ਐਸਐਚਓ ਸਰਬਜੀਤ ਸਿੰਘ ਚੀਮਾ ਅਤੇ ਉਨ੍ਹਾਂ ਦੇ ਸਟਾਫ ਦਾ ਕੀਤਾ ਗਿਆ ਸਨਮਾਨ

ਨਾਭਾ (ਤਰੁਣ ਮਹਿਤਾ) ਐੱਸ ਓ ਆਈ ਮਾਲਵਾ ਜ਼ੋਨ 2 ਦੇ ਪ੍ਰਧਾਨ ਗੁਰਸੇਵਕ ਸਿੰਘ ਗੋਲੂ ਵੱਲੋਂ ਨਾਭਾ ਦੇ ਸੰਗਤਪੁਰਾ ਮੁਹੱਲਾ ਵਾਰਡ ਨੰਬਰ ਦੋ ਵਿੱਚ ਨਾਭਾ ਵਿਖੇ ਕਰੋਨਾ ਵਾਇਰਸ ਨੂੰ ਲੈ ਕੇ ਜਾਰੀ ਕਰਫਿਊ ਦੌਰਾਨ ਪ੍ਰਸ਼ਾਸਨ ਅਤੇ ਪੁਲਸ ਦੇ ਅਧਿਕਾਰੀ ਜੋ ਦਿਨ ਰਾਤ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਹਨ। ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਵਾਰਡ ਦੇ ਵਿੱਚ ਕਰੋਨਾ ਵਾਇਰਸ ਨੂੰ ਜੇਲ੍ਹ ਵਿੱਚ ਬੰਦ ਕੀਤਾ ਦਿਖਾਇਆ ਗਿਆ,ਵੱਡੀਆਂ ਕਤਾਰਾਂ ਵਿਚ ਮਰਦਾਂ ਤੇ ਔਰਤਾਂ ਵੱਲੋਂ ਫੁੱਲਾਂ ਦੀ ਅਤੇ ਹਾਰਾਂ ਦੀ ਵਰਖਾ ਕੀਤੀ ਗਈ। ਪੁਲਸ ਨੂੰ ਸਿਰੋਪਾ ਪਾ ਕੇ ਸਨਮਾਨਿਤ ਵੀ ਕੀਤਾ ਗਿਆ।

ਇਸ ਦੌਰਾਨ ਐੱਸਓਆਈ ਮਾਲਵਾ ਜ਼ੋਨ ਦੇ ਪ੍ਰਧਾਨ ਗੁਰਸੇਵ ਸਿੰਘ ਗੋਲੂ ਅਤੇ ਲੋਕਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਪੰਜਾਬ ਪੁਲਸ ਦੇ ਮੁਲਾਜ਼ਮ ਸਾਡੇ ਲੋਕਾਂ ਦੀ ਦਿਨ ਰਾਤ ਰਾਖੀ ਕਰ ਰਹੇ ਹਨ। ਜਿਸ ਨੂੰ ਵੇਖਦਿਆਂ ਹੀ ਮੁਹੱਲਾ ਵਾਸੀਆਂ ਨੇ  ਭਰਵਾਂ ਸੁਵਾਗਤ ਕੀਤਾ। ਦੱਸਿਆ ਕਿ ਸਾਰੇ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਤਨਦੇਹੀ ਨਾਲ ਇਸ ਵਾਇਰਸ ਨਾਲ ਲੜ ਰਹੇ ਹਨ। ਅਤੇ ਆਪਣੀ ਡਿਊਟੀ ਨਿਭਾ ਰਹੇ ਹਨ। ਜਿਨ੍ਹਾਂ ਨੂੰ ਸਨਮਾਨ ਦੇਣ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੁੰਦਾ ਹੈ.। ਇਸ ਮੌਕੇ ਥਾਣਾ ਮੁਖੀ ਇੰਸਪੈਕਟਰ ਸਰਬਜੀਤ ਸਿੰਘ ਚੀਮਾ ਨੇ ਕਿਹਾ ਕਿ ਨਾਭਾ ਦੇ ਲੋਕ ਤਕਰੀਬਨ ਚਾਲੀ ਦਿਨਾਂ ਤੋਂ ਲੋਕ ਡਾਊਨ ਵਿੱਚ ਆਪਣੇ ਘਰਾਂ ਵਿੱਚ ਹਨ। ਅਤੇ ਨਾਭਾ ਨਿਵਾਸੀ ਕਰਫਿਊ ਦੌਰਾਨ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇ ਰਹੇ ਹਨ ।ੳੁਨ੍ਹਾਂ ਕਿਹਾ ਕਿ ਅੱਜ ਪੁਲਿਸ ਦਾ ਜੋ ਸਨਮਾਨ ਹੋਇਆ ਹੈ। ਉਸ ਨਾਲ ਪੁਲੀਸ ਦਾ ਮਨੋਬਲ ਉੱਚਾ ਅਤੇ ਹੌਂਸਲੇ ਮਜ਼ਬੂਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਸਾਰੇ ਮੁਹੱਲਾ ਨਿਵਾਸੀਆਂ ਦਾ ਧੰਨਵਾਦ ਕਰਦਾ ਹਾਂ ।ਇਸ ਮੌਕੇ ਸਾਰੇ ਮੁਹੱਲਾ ਨਿਵਾਸੀ ਮੌਜੂਦ ਸਨ। 

Share This :

Leave a Reply