 ਪਰਿਵਾਰਾਂ ਨੂੰ ਰਾਸ਼ਨ, ਸਫਾਈ ਕਿੱਟਾਂ ਮਾਸਕ ਅਤੇ ਹੋਰ ਜਰੂਰੀ ਸਮਾਨ ਦੀ ਵੰਡ ਕੀਤੀ ਗਈ।

ਉਨਾਂ ਦੱਸਿਆ ਕਿ ਕਰੋਨਾ ਮਹਾਂਮਾਰੀ ਦੌਰਾਨ ਫਰੰਟ ਲਾਈਨ ਵਿਖੇ ਕੰਮ ਕਰ ਰਹੇ ਯੋਧਿਆਂ ਨੂੰ ਪੀ:ਪੀ:ਈ ਕਿੱਟਾਂ, ਸਫਾਈ ਕਰਮਚਾਰੀਆਂ ਨੂੰ ਸਫਾਈ ਕਿੱਟਾਂ ਅਤੇ ਮਜਦੂਰਾਂ ਵਿੱਚ ਮੁੜ ਵਰਤੋਂ ਯੋਗ ਮਾਸਕ ਅਤੇ ਡਿਸਪੈਂਸਰੀਆਂ ਵਿੱਚ ਇਨਫਰਾਰੈਡ ਥਰਮਾਮੀਟਰ ਅਤੇ ਸੈਨੀਟਾਈਜਰ ਦੀ ਵੰਡ ਵੀ ਕੀਤੀ।
ਫੁਲਕਾਰੀ ਦੀ ਸੰਸਥਾਪਕ ਪ੍ਰਨੀਤ ਬੱਬਰ, ਮੈਂਬਰ ਦੀਪਾ ਸਵਾਨੀ ਨੇ ਕਿਹਾ ਕਿ ਸਾਡੀ ਸੰਸਥਾ ਦੇ ਮੈਂਬਰ ਜਦੋਂ ਤੱਕ ਇਹ ਸੰਕਟ ਟਲ ਨਹੀਂ ਜਾਂਦਾ ਉਹ ਲੋੜਵੰਦਾਂ ਤੱਕ ਰਾਹਤ ਸਮੱਗਰੀ ਪਹੁੰਚਾਉਂਦੇ ਰਹਿਣਗੇ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਮਾਤਾ ਕੌਲਾਂ ਜੀ ਭਲਾਈ ਕੇਂਦਰ, ਫਤਿਹਗੜ ਚੂੜੀਆਂ ਰੋਡ ਵਿਖੇ ਵਿਧਵਾਵਾਂ ਨੂੰ ਜਰੂਰੀ ਸਮਾਨ ਅਤੇ ਸਫਾਈ ਕਿੱਟਾਂ ਦਿੱਤੀਆਂ ਗਈਆਂ ਹਨ। ਇਸ ਮੌਕੇ ਫੁਲਕਾਰੀ ਦੀ ਮੈਂਬਰ ਆਰਤੀ ਖੰਨਾ, ਡਾ: ਰਸ਼ਮੀ ਵਿੱਜ, ਪ੍ਰਿਯੰਕਾ ਗੋਇਲ, ਨੇਹਾ ਸ਼ਰਮਾ ਤੇ ਡਾ: ਰੀਚਾ ਸ਼ਰਮਾ ਵੀ ਹਾਜਰ ਸਨ।

Share This :

Leave a Reply